ਹੁਸ਼ਿਆਰਪੁਰ 'ਚ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਦਾ ਭਾਜਪਾ ਵੱਲੋਂ ਜ਼ਬਰਦਸਤ ਵਿਰੋਧ, ਵਿਖਾਈਆਂ ਕਾਲੀਆਂ ਝੰਡੀਆਂ

08/14/2021 5:30:55 PM

ਹੁਸ਼ਿਆਰਪੁਰ (ਅਮਰੀਕ)- ਪਿਛਲੇ ਲੰਮੇ ਸਮੇਂ ਤੋਂ ਵਿਵਾਦਾਂ ਵਿਚ ਰਿਹਾ ਹੁਸ਼ਿਆਰਪੁਰ ਦਾ ਕਮਿਊਨਿਟੀ ਹਾਲ ਦਾ ਅੱਜ ਹੁਸਿ਼ਆਰਪੁਰ ਤੋਂ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਵੱਲੋਂ ਉਦਘਾਟਨ ਕੀਤਾ ਗਿਆ। ਇਸ ਦੌਰਾਨ ਘਪਲਿਆਂ ਨੂੰ ਲੈ ਕੇ ਵਿਵਾਦਾਂ ਵਿਚ ਲਗਾਤਾਰ ਘਿਰੇ ਆ ਰਹੇ ਉਕਤ ਮੰਤਰੀ ਨੂੰ ਜ਼ੋਰਦਾਰ ਵਿਰੋਧ ਦਾ ਵੀ ਸਾਹਮਣਾ ਕਰਨਾ ਪਿਆ। ਇਸ ਮੌਕੇ ਵੱਡੀ ਗਿਣਤੀ ਵਿਚ ਆਏ ਭਾਜਪਾਈਆਂ ਵੱਲੋਂ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਅਤੇ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਮੁਰਦਾਬਾਦ ਦੇ ਨਾਅਰੇ ਵੀ ਲਗਾਏ ਗਏ। 

ਇਹ ਵੀ ਪੜ੍ਹੋ: ਆਜ਼ਾਦੀ ਦਿਹਾੜੇ ਮੌਕੇ ਕਰੀਬ 2 ਹਜ਼ਾਰ ਮੁਲਾਜ਼ਮ ਕਰਨਗੇ ਜਲੰਧਰ ਸ਼ਹਿਰ ਦੀ ਰਖਵਾਲੀ, ਸਟੇਡੀਅਮ ਸੀਲ

ਭਾਜਪਾ ਆਗੂਆਂ ਅਤੇ ਵਰਕਰਾਂ ਦੀ ਪੁਲਸ ਨਾਲ ਆਪਸ ਵਿਚ ਕਈ ਵਾਰ ਧੱਕਾ-ਮੁੱਕੀ ਵੀ ਹੋਈ ਪਰ ਪੁਲਸ ਵੱਲੋਂ ਕੀਤੇ ਗਏ ਸਖ਼ਤ ਸੁਰੱਖਿਆ ਇੰਤਜ਼ਾਮ ਕਾਰਨ ਭਾਜਪਾ ਆਗੂ ਕਮਿਊਨਿਟੀ ਹਾਲ ਤੱਕ ਪਹੁੰਚਣ ਵਿਚ ਅਸਫ਼ਲ ਰਹੇ। ਗੱਲਬਾਤ ਦੌਰਾਨ ਭਾਜਪਾ ਆਗੂ ਤੀਕਸ਼ਣ ਸੂਦ ਨੇ ਕਿਹਾ ਕਿ ਅੱਜ ਕਾਂਗਰਸ ਸਰਕਾਰ ਅਤੇ ਇਸ ਦੇ ਮੰਤਰੀ ਸਿਰਫ਼ ਤੇ ਸਿਰਫ਼ ਘੋਟਾਲੇਬਾਜ਼ ਬਣ ਕੇ ਰਹਿ ਗਏ ਹਨ। 

ਉਨ੍ਹਾਂ ਕਿਹਾ ਕਿ ਮੰਤਰੀ ਵੱਲੋਂ ਬਣਾਏ ਗਏ ਕਮਿਊਨਿਟੀ ਹਾਲ ਵਿਚ ਵੀ ਵੱਡੇ ਪੱਧਰ 'ਤੇ ਘਪਲਾ ਕੀਤਾ ਗਿਆ ਹੈ, ਜਿਸ ਦਾ ਕਿ ਭਾਜਪਾ ਵੱਲੋਂ ਖ਼ੁਲਾਸਾ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਹਾਲ ਦੇ ਨਿਰਮਾਣ ਤੋਂ ਪਹਿਲਾਂ ਤਾਂ ਕੈਬਨਿਟ ਮੰਤਰੀ ਗ਼ਰੀਬਾਂ ਦੀਆਂ ਗੱਲਾਂ ਕਰਦਾ ਨਹੀਂ ਸੀ ਥੱਕਦਾ ਪਰ ਜਦੋਂ ਹੁਣ ਹਾਲ ਤਿਆਰ ਹੋ ਗਿਆ ਹੈ ਤਾਂ ਮੰਤਰੀ ਵੱਲੋਂ ਇਸ ਨੂੰ ਆਪਣੇ ਚਹੇਤਿਆਂ ਦੇ ਅਧੀਨ ਕਰਕੇ ਲੋਕਾਂ ਦੀ ਲੁੱਟ ਦਾ ਸਾਧਨ ਬਣਾ ਦਿੱਤਾ ਹੈ ਜਦਕਿ ਗਰੀਬਾਂ ਨੂੰ ਇਸ ਦਾ ਹੁਣ ਕੋਈ ਵੀ ਲਾਹਾ ਨਹੀਂ ਮਿਲੇਗਾ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਰਕਾਰ ਕਮਿਊਨਿਟੀ ਹਾਲ ਨੂੰ ਲੈ ਕੇ ਆਪਣਾ ਰਵੱਈਆ ਨਹੀਂ ਬਦਲਦੀ ਉਦੋਂ ਤੱਕ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ।

ਇਹ ਵੀ ਪੜ੍ਹੋ: ਆਜ਼ਾਦੀ ਦਿਹਾੜੇ 'ਤੇ ਜਲੰਧਰ ਦੇ ਕਈ ਰਸਤੇ ਰਹਿਣਗੇ ਬੰਦ, ਟ੍ਰੈਫਿਕ ਪੁਲਸ ਵੱਲੋਂ ਜਾਰੀ ਹੋਇਆ ਰੂਟ ਪਲਾਨ

ਇਹ ਵੀ ਪੜ੍ਹੋ: ਤਰਨਤਾਰਨ 'ਚ ਵੱਡੀ ਵਾਰਦਾਤ, ਪਤੀ-ਪਤਨੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਪੁੱਤ ਰਹਿੰਦਾ ਹੈ ਵਿਦੇਸ਼

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ

shivani attri

This news is Content Editor shivani attri