ਪਟਿਆਲਾ ਦੀ ਲੱਕੜ ਮੰਡੀ ''ਚ ਜ਼ਬਰਦਸਤ ਧਮਾਕਾ, 3 ਦੀ ਮੌਤ (ਤਸਵੀਰਾਂ)

03/19/2018 11:16:49 AM

ਪਟਿਆਲਾ (ਬਲਜਿੰਦਰ) : ਪਟਿਆਲਾ ਦੇ ਸਨੌਰ ਹਲਕੇ 'ਚ ਸਥਿਤ ਲੱਕੜ ਮੰਡੀ 'ਚ ਸੋਮਵਾਰ ਸਵੇਰੇ ਜ਼ਬਰਦਸਤ ਧਮਾਕਾ ਹੋ ਗਿਆ, ਜਿਸ ਦੌਰਾਨ 3 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਮ੍ਰਿਤਕਾਂ 'ਚ 2 ਬੱਚੇ ਅਤੇ ਇਕ ਆਦਮੀ ਸ਼ਾਮਲ ਹੈ। ਇਸ ਹਾਦਸੇ ਦੌਰਾਨ ਕਈ ਲੋਕ ਜ਼ਖਮੀ ਵੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਨੇੜਲੇ ਹਸਪਤਾਲ ਪਹੁੰਚਾਇਆ ਗਿਆ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪੁੱਜ ਗਈ ਹੈ ਅਤੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।

ਫਿਲਹਾਲ ਆਸ-ਪਾਸ ਦੇ ਲੋਕਾਂ 'ਚ ਇਸ ਘਟਨਾ ਤੋਂ ਹੜਕੰਪ ਮਚ ਗਿਆ ਹੈ।