ਜੇਤਲੀ ਨੇ ਬਜਟ ਪੇਸ਼ ਕਰਕੇ ਦੇਸ਼ ਸੇਵਾ ਦਾ ਪ੍ਰਮਾਣ ਦਿੱਤਾ: ਵਿਧਾਇਕ ਸੋਮ

02/03/2018 4:53:40 PM

ਫਗਵਾੜਾ (ਰੁਪਿੰਦਰ ਕੌਰ)— ਹਰ ਵਰਗ ਨੂੰ ਦਿੱਤੀ ਰਾਹਤ ਅਤੇ ਸਹੂਲਤਾਂ ਵਿਧਾਇਕ ਸੋਮ ਫਗਵਾੜਾ ਜੋਕਿ ਬੀ. ਜੇ. ਪੀ. ਪਾਰਟੀ ਨਾਲ ਸਬੰਧਤ ਰੱਖਦੇ ਹਨ, ਨੇ ਖਿੜੇ ਮੱਥੇ ਮੋਦੀ ਸਰਕਾਰ ਦੁਆਰਾ ਪਾਸ ਕੀਤੇ ਬਜਟ ਦਾ ਸਵਾਗਤ ਕੀਤਾ ਹੈ। ਉਨ੍ਹਾਂ ਨੇ ਕਿਹਾ ਆਪਣੀ ਸਰਕਾਰ 'ਚ ਜੇਤਲੀ ਨੇ ਅੱਜ ਤਕ ਦਾ ਸਭ ਤੋਂ ਵਧੀਆ ਬਜਟ ਲੋਕਾਂ ਮੋਹਰੇ ਰੱਖ ਕੇ ਦੇਸ਼ ਸੇਵਾ ਦਾ ਪ੍ਰਮਾਣ ਦਿੱਤਾ ਹੈ। ਕਿਸਾਨਾਂ ਨੂੰ ਫਸਲੀ ਕਰਜ਼ੇ ਦੀ ਹੱਦ ਨੂੰ ਵਧਾ ਕੇ ਰਾਹਤ ਦੇਣਾ ਅਤੇ ਨੋਟੀਫਾਈ ਫਸਲਾਂ ਦਾ ਘੱਟੋ ਘੱਟ ਸਮਰਥਣ ਮੁੱਲ ਲਾਗਤ ਨਾਲੋਂ ਜ਼ਿਆਦਾ ਮਿਲਣਾ, ਇਕ ਵਧੀਆ ਕਾਰਗੁਜ਼ਾਰੀ ਹੈ।
ਉਨ੍ਹਾਂ ਨੇ ਕਿਹਾ ਕਿ ਬੇਰੁਜ਼ਗਾਰਾਂ ਦੇ ਸਵੈ-ਰੋਜ਼ਗਾਰ 'ਤੇ ਫੋਕਸ ਕਰਨਾ ਅਤੇ 70 ਲੱਖ ਰੋਜ਼ਗਾਰ ਦੇਣ ਦਾ ਟੀਚਾ ਇਕ ਬਹੁਤ ਵੱਡੀ ਰਾਹਤ ਹੈ। ਬਜ਼ੁਰਗਾਂ ਨੂੰ ਵਿਆਜ ਰਾਹੀਂ ਆਮਦਨ ਤੇ ਛੋਟ 10 ਹਜ਼ਾਰ ਤੋਂ ਵਧਾ ਕੇ 50 ਹਜ਼ਾਰ ਕਰਨਾ ਇਕ ਤੋਹਫੇ ਬਰਾਬਰ ਹੈ। ਕੰਮਕਾਜੀ ਔਰਤਾਂ ਲਈ ਵਿਧਾਇਕ ਨੇ ਮੁਬਾਰਕਬਾਦ ਦਿੱਤੀ ਹੈ ਕਿ ਹੁਣ ਉਨ੍ਹਾਂ ਨੂੰ ਪੀ. ਐੱਫ. ਕੰਟ੍ਰੀਬਿਊਸ਼ਨ 12 ਤੋਂ 8 ਫੀਸਦੀ ਘਟਾਈ ਹੈ। ਇਸ ਫੈਸਲੇ ਨਾਲ ਔਰਤਾਂ ਦੀ ਗੈਲਰੀ 'ਚ ਵਾਧਾ ਹੋਵੇਗਾ। ਉਨ੍ਹਾਂ ਨੇ ਕਿਹਾ ਮੈਨੂੰ ਲੱਗਦਾ ਹੈ ਕਿ ਭਾਜਪਾ ਪਾਰਟੀ ਹੀ ਨਹੀਂ ਇਸ ਬਜਟ ਨੂੰ ਦੇਸ਼ ਦੀ ਹਰ ਪਾਰਟੀ ਅਤੇ ਹਰ ਵਰਗ ਦਾ ਵੋਟਰ ਸਲਾਹੇਗਾ ਕਿਉਂਕਿ ਸਿੱਖਿਆ ਅਤੇ ਗਰੀਬਾਂ ਲਈ ਘਰ ਤਕ ਦੇਣ ਦਾ ਵਾਅਦਾ ਕਰਨਾ ਗੈਸ ਸਿਲੰਡਰ ਕੁਨੈਕਸ਼ਨ, ਟਾਇਲਟ 'ਚ ਵਾਧਾ ਅਤੇ ਉਕਤ ਦੱਸੇ ਮਸਲਿਆਂ ਨੂੰ ਹੱਲ ਕਰਨਾ ਦੇਸ਼ ਦੀ ਭਲਾਈ ਅਤੇ ਵਿਕਾਸ 'ਚ ਵਾਧਾ ਕਰੇਗਾ।