ਭਾਜਪਾ ਨੇਤਾਵਾਂ ਦੀ ਰਾਜਨਾਥ ਤੇ ਤੋਮਰ ਨਾਲ ਮੁਲਾਕਾਤ, ਕੀਤਾ ਇਹ ਦਾਅਵਾ

11/08/2020 6:25:12 PM

ਨਵੀਂ ਦਿੱਲੀ/ਚੰਡੀਗ਼ੜ੍ਹ : ਕੇਂਦਰ ਸਰਕਾਰ ਅਤੇ ਕਿਸਾਨਾਂ ਵਿਚਾਲੇ ਚੱਲ ਰਹੇ ਰੇੜਕੇ ਦਰਮਿਆਨ 'ਜਗ ਬਾਣੀ ਟੀ. ਵੀ.' ਵਲੋਂ ਕਿਸਾਨਾਂ ਦਾ ਮੁੱਦਾ ਚੁੱਕਣ 'ਤੇ ਭਾਜਪਾ ਨੇਤਾ ਸੁਰਜੀਤ ਕੁਮਾਰ ਜਿਆਣੀ ਤੋਂ ਪੁੱਛੇ ਤਿੱਖੇ ਸਵਾਲਾਂ ਦਾ ਅਸਰ ਹੁਣ ਕੇਂਦਰ ਸਰਕਾਰ 'ਤੇ ਹੁੰਦਾ ਨਜ਼ਰ ਆ ਰਿਹਾ ਹੈ। ਜਿਸ ਦੇ ਚੱਲਦੇ ਕੇਂਦਰ ਸਰਕਾਰ ਦੇ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਵਲੋਂ ਜਿਆਣੀ ਨਾਲ ਅੱਜ ਦਿੱਲੀ 'ਚ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿਚ ਭਾਜਪਾ ਨੇਤਾ ਸੁਰਜੀਤ ਕੁਮਾਰ ਜਿਆਣੀ, ਹਰਜੀਤ ਸਿੰਘ ਗਰੇਵਾਲ ਅਤੇ ਵਿਕਰਮਜੀਤ ਚੀਮਾ ਮੌਜੂਦ ਸਨ।

ਇਹ ਵੀ ਪੜ੍ਹੋ :  ਆਮ ਆਦਮੀ ਪਾਰਟੀ ਨੇ ਅਨਮੋਲ ਗਗਨ ਮਾਨ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ

ਇਸ ਬਾਬਤ ਸੁਰਜੀਤ ਕੁਮਾਰ ਜਿਆਣੀ ਨੇ ਦੱਸਿਆ ਕਿ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਕੇਂਦਰੀ ਖੇਤੀਬਾੜੀ ਮੰਤਰੀ ਨੇ ਉਨ੍ਹਾਂ ਨੂੰ ਕਿਸਾਨਾਂ ਨਾਲ ਜਲਦ ਹੀ ਮੁਲਾਕਾਤ ਕਰਨ ਦਾ ਵਿਸ਼ਵਾਸ ਦਿਵਾਇਆ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਮਸਲੇ ਦਾ ਹੱਲ ਬਹੁਤ ਜਲਦੀ ਕੱਢ ਲਿਆ ਜਾਵੇਗਾ। ਜਿਆਣੀ ਨੇ ਕਿਹਾ ਕਿ ਵੱਡੇ ਤੋਂ ਵੱਡੇ ਮਸਲੇ ਦਾ ਹੱਲ ਬੈਠ ਕੇ ਗੱਲਬਾਤ ਰਾਹੀਂ ਹੀ ਕੀਤਾ ਜਾ ਸਕਦਾ ਹੈ ਅਤੇ ਕੇਂਦਰੀ ਮੰਤਰੀਆਂ ਨੇ ਕਿਸਾਨਾਂ ਨਾਲ ਦੀਵਾਲੀ ਤੋਂ ਬਾਅਦ ਮੁਲਾਕਾਤ ਕਰਨ ਦਾ ਭਰੋਸਾ ਦਿੱਤਾ ਹੈ। ਜਿਆਣੀ ਨੇ ਕਿਹਾ ਕਿ ਉਨ੍ਹਾਂ ਰਾਜਨਾਥ ਸਿੰਘ ਦੀ ਕਿਸਾਨ ਆਗੂਆਂ ਨਾਲ ਬਕਾਇਦਾ ਗੱਲਬਾਤ ਵੀ ਕਰਵਾਈ ਹੈ।

ਇਹ ਵੀ ਪੜ੍ਹੋ :  ਪੁਲਸ ਨੇ ਤਿੰਨ ਦਿਨਾਂ ਦੇ ਰਿਮਾਂਡ 'ਤੇ ਲਈ ਸਬ-ਇੰਸਪੈਕਟਰ ਸੰਦੀਪ ਕੌਰ

Gurminder Singh

This news is Content Editor Gurminder Singh