BJP ਦੇ ਰਾਸ਼ਟਰੀ ਪ੍ਰਧਾਨ ਸ਼ਾਹ ਦੀ ਸੁਰੱਖਿਆ ''ਚ ਹੋਈ ਵੱਡੀ ਭੁੱਲ, 2 ਗ੍ਰਿਫਤਾਰ

08/03/2017 10:10:41 PM

ਰੋਹਤਕ/ਚੰਡੀਗੜ੍ਹ— ਹਰਿਆਣੇ ਦੇ 3 ਰੋਜ਼ਾ ਦੌਰੇ 'ਤੇ ਆਏ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਦੀ ਸੁਰੱਖਿਆ 'ਚ ਰੋਹਤਕ 'ਚ ਇਕ ਵੱਡੀ ਭੁੱਲ ਹੋ ਗਈ। ਹਰਿਆਣਾ ਸਰਕਾਰ ਦੇ ਟੂਰਿਜ਼ਮ ਸਥਾਨ ਤਿਲਿਆਰ 'ਚ ਰੁਕੇ ਅਮਿਤ ਸ਼ਾਹ ਦੇ ਕਮਰੇ ਤਕ ਇਕ ਸ਼ਰਾਬੀ ਵਿਅਕਤੀ ਦਾਖਲ ਹੋ ਗਿਆ। 
ਇਹ ਘਟਨਾ ਬੀਤੀ ਰਾਤ ਦੀ ਹੈ। ਹਾਲਾਂਕਿ ਪੁਲਸ ਨੇ ਤੁਰੰਤ ਉਸ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ। ਇਸ ਵਿਅਕਤੀ ਦੀ ਪਛਾਣ ਸ਼ਾਸਤਰੀ ਨਗਰ ਦੇ ਅਸ਼ੋਕ ਦੇ ਰੂਪ 'ਚ ਹੋਈ ਹੈ। ਸੂਤਰਾਂ ਮੁਤਾਬਕ ਦੋਸ਼ੀ ਵਿਅਕਤੀ ਭਾਜਪਾ ਆਗੂ ਦੇ ਨਾਲ ਆਏ ਕੁੱਝ ਲੋਕਾਂ ਸਮੇਤ ਅੰਦਰ ਦਾਖਲ ਹੋ ਗਿਆ ਸੀ। ਦੋਸ਼ੀ ਵਿਅਕਤੀ ਸ਼ਾਹ ਦੇ ਕਮਰੇ ਤੱਕ ਪਹੁੰਚ ਗਿਆ ਸੀ ਪਰ ਸਾਰੇ ਕਾਰਜਕਰਤਾਵਾਂ ਨੇ ਉਸ ਨੂੰ ਦੇਖ ਲਿਆ ਅਤੇ ਸੁਰੱਖਿਆ ਬਲਾਂ ਦੇ ਹਵਾਲੇ ਕਰ ਦਿੱਤਾ।
ਡੀ. ਜੀ. ਪੀ. ਨੇ ਕੀਤੀ ਸੋਧ ਦੀ ਪੁਸ਼ਟੀ
ਅਮਿਤ ਸ਼ਾਹ ਦੀ ਸੁਰੱਖਿਆ 'ਚ ਸੋਧ ਦੀਆਂ ਖਬਰਾਂ ਨੂੰ ਬੇਸ਼ੱਕ ਰੋਹਤਕ ਦੇ ਐੱਸ. ਪੀ. ਅਤੇ ਆਲਾ ਅਧਿਕਾਰੀ ਦਬਾਉਂਦੇ ਰਹੇ ਪਰ ਪੁਲਸ ਦੇ ਮੁੱਖ ਨਿਰਦੇਸ਼ਕ ਬੀ. ਐੱਸ. ਸੰੰਧੂ ਨੇ ਇਸ ਦੀ ਪੁਸ਼ਟੀ ਕਰ ਦਿੱਤੀ। ਉਨ੍ਹਾਂ ਨੇ ਫੋਨ 'ਤੇ ਦੱਸਿਆ ਕਿ ਅਮਿਤ ਸ਼ਾਹ ਦੀ ਸੁਰੱਖਿਆ 'ਚ ਸੇਂਧ ਲਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਪੁਲਸ ਨੇ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਨ੍ਹਾਂ ਤੋਂ ਪੁੱਛ ਗਿੱਛ ਕੀਤੀ ਜਾ ਰਹੀ ਹੈ।
ਸੁਰੱਖਿਆ 'ਚ ਭੁੱਲ ਹੋਣ 'ਤੇ 27 ਪੁਲਸ ਕਰਮਚਾਰੀ ਮੁਅੱਤਲ
ਅਮਿਤ ਸ਼ਾਹ ਦੀ ਸੁਰੱਖਿਆ 'ਚ ਭੁੱਲ ਹੋਣ 'ਤੇ ਪੁਲਸ ਵਿਭਾਗ 'ਚ ਹਫੜਾ-ਦਫੜੀ ਮਚ ਗਈ। ਸੂਤਰਾਂ ਮੁਤਾਬਕ ਮੁੱਖ ਅਧਿਕਾਰੀਆਂ ਨੇ ਇਸ ਦੌਰਾਨ ਦੋਸ਼ੀ ਪੁਲਸ ਕਰਮਚਾਰੀਆਂ ਨੂੰ ਤੁਰੰਤ ਮੁਅੱਤਲ ਕਰ ਦਿੱਤਾ ਹੈ। ਹਾਲਾਂਕਿ ਨਾ ਤਾਂ ਇਸ ਦੀ ਪੁਸ਼ਟੀ ਰੋਹਤਕ ਦਾ ਐੱਸ. ਪੀ. ਕਰ ਰਿਹਾ ਹੈ ਅਤੇ ਨਾ ਹੀ ਡੀ. ਜੀ. ਪੀ. ਨੇ ਇਸ ਸੰਬੰਧ 'ਚ ਕੋਈ ਬਿਆਨ ਦਿੱਤਾ ਹੈ। ਡੀ. ਜੀ. ਪੀ. ਨੇ ਕਿਸੇ ਵੀ ਪ੍ਰਕਾਰ ਦੀ ਕਾਰਵਾਈ ਤੋਂ ਸਾਫ ਇੰਨਕਾਰ ਕੀਤਾ ਹੈ।