ਪੱਤਰਕਾਰੀ ਦੀ ਆੜ ''ਚ ਬਲੈਕਮੇਲਿੰਗ ਦਾ ਧੰਦਾ ਕਰਨ ਵਾਲੇ 4 ਗ੍ਰਿਫਤਾਰ

12/23/2018 5:10:23 PM

ਫਾਜ਼ਿਲਕਾ (ਨਾਗਪਾਲ) - ਫਾਜ਼ਿਲਕਾ 'ਚ ਪੱਤਰਕਾਰੀ ਦੀ ਆੜ 'ਚ ਬਲੈਕ ਮੇਲਰਾਂ ਵਲੋਂ ਲੋਕਾਂ ਨੂੰ ਬਲੈਕਮੇਲ ਕਰਨ ਦਾ ਧੰਦਾ ਪੂਰੇ ਜ਼ੋਰ-ਸ਼ੋਰ ਨਾਲ ਚੱਲ ਰਿਹਾ ਹੈ। ਅਜਿਹਾ ਹੀ ਇਕ ਮਾਮਲਾ ਫਾਜ਼ਿਲਕਾ ਤੋਂ ਸਾਹਮਣੇ ਆਇਆ ਹੈ, ਜਿੱਥੇ ਪੁਲਸ ਨੇ ਬਲੈਕਮੇਲਿੰਗ ਦਾ ਧੰਦਾ ਕਰਨ ਵਾਲੇ ਜਾਅਲੀ ਪੱਤਰਕਾਰਾਂ ਸਮੇਤ 4 ਲੋਕਾਂ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ।

ਫਾਜ਼ਿਲਕਾ ਦੇ ਐੱਸ. ਐੱਸ. ਪੀ. ਡਾ.ਕੇਤਨ ਬਾਲੀਰਾਮ ਪਾਟਿਲ ਨੇ ਪ੍ਰੈੱਸ ਕਾਨਫਰੰਸ ਕਰਦਿਆਂ ਜਾਣਕਾਰੀ ਦਿੱਤੀ ਕਿ ਜਾਅਲੀ ਪੱਤਰਕਾਰਾਂ ਨੇ ਸੋਲਰ ਕੰਪਨੀ ਦੇ ਮਾਲਕ ਨੂੰ ਬਲੈਕਮੇਲ ਕਰਕੇ ਲੋਕਾਂ ਨਾਲ ਧੋਖਾਧੜੀ ਕਰਨ ਦਾ ਦੋਸ਼ ਲਾਉਂਦਿਆਂ ਉਸ ਦੀਆਂ ਖਬਰ ਲਗਾ ਕੇ ਉਸ ਨੂੰ ਬਦਨਾਮ ਕਰਨ ਦੀਆਂ ਧੱਮਕੀਆਂ ਦਿੱਤੀਆਂ। ਅਜਿਹਾ ਨਾ ਕਰਨ 'ਤੇ ਉਨ੍ਹਾਂ ਨੇ ਕੰਪਨੀ ਦੇ ਮਾਲਕ ਤੋਂ 50 ਹਜ਼ਾਰ ਰੁਪਏ ਨਕਦ ਅਤੇ ਸਾਢੇ 3 ਲੱਖ ਰੁਪਏ ਦਾ ਚੈੱਕ ਲੈ ਲਿਆ। ਇਸ ਤੋਂ ਇਲਾਵਾ ਉਨ੍ਹਾਂ ਨੇ ਵੀਡੀਓ ਬਣਾ ਕੇ ਉਸ ਦੇ ਖਾਲੀ ਕਾਗਜ਼ਾਤਾਂ 'ਤੇ ਦਸਤਖਤ ਵੀ ਲੈ ਲਏ ਅਤੇ ਪੁਲਸ ਨੂੰ ਸ਼ਿਕਾਇਤ ਕਰਨ 'ਤੇ ਉਸ ਦੇ ਖਿਲਾਫ ਬਲਾਤਕਾਰ ਦਾ ਝੂਠਾ ਮਾਮਲਾ ਦਰਜ ਕਰਨ ਦੀ ਵੀ ਧਮਕੀ ਦਿੱਤੀ। 

ਦੱਸ ਦੇਈਏ ਕਿ ਮੁੱਖ ਦੋਸ਼ੀ ਦਲੀਪ ਦੱਤ ਸ਼ਰਮਾ ਦੇ ਖਿਲਾਫ ਪਹਿਲਾਂ ਤੋਂ ਹੀ 3 ਮਾਮਲੇ ਦਰਜ ਹਨ। ਬਲੈਕਮੇਲਿੰਗ ਦੇ ਇਸ ਧੰਦੇ 'ਚ ਉਸ ਦਾ ਸਾਥੀ ਰੁਪੇਸ਼ ਬਾਂਸਲ ਉਸ ਦਾ ਸਾਥ ਦਿੰਦਾ ਸੀ, ਜੋ ਲੋਕਾਂ ਦੀਆਂ ਵੀਡੀਓ ਬਣਾ ਮੀਡੀਆ 'ਤੇ ਪਾਉਣ ਦਾ ਡਰਾਵਾ ਦੇ ਕੇ ਉਨ੍ਹਾਂ ਤੋਂ ਪੈਸੇ ਇਕੱਠੇ ਕਰਦਾ ਸੀ। ਉਨ੍ਹਾਂ ਕਿਹਾ ਕਿ ਦੋਸ਼ੀ ਦਲੀਪ ਕਾਫੀ ਸਮੇਂ ਤੋਂ ਇਸ ਧੰਦੇ ਨੂੰ ਕਰ ਰਿਹਾ ਸੀ। ਉਸ ਦੇ ਖਿਲਾਫ ਕਈ ਸ਼ਿਕਾਇਤਾਂ ਵੀ ਆਈਆਂ, ਜਿਨ੍ਹਾਂ ਦੇ ਆਧਾਰ 'ਤੇ ਫਾਜ਼ਿਲਕਾ ਪੁਲਸ ਨੇ ਇਨ੍ਹਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰ ਦਿੱਤਾ। ਕਾਬੂ ਕੀਤੇ ਦੋਸ਼ੀਆਂ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕਰਨ ਤੋਂ ਬਾਅਦ ਰਿਮਾਂਡ 'ਤੇ ਲਿਆ ਜਾਵੇਗਾ।

rajwinder kaur

This news is Content Editor rajwinder kaur