ਖ਼ਤਰਾ ਅਜੇ ਟਲ਼ਿਆ ਨਹੀਂ: ਬਲੈਕ-ਆਊਟ ਦੀ ਦਹਿਲੀਜ਼ ’ਤੇ ਖੜ੍ਹਾ ਹੈ ਪੰਜਾਬ

12/01/2021 10:42:27 AM

ਜਲੰਧਰ (ਪੁਨੀਤ)- ਸਰਦੀਆਂ ਦੇ ਮੌਸਮ ਵਿਚ ਬਲੈਕਆਊਟ ਦੀ ਗੱਲ ਸੁਣਨ ਵਿਚ ਅਜੀਬ ਲੱਗਦੀ ਹੈ ਪਰ ਪੰਜਾਬ ਵਿਚ ਕਦੇ ਵੀ ਅਜਿਹਾ ਹੋ ਸਕਦਾ ਹੈ ਕਿਉਂਕਿ ਪਾਵਰ ਕਾਰਪੋਰੇਸ਼ਨ ਨਾਲ ਸਬੰਧਤ ਯੂਨੀਅਨਾਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੀਆਂ ਹਨ ਅਤੇ ਕਿਸੇ ਵੀ ਹੱਦ ਤੱਕ ਜਾਣ ਦੀ ਚਿਤਾਵਨੀ ਦੇ ਚੁੱਕੀਆਂ ਹਨ। ਇਸ ਵਾਰ ਸੰਘਰਸ਼ ਦਾ ਬਿਗਲ ਵੱਜਿਆ ਤਾਂ ਪਾਵਰ ਕਾਰਪੋਰੇਸ਼ਨ ਕੋਲ ਕੰਮ ਚਲਾਉਣ ਲਈ ਸਟਾਫ਼ ਨਹੀਂ ਬਚੇਗਾ ਅਤੇ ਸਿਸਟਮ ਠੱਪ ਹੋ ਜਾਵੇਗਾ, ਜਿਸ ਕਾਰਨ ਪੰਜਾਬ ਵਿਚ ਬਲੈਕਆਊਟ ਹੋਣ ਦੀ ਪ੍ਰਬਲ ਸੰਭਾਵਨਾ ਹੈ। ਇਹ ਵੇਖਣਾ ਬਾਕੀ ਹੈ ਕਿ ਪਾਵਰ ਕਾਰਪੋਰੇਸ਼ਨ ਇਸ ਮੁੱਦੇ ਨਾਲ ਕਿਵੇਂ ਨਜਿੱਠਦਾ ਹੈ ਕਿਉਂਕਿ ਯੂਨੀਅਨਾਂ ਦੇ ਸੰਘਰਸ਼ ਵਜੋਂ ਵੱਡਾ ਖ਼ਤਰਾ ਅਜੇ ਵੀ ਟਲ਼ਿਆ ਨਹੀਂ ਹੈ ਅਤੇ ਪੰਜਾਬ ਬਲੈਕਆਊਟ ਦੀ ਕਗਾਰ ’ਤੇ ਹੈ। 

ਇਹ ਵੀ ਪੜ੍ਹੋ: ਸਿਹਤ ਮਹਿਕਮੇ ਦੀ ਵਧੀ ਚਿੰਤਾ, ਸੂਬੇ ’ਚ ਸਿਰਫ਼ 5 ਜ਼ਿਲ੍ਹਿਆਂ ’ਚ 80 ਫ਼ੀਸਦੀ ਲੋਕਾਂ ਨੂੰ ਲੱਗੀ ਕੋਰੋਨਾ ਵੈਕਸੀਨ

ਪਿਛਲੇ 15 ਦਿਨਾਂ ਤੋਂ ਚੱਲੇ ਸੰਘਰਸ਼ ਦੌਰਾਨ ਸਿਸਟਮ ਨੂੰ ਚਲਾਉਣਾ ਪਾਵਰ ਕਾਰਪੋਰੇਸ਼ਨ ਲਈ ਕਿਸੇ ਚੁਣੌਤੀ ਤੋਂ ਘੱਟ ਨਹੀਂ ਸੀ, ਮੁੜ ਅਜਿਹੀ ਸਥਿਤੀ ਬਣਦੀ ਨਜ਼ਰ ਆ ਰਹੀ ਹੈ। ਸ਼ਨੀਵਾਰ ਨੂੰ ਸੰਯੁਕਤ ਐਕਸ਼ਨ ਕਮੇਟੀ ਨਾਲ ਹੋਈ ਮੀਟਿੰਗ ਦੌਰਾਨ ਪਾਵਰ ਕਾਰਪੋਰੇਸ਼ਨ ਮੈਨੇਜਮੈਂਟ ਨੇ 30 ਨਵੰਬਰ ਤੱਕ ਪੇ-ਬੈਂਡ ਸਬੰਧੀ ਲਿਖਤੀ ਹੁਕਮ ਦੇਣ ਦਾ ਵਾਅਦਾ ਕੀਤਾ ਸੀ, ਜਿਸ ਕਾਰਨ ਯੂਨੀਅਨ ਨੇ ਸੰਘਰਸ਼ ਮੁਲਤਵੀ ਕਰ ਦਿੱਤਾ ਸੀ ਅਤੇ ਕਰਮਚਾਰੀ ਕੰਮ ’ਤੇ ਪਰਤ ਆਏ ਸਨ। ਮੈਨੇਜਮੈਂਟ ਵੱਲੋਂ ਕੀਤਾ ਗਿਆ ਵਾਅਦਾ ਮੰਗਲਵਾਰ ਰਾਤ 8 ਵਜੇ ਤੱਕ ਵੀ ਪੂਰਾ ਨਹੀਂ ਕੀਤਾ ਗਿਆ, ਜਿਸ ਕਾਰਨ ਯੂਨੀਅਨ ਨਿਰਾਸ਼ ਨਜ਼ਰ ਆ ਰਹੀ ਹੈ। ਹੁਣ ਪਾਵਰ ਕਾਰਪੋਰੇਸ਼ਨ ਮੈਨੇਜਮੈਂਟ ਵੱਲੋਂ ਅਗਲੀ ਮੀਟਿੰਗ 4 ਦਸੰਬਰ ਨੂੰ ਬੁਲਾਈ ਗਈ ਹੈ ਅਤੇ ਉਸ ਮੀਟਿੰਗ ਤੱਕ ਪੇ-ਬੈਂਡ ਦੇ ਆਰਡਰ ਮਿਲਣੇ ਸੰਭਵ ਨਹੀਂ ਹਨ। ਪੰਜਾਬ ਬਲੈਕਆਊਟ ਦੇ ਖ਼ਤਰੇ ਵਿਚ ਹੋਣ ਦੇ ਕਈ ਕਾਰਨ ਹਨ, ਜਿਨ੍ਹਾਂ ਵਿਚੋਂ ਸਭ ਤੋਂ ਅਹਿਮ ਹੈ ਸੰਘਰਸ਼ ਨੂੰ ਹੋਰ ਯੂਨੀਅਨਾਂ ਦਾ ਸਮਰਥਨ। ਸੰਯੁਕਤ ਐਕਸ਼ਨ ਕਮੇਟੀ ਦੇ ਸਮੂਹਿਕ ਛੁੱਟੀ ’ਤੇ ਚਲੇ ਜਾਣ ਨੂੰ ਗਰਿੱਡ ਸਬ-ਸਟੇਸ਼ਨ ਯੂਨੀਅਨ ਵੱਲੋਂ ਵੀ ਸਮੱਰਥਨ ਦਿੱਤਾ ਗਿਆ।

ਇਹ ਵੀ ਪੜ੍ਹੋ: ਨਕੋਦਰ: ਭੈਣ ਦੇ ਪਿੰਡ ਗਏ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਖੂਹ ਤੋਂ ਖ਼ੂਨ ਨਾਲ ਲਥਪਥ ਮਿਲੀ ਲਾਸ਼

ਇਸ ਕਾਰਨ ਬਿਜਲੀ ਸਪਲਾਈ ਨੂੰ ਚਲਾਉਣਾ ਪ੍ਰਬੰਧਕਾਂ ਲਈ ਚਿੰਤਾ ਦਾ ਵਿਸ਼ਾ ਬਣ ਗਿਆ ਹੈ ਕਿਉਂਕਿ ਗਰਿੱਡ ਨੂੰ ਚਲਾਉਣ ਤੋਂ ਬਿਨਾਂ ਬਿਜਲੀ ਮਿਲਣੀ ਸੰਭਵ ਨਹੀਂ ਹੈ, ਹਰ ਸਮੇਂ ਗਰਿੱਡ ਵਿਚ ਇਕ ਇੰਜੀਨੀਅਰ ਦੀ ਤਾਇਨਾਤੀ ਜ਼ਰੂਰੀ ਹੈ। ਇਸ ਸਮੱਸਿਆ ਨਾਲ ਨਜਿੱਠਣ ਲਈ ਪਾਵਰ ਕਾਰਪੋਰੇਸ਼ਨ ਨੇ ਜੇ. ਈ., ਐੱਸ. ਡੀ. ਓ. ਤੇ ਐਕਸੀਅਨਜ਼ ਦੀਆਂ ਸਬ-ਸਟੇਸ਼ਨਾਂ ’ਤੇ ਡਿਊਟੀਆਂ ਲਾ ਕੇ ਕੰਮ ਚਲਾਇਆ। ਇਸ ਦੌਰਾਨ ਸੰਯੁਕਤ ਐਕਸ਼ਨ ਕਮੇਟੀ ਵੱਲੋਂ ਕਈ ਵਾਰ ਸਬ-ਸਟੇਸ਼ਨਾਂ ਦਾ ਘਿਰਾਓ ਕੀਤਾ ਗਿਆ। ਯੂਨੀਅਨ ਨੇ ਇੰਜੀ. ਐਸੋਸੀਏਸ਼ਨ ਨੂੰ ਵੀ ਸੰਘਰਸ਼ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਸੀ ਪਰ ਉਸ ਸਮੇਂ ਇੰਜੀ. ਪ੍ਰਬੰਧਕਾਂ ਨਾਲ ਖੜ੍ਹੇ ਸਨ। ਹੁਣ ਸਥਿਤੀ ਇਹ ਹੈ ਕਿ ਇੰਜੀ. ਵੀ ਜੁਆਇੰਟ ਐਕਸ਼ਨ ਕਮੇਟੀ ਦਾ ਸਮੱਰਥਨ ਵੀ ਕਰਦੇ ਨਜ਼ਰ ਆ ਰਹੇ ਹਨ। ਪਾਵਰ ਕਾਰਪੋਰੇਸ਼ਨ ਇੰਜੀ. ਐਸੋਸੀਏਸ਼ਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਪ੍ਰਬੰਧਕਾਂ ਨੂੰ ਪਹਿਲਾਂ ਹੀ ਲਿਖਤੀ ਤੌਰ ’ਤੇ ਦਿੱਤਾ ਜਾ ਚੁੱਕਾ ਹੈ ਕਿ ਉਹ ਸਬ-ਸਟੇਸ਼ਨਾਂ ਵਿਚ ਡਿਊਟੀ ਨਹੀਂ ਦੇਣਗੇ। ਗਰਿੱਡ ਸਬ-ਸਟੇਸ਼ਨ ਯੂਨੀਅਨ ਅਤੇ ਇੰਜੀ. ਐਸੋਸੀਏਸ਼ਨ ਨੇ ਜੇਕਰ ਸਬ-ਸਟੇਸ਼ਨਾਂ ਵਿਚ ਡਿਊਟੀ ਨਾ ਦਿੱਤੀ ਤਾਂ ਵਿਭਾਗ ਕੋਲ ਸਿਰਫ਼ ਜੂਨੀਅਰ ਇੰਜੀ. (ਜੇ. ਈ.) ਦਾ ਬਦਲ ਬਚਦਾ ਹੈ। ਇਸ ਸਬੰਧੀ ਜੇ. ਈ. ਕੌਂਸਲ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੀਆਂ ਮੰਗਾਂ ਸਬੰਧੀ ਵਿਭਾਗ ਵੱਲੋਂ ਲਿਖਤੀ ਤੌਰ ’ਤੇ ਨੋਟਿਸ ਜਾਰੀ ਨਹੀਂ ਕੀਤਾ ਗਿਆ, ਜਿਸ ਕਾਰਨ ਯੂਨੀਅਨ ਮੈਂਬਰਾਂ ’ਚ ਵੀ ਰੋਸ ਹੈ। 

ਇਹ ਵੀ ਪੜ੍ਹੋ:  ਪੰਜਾਬ ਦੀਆਂ 117 ਸੀਟਾਂ ’ਤੇ ਚੋਣ ਲੜੇਗੀ ਭਾਜਪਾ, ਵੱਡੇ ਫਰਕ ਨਾਲ ਜਿੱਤ ਕਰੇਗੀ ਹਾਸਲ: ਅਸ਼ਵਨੀ ਸ਼ਰਮਾ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri