ਕੋਟਕਪੂਰਾ ਦੀ ਪਟਾਕਾ ਫੈਕਟਰੀ ''ਚ ਜ਼ਬਰਦਸਤ ਧਮਾਕਾ, ਇਕ ਦੀ ਮੌਤ

07/23/2016 11:04:22 AM

 ਫਰੀਦਕੋਟ : ਫਰੀਦਕੋਟ ਦੇ ਕੋਟਕਪੂਰਾ ''ਚ ਸ਼ਨੀਵਾਰ ਦੀ ਸਵੇਰ ਨੂੰ ਇਕ ਪਟਾਕਾ ਫੈਕਟਰੀ ''ਚ ਜ਼ਬਰਦਸਤ ਧਮਾਕਾ ਹੋਣ ਦੀ ਖਬਰ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਕ ਪਟਾਕਾ ਫੈਕਟਰੀ ''ਚ ਵੱਡਾ ਧਮਾਕਾ ਹੋਇਆ, ਜਿਸ ਕਾਰਨ ਫੈਕਟਰੀ ਦੇ ਨੇੜਲੇ ਇਕ ਘਰ ਦੀ ਛੱਤ ਉੱਡ ਗਈ। ਇਸ ਹਾਦਸੇ ਦੌਰਾਨ ਇਕ ਵਿਅਕਤੀ ਦੀ ਮੌਕੇ ''ਤੇ ਹੀ ਮੌਤ ਹੋ ਗਈ, ਜਦੋਂ ਕਿ ਇਕ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ, ਜਿਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਹੈ।

Babita Marhas

This news is News Editor Babita Marhas