ਡਰਾਈਵਰ ਦੇ ਗਲੇ ''ਚੋਂ ਮਿਲੇ ਬਲੇਡ ਦੇ ਨਿਸ਼ਾਨ, ਖਾਧੀ ਜ਼ਹਿਰੀਲੀ ਚੀਜ਼

04/14/2018 6:33:10 AM

ਜਲੰਧਰ, (ਸ਼ੋਰੀ)— ਕਾਲਾ ਸੰਘਿਆਂ ਰੋਡ ਕੋਲ ਪੈਂਦੇ ਪਿੰਡ ਪੁਆਰਾਂ ਦਾ ਰਹਿਣ ਵਾਲਾ 30 ਸਾਲਾ ਨੌਜਵਾਨ ਭੋਗਪੁਰ ਤੋਂ ਕਿਸ਼ਨਗੜ੍ਹ ਰੋਡ ਹਾਈਵੇ ਕੋਲ ਮਿਲਿਆ, ਮੈਕਸੋ ਮਿੰਨੀ ਟਰੱਕ (ਭਾਰ ਢੋਣ ਵਾਲੀ ਗੱਡੀ) ਵਿਚ ਉਕਤ ਨੌਜਵਾਨ ਮਿਲਿਆ ਅਤੇ ਉਸਦੇ ਮੂੰਹ ਵਿਚੋਂ ਝੱਗ ਨਿਕਲਣ  ਨਾਲ ਗਲ ਤੇ ਬਾਹਾਂ 'ਤੇ ਬਲੇਡ ਦੇ ਨਿਸ਼ਾਨ ਸਾਫ ਦੇਖੇ ਜਾ ਰਹੇ ਸਨ। ਨੌਜਵਾਨ ਦੀ ਪਛਾਣ ਸੁਨੀਲ ਪੁੱਤਰ ਸਤਪਾਲ ਦੇ ਤੌਰ 'ਤੇ ਹੋਈ ਹੈ। ਉਸਨੂੰ ਸਿਵਲ ਹਸਪਤਾਲ ਲਿਆਂਦਾ ਗਿਆ, ਜਿਥੇ ਡਾਕਟਰ ਉਸਦੀ ਜਾਨ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸਨ।
ਨੌਜਵਾਨ ਦੇ ਭਰਾ ਅਨਿਲ ਨੇ ਦੱਸਿਆ ਕਿ ਸੁਨੀਲ ਡਰਾਈਵਰੀ ਦਾ ਕੰਮ ਕਰਦਾ ਹੈ ਤੇ ਬੀਤੇ ਦਿਨ ਘਰੋਂ ਇਹ ਕਹਿ ਕੇ ਚਲਾ ਗਿਆ ਕਿ ਉਹ ਟੈਕਸੀ ਸਟੈਂਡ 'ਤੇ ਜਾ ਰਿਹਾ ਹੈ। ਦੇਰ ਰਾਤ ਤੱਕ  ਘਰ ਨਾ ਪਰਤਿਆ। ਕਾਫੀ ਲੱਭਣ ਤੋਂ ਬਾਅਦ ਵੀ ਨਹੀਂ ਮਿਲਿਆ। ਅੱਜ ਕਿਸੇ ਜਾਣਕਾਰ ਨੇ ਉਸਦੇ ਭਰਾ ਨੂੰ ਕਿਸ਼ਨਗੜ੍ਹ ਰੋਡ ਕੋਲ ਦੇਖ ਉਸਨੂੰ ਫੋਨ 'ਤੇ ਦੱਸਿਆ, ਉਹ ਤੁਰੰਤ ਉਥੇ ਪਹੁੰਚਿਆ ਤੇ ਦੇਖਿਆ ਕਿ ਉਸਦੇ ਭਰਾ ਦੀ ਹਾਲਤ ਕਾਫੀ ਖਰਾਬ ਸੀ। ਕੋਈ ਜ਼ਹਿਰੀਲੀ ਚੀਜ਼ ਉਸਨੇ ਖਾਧੀ ਸੀ। ਗਲੇ ਤੇ ਬਾਹਾਂ 'ਤੇ ਬਲੇਡ ਦੇ ਨਿਸ਼ਾਨ ਦੇਖ ਕੇ ਉਹ ਘਬਰਾ ਗਿਆ। ਉਸਨੂੰ ਕੁਝ ਪਤਾ ਨਹੀਂ ਕਿ ਉਸਦੇ ਭਰਾ ਨੇ ਅਜਿਹਾ ਕਦਮ ਕਿਉਂ ਚੁੱਕਿਆ ਜਾਂ ਫਿਰ ਕਿਸੇ ਨੇ ਉਸ ਦੇ ਭਰਾ ਦਾ ਇਹ ਹਾਲ ਕੀਤਾ ਹੈ। ਅਨਿਲ ਦਾ ਕਹਿਣਾ ਸੀ ਕਿ ਭਰਾ ਦੇ ਪ੍ਰੇਮ ਸਬੰਧ ਜੰਮੂ ਦੀ ਰਹਿਣ ਵਾਲੀ ਇਕ ਲੜਕੀ ਨਾਲ ਸਨ।
ਸੁਨੀਲ ਦੇ ਬਿਆਨ ਲੈਣ ਪਹੁੰਚੀ ਪੁਲਸ ਹਾਲਤ ਖਰਾਬ ਹੋਣ ਕਾਰਨ ਬਿਆਨ ਨਹੀਂ ਲੈ ਸਕੀ। ਪੁਲਸ ਦਾ ਕਹਿਣਾ ਹੈ ਕਿ ਸੁਨੀਲ ਦੇ ਹੋਸ਼ ਵਿਚ ਆਉਣ ਤੋਂ ਬਾਅਦ ਹੀ ਕੁਝ ਪਤਾ ਲੱਗ ਸਕੇਗਾ।