ਜਲੰਧਰ 'ਚ ਹੋਏ ਧਮਾਕੇ ਦੀ ਵੀਡੀਓ ਆਈ ਸਾਹਮਣੇ

10/28/2019 10:43:30 AM

ਜਲੰਧਰ (ਵਰੁਣ) — ਦੀਵਾਲੀ ਵਾਲੀ ਰਾਤ ਜਲੰਧਰ ਦੇ ਮਕਸੂਦਾਂ ਵਿਖੇ ਬਾਬਾ ਮੋਹਨ ਦਾਸ ਨਗਰ 'ਚ ਖਾਲੀ ਪਲਾਟ 'ਚ ਹੋਏ ਧਮਾਕੇ ਦੀ ਵੀਡੀਓ ਸਾਹਮਣੇ ਆਈ ਹੈ। ਸਾਹਮਣੇ ਆਈ ਵੀਡੀਓ 'ਚ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਆਖਿਰ ਧਮਾਕਾ ਕਿੰਨਾ ਜ਼ਬਰਦਸਤ ਸੀ। ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਲੋਕ ਖੁਸ਼ੀਆਂ ਦੇ ਨਾਲ ਦੀਵਾਲੀ ਦੇ ਤਿਉਹਾਰ ਨੂੰ ਮਨਾਉਂਦੇ ਹੋਏ ਆਤਿਸ਼ਬਾਜ਼ੀ ਕਰ ਰਹੇ ਹੁੰਦੇ ਹਨ ਅਤੇ ਅਚਾਨਕ ਜ਼ੋਰਧਾਰ ਧਮਾਕਾ ਹੋ ਜਾਂਦਾ ਹੈ। ਖਾਲੀ ਪਲਾਟ 'ਚ ਅਚਾਨਕ ਧਮਾਕਾ ਹੋਣ ਕਾਰਨ ਨੇੜੇ ਦੇ ਕਈ ਘਰਾਂ ਨੂੰ ਵੀ ਨੁਕਸਾਨ ਪਹੁੰਚਿਆ। 

ਜ਼ਿਕਰਯੋਗ ਹੈ ਕਿ ਬੀਤੀ ਰਾਤ ਵੇਰਕਾ ਮਿਲਕ ਪਲਾਂਟ ਨੇੜੇ ਸਥਿਤ ਬਾਬਾ ਮੋਹਨ ਦਾਸ ਨਗਰ 'ਚ ਇਕ ਖਾਲੀ ਪਲਾਟ 'ਚ ਜ਼ਬਰਦਸਤ ਧਮਾਕਾ ਹੋ ਗਿਆ ਸੀ। ਇਸ ਧਮਾਕੇ ਦੀ ਆਵਾਜ਼ ਕਾਰਨ ਇਕ ਕਿਲੋਮੀਟਰ ਤੱਕ ਦੇ ਇਲਾਕੇ 'ਚ ਕੰਬਨੀ ਤੱਕ ਮਹਿਸੂਸ ਕੀਤੀ ਗਈ। ਪਹਿਲਾਂ ਤਾਂ ਲੋਕ ਇਹ ਸਮਝਦੇ ਰਹੇ ਕਿ ਸ਼ਾਇਦ ਭੂਚਾਲ ਦਾ ਝਟਕਾ ਲੱਗਾ ਪਰ ਜਿਵੇਂ ਹੀ ਧਮਾਕੇ ਦੀ ਖਬਰ ਫੈਲੀ ਤਾਂ ਲੋਕਾਂ 'ਚ ਸਹਿਮ ਦਾ ਮਾਹੌਲ ਬਣ ਗਿਆ।  

ਧਮਾਕੇ ਵਾਲੇ ਸਥਾਨ ਤੋਂ ਕੁਝ ਪਲਾਸਿਟਕ ਦੀਆਂ ਵਸਤਾਂ ਬਰਾਮਦ ਕੀਤੀਆਂ ਗਈਆਂ, ਜਿਨ੍ਹਾਂ ਕਾਰਨ ਧਮਾਕਾ ਹੋਇਆ ਦੱਸਿਆ ਜਾ ਰਿਹਾ ਹੈ। ਪੁਲਸ ਅਧਿਕਾਰੀਆਂ ਮੁਤਾਬਕ ਉਕਤ ਪਲਾਟ 'ਚ ਧਮਕਾ ਦੀਵਾਲੀ ਦੇ ਦਿਨਾਂ 'ਚ ਵਿਕਣ ਵਾਲੀਆਂ ਨਕਲੀ ਪਿਸਤੌਲਾਂ 'ਚ ਇਸਤੇਮਾਲ ਹੋਣ ਵਾਲੀਆਂ ਗੋਲੀਆਂ ਕਾਰਨ ਹੋਇਆ ਸੀ, ਜੋ ਕਿ ਉਕਤ ਪਲਾਟ 'ਚ ਕਿਸੇ ਹੋਲਸੇਲਰ ਪਟਾਕਾ ਵਪਾਰੀ ਵੱਲੋਂ ਡੰਪ ਕੀਤੀਆਂ ਗਈਆਂ ਸਨ। ਉਥੇ ਹੀ ਸੂਚਨਾ ਮਿਲਣ 'ਤੇ ਮੌਕੇ ਉਤੇ ਪੁਲਸ ਕਮਿਸ਼ਨਰ ਜਲੰਧਰ ਗੁਰਪ੍ਰੀਤ ਸਿੰਘ ਭੁੱਲਰ ਵੀ ਪਹੁੰਚੇ ਅਤੇ ਜਾਂਚ ਸ਼ੁਰੂ ਕੀਤੀ। 


ਪੁਲਸ ਕਮਿਸ਼ਨਰ ਗੁਰੁਪ੍ਰੀਤ ਸਿੰਘ ਭੁਲੱਰ ਨੇ ਸਾਰੇ ਮਾਮਲੇ ਦੀ ਪੁਸ਼ਟੀ ਕਰਦੇ ਦੱਸਿਆ ਕਿ ਧਮਾਕਾ ਖਾਲੀ ਪਲਾਟ 'ਚ ਡੰਪ ਕੀਤੇ ਗਏ ਧਮਾਕਾਖੇਜ਼ ਪਟਾਕਿਆਂ ਕਾਰਨ ਹੀ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਥੋਂ ਸਾਨੂੰ ਲੋਕਲ ਐੱਮ. ਸੀ. ਵੱਲੋਂ ਫੋਨ ਜ਼ਰੀਏ ਧਮਾਕਾ ਹੋਣ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਮੌਕੇ 'ਤੇ ਪੁਲਸ ਪਾਰਟੀ ਅਤੇ ਫੋਰੈਂਸਿਕ ਟੀਮ ਪਹੁੰਚੀ। =ਦਾ ਉਕਤ ਪਲਾਟ ਬਸਤੀ ਖੇਤਰ 'ਚ ਰਹਿਣ ਵਾਲੇ ਕਿਸੇ ਪਟਾਕਾ ਵਪਾਰੀ ਦਾ ਦੱਸਿਆ ਜਾ ਰਿਹਾ ਹੈ, ਜਿਸ ਨੇ ਪ੍ਰਸ਼ਾਸਨਿਕ ਸਖਤੀ ਕਾਰਨ ਪਟਾਕੇ ਇਥੇ ਬੋਰੀਆਂ 'ਚ ਰੱਖੇ ਗਏ ਸਨ। ਸੀ. ਪੀ. ਭੁੱਲਰ ਨੇ ਦੱਸਿਆ ਕਿ ਪੁਲਸ ਵੱਲੋਂ ਫਿਰ ਵੀ ਸਾਰੇ ਮਾਮਲੇ ਦੀ ਜਾਂਚ ਬਾਰੀਕੀ ਨਾਲ ਕੀਤੀ ਜਾ ਰਹੀ ਹੈ, ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ।

shivani attri

This news is Content Editor shivani attri