ਭਾਜਪਾ ਵਿਧਾਇਕ ਸੰਨੀ ਦਿਓਲ ਕੋਰੋਨਾ ਪਾਜ਼ੇਟਿਵ

12/02/2020 1:36:30 AM

ਗੁਰਦਾਸਪੁਰ\ਮਨਾਲੀ, (ਸੋਨੂ ਸ਼ਰਮਾ)- ਗੁਰਦਾਸਪੁਰ ਤੋਂ ਭਾਜਪਾ ਸੰਸਦ ਮੈਂਬਰ ਤੇ ਅਭਿਨੇਤਾ ਸੰਨੀ ਦਿਓਲ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਸੰਨੀ ਨੇ ਆਪਣਾ ਕੋਰੋਨਾ ਟੈਸਟ ਕਰਵਾਇਆ ਸੀ, ਜਿਸ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਉਹ ਇਨ੍ਹੀਂ ਦਿਨੀਂ ਮਨਾਲੀ ਦੇ ਦਸ਼ਾਲ ਪਿੰਡ ’ਚ ਰਹਿ ਰਹੇ ਹਨ। ਸੰਨੀ ਦਿਓਲ ਆਪਣੇ ਪਰਿਵਾਰ ਨਾਲ ਮਨਾਲੀ ਆਏ ਸਨ। ਉਸ ਸਮੇਂ ਵੀ ਪਰਿਵਾਰ ਸਮੇਤ ਉਨ੍ਹਾਂ ਦਾ ਕੋਰੋਨਾ ਟੈਸਟ ਕੀਤਾ ਗਿਆ ਸੀ, ਜਿਸ ’ਚ ਸਾਰੇ ਨੈਗੇਟਿਵ ਆਏ ਸਨ। ਉਨ੍ਹਾਂ ਦਾ ਪਰਿਵਾਰ ਪਰਤ ਗਿਆ ਹੈ ਜਦਕਿ ਉਨ੍ਹਾਂ ਨੇ ਕੱਲ ਵਾਪਸੀ ਕਰਨੀ ਸੀ, ਜਿਸ ਕਾਰਣ ਉਨ੍ਹਾਂ ਨੇ ਆਪਣਾ ਟੈਸਟ ਕਰਵਾਇਆ ਅਤੇ ਉਹ ਕੋਰੋਨਾ ਪਾਜ਼ੇਟਿਵ ਪਾਏ ਗਏ। ਹਾਲਾਂਕਿ ਉਹ ਤੰਦਰੁਸਤ ਹਨ ਅਤੇ ਕਾਟੇਜ ’ਚ ਰਹਿ ਰਹੇ ਹਨ।

 

Bharat Thapa

This news is Content Editor Bharat Thapa