ਭਾਜਪਾ ਦੇ ਸਮਾਗਮ 'ਚ ਦਿਖੇ ਕੇਜਰੀਵਾਲ ਦੇ ਚਹੇਤੇ ਰਹੇ ਖਾਲਸਾ

01/05/2018 1:34:01 PM

ਪਟਿਆਲਾ — ਪੰਜਾਬ ਦੇ ਫਤਹਿਗੜ੍ਹ ਸਾਹਿਬ ਤੋਂ ਲੋਕ ਸਭਾ ਸੰਸਦ ਮੈਂਬਰ ਹਰਿੰਦਰ ਸਿੰਘ ਖਾਲਸਾ ਨੇ ਬੁੱਧਵਾਰ ਨੂੰ ਲਖਨਊ 'ਚ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਵਲੋਂ ਰਾਜ ਸਭਾ ਨਾਮਜ਼ਦਗੀ ਪੱਤਰ ਦਾਖਲ ਕਰਨ ਦੌਰਾਨ ਹਾਜ਼ਰ ਹੋ ਕੇ ਪੰਜਾਬ ਦੀ ਸਿਆਤ 'ਚ ਭੂਚਾਲ ਲਿਆ ਦਿੱਤਾ ਹੈ। ਉਨ੍ਹਾਂ ਦੀ ਹਾਜ਼ਰੀ ਨਾਲ ਉਨ੍ਹਾਂ ਦੇ ਭਾਜਪਾ 'ਚ ਜਾਣ ਦੀਆਂ ਅਟਕਲਾ ਤੇਜ਼ ਹੋ ਗਈਆਂ ਹਨ। ਖਾਲਸਾ ਪੁਰੀ ਦੇ ਚੰਗੇ ਦੋਸਤ ਹਨ। ਆਪਰੇਸ਼ਨ ਬਲੂ ਸਟਾਰ ਦੇ ਵਿਰੋਧ 'ਚ ਖਾਲਸਾ ਨੇ ਆਈ. ਐੱਫ. ਐੱਸ. ਤੋਂ ਅਸਤੀਫਾ ਦੇ ਦਿੱਤਾ ਸੀ। ਭਾਜਪਾ ਦੇ ਸਮਾਗਮ 'ਚ ਖਾਲਸਾ ਦੀ ਹਾਜ਼ਰੀ ਨੇ 2019 ਚੋਣਾਂ ਦੌਰਾਨ ਉਨ੍ਹਾਂ ਦੇ ਸ਼ਾਮਲ ਹੋਣ ਦੇ ਕਿਆਸ ਲਗਾਏ ਜਾ ਰਹੇ ਹਨ। ਖਾਲਸਾ 2014 ਦੇ ਲੋਕ ਸਭਾ ਚੋਣਾਂ ਦੌਰਾਨ 'ਆਪ' ਦੀ ਟਿਕਟ 'ਤੇ ਜਿੱਤੇ ਸਨ, ਜਿਨ੍ਹਾਂ ਦਾ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਨਾਲ ਵਿਵਾਦ ਹੋ ਗਿਆ ਸੀ, ਜਿਸ ਤੋਂ ਬਾਅਦ ਇਨ੍ਹਾਂ ਨੂੰ 2015 'ਚ ਪਟਿਆਲਾ ਤੋਂ  ਸੰਸਦ ਡਾ. ਧਰਮਵੀਰ ਗਾਂਧੀ ਦੇ ਨਾਲ ਪਾਰਟੀ ਤੋਂ ਮੁਅਤਲ ਕਰ ਦਿੱਤਾ ਗਿਆ ਸੀ। ਦੋਨਾਂ ਸੰਸਦ ਮੈਂਬਰਾਂ ਨੇ ਸ਼ੁਰੂ 'ਚ ਕੇਜਰੀਵਾਲ ਦੇ ਨਾਲ ਚੰਗੇ ਸੰਬੰਧਾਂ ਨੂੰ ਬਹਾਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਦੀਆਂ ਕੋਸ਼ਿਸ਼ਾਂ ਅਸਫਲ ਹੋਣ ਤੋਂ ਬਾਅਦ ਦੋਨਾਂ ਸੰਸਦ ਮੈਂਬਰਾਂ ਨੇ 'ਆਪ' ਨੂੰ ਖੁਦ ਤੋਂ ਵੱਖ ਕਰ ਦਿੱਤਾ। ਪਾਰਟੀ ਲਾਈਨ ਨੂੰ ਛੱਡ ਕੇ ਉਹ ਆਪਣੇ ਸੰਬੰਧਿਤ ਚੋਣ ਖੇਤਰਾਂ 'ਚ ਸੁੰਤਤਰ ਰੂਪ ਤੋਂ ਕੰਮ ਕਰਨ ਲੱਗੇ।
ਗਾਂਧੀ ਨੇ ਜਨਤਕ ਤੌਰ 'ਤੇ ਐਲਾਨ ਕੀਤਾ ਹੈ ਕਿ ਉਹ 2019 ਲੋਕ ਸਭਾ ਚੋਣ ਨਹੀਂ ਲੜਨਗੇ ਪਰ ਖਾਲਸਾ ਨੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਹੈ, ਜਿਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਉਹ ਇਕ ਹੋਰ ਸਿਆਸੀ ਦਲ 'ਚ ਸ਼ਾਮਲ ਹੋ ਸਕਦੇ ਹਨ ਤੇ ਲੋਕ ਸਭਾ ਚੋਣਾਂ ਲੜ ਸਕਦੇ ਹਨ।
ਜ਼ਿਕਰਯੋਗ ਹੈ ਪੁਰੀ ਆਈ. ਐੱਫ. ਐੱਸ. ਤੋਂ ਰਿਟਾਇਰ ਹੋਣ ਦੇ ਚਾਰ ਸਾਲ ਬਾਅਦ ਭਾਜਪਾ 'ਚ ਸ਼ਾਮਲ ਹੋ ਗਏ ਸਨ। ਇਸ ਮੌਕੇ ਯੂ. ਪੀ. ਦੇ ਮੁੱਖ ਮੰਤਰੀ ਯੋਗੀ ਆਦਿਤਨਾਥ ਵੀ ਹਾਜ਼ਰ ਸਨ। ਮੋਦੀ ਸਰਕਾਰ 'ਚ ਆਵਾਸ ਤੇ ਸ਼ਹਿਰੀ ਵਿਕਾਸ ਰਾਜਮੰਤਰੀ ਹਰਦੀਪ ਸਿੰਘ ਪੁਰੀ ਨੇ ਬੁੱਧਵਾਰ ਨੂੰ ਲਖਨਊ ਦੇ ਭਾਜਪਾ ਦਫਤਰ 'ਚ ਯੂ.ਪੀ. ਤੋਂ ਰਾਜ ਸਭਾ ਦੇ ਲਈ ਨਾਮਜ਼ਦਗੀ ਦਾਖਲ ਕੀਤੀ ਹੈ। ਯੂ. ਪੀ. 'ਚ ਰਾਜ ਸਭਾ ਦੀ ਇਹ ਸੀਟ ਮਨੋਹਰ ਪਰਿਕਰ ਨੇ ਰੱਖਿਆ ਮੰਤਰੀ ਅਹੁਦੇ 'ਚ ਅਸਤੀਫਾ ਦੇਣ ਤੋਂ ਬਾਅਦ 2 ਸੰਤਬਰ ਨੂੰ ਖਾਲੀ ਹੋਈ ਸੀ। ਇਸ ਸੀਟ ਦਾ ਵਰਤਮਾਨ ਕਾਰਜਕਾਲ 25 ਨਵੰਬਰ 2020 ਤਕ ਹੈ, ਭਾਵ ਹਰਦੀਪ ਸਿੰਘ ਪੁਰੀ ਨੂੰ ਬਤੌਰ ਰਾਜ ਸਭਾ ਮੈਂਬਰ ਦੋ ਸਾਲ ਤੋਂ ਵੀ ਘੱਟ ਦਾ ਕਾਰਜਕਾਲ ਮਿਲੇਗਾ।