ਕੜਾਕੇ ਦੀ ਠੰਡ ਤੇ ਸੰਘਣੀ ਧੁੰਦ ਨੇ ਤੀਜੇ ਦਿਨ ਵੀ ਆਮ ਜਨ ਜੀਵਨ ਨੂੰ ਕੀਤਾ ਪ੍ਰਭਾਵਿਤ

12/28/2023 5:14:51 PM

ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ) - ਲਗਾਤਾਰ ਤੀਸਰੇ ਦਿਨ ਜਾਰੀ ਰਾਹੀਂ ਸੀਤ ਲਹਿਰ, ਕੜਾਕੇ ਦੀ ਠੰਡ ਤੇ ਗਹਿਰੀ ਧੁੰਦ ਨੇ ਆਪਣਾ ਖਾਸਾ ਅਸਰ ਦਿਖਾਉਂਦੇ ਹੋਏ ਆਮ ਜਨ ਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਬੀਤੇ ਸ਼ਾਮ ਤੋਂ ਹੀ ਪਈ ਗਹਿਰੀ ਧੁੰਦ ਕਾਰਨ ਹੜ ਚੀਰਵੀ ਠੰਡ ਨੇ  ਆਮ ਜਨ ਜੀਵਨ ਨੂੰ ਪ੍ਰਭਾਵਿਤ ਕਰਨ ਦੇ ਨਾਲ ਨਾਲ ਇਸ ਠੰਡ ਦਾ ਜਾਨਵਰ ਆ ਅਤੇ ਪਸ਼ੂ ਪੰਛੀਆਂ ਤੇ ਵੀ ਦੇਖਿਆ ਗਿਆ। 

ਬੀਤੀ ਸ਼ਾਮ ਤੋਂ ਪਈ ਸੰਘਣੀ ਧੁੰਦ ਅੱਜ ਸਵੇਰੇ ਤੱਕ ਜਾਰੀ ਰਹੀ। ਦਿਨ ਚੜਦਿਆ ਹੀ ਧੁੰਦ ਘਟਣ ਦੀ ਬਜਾਏ ਹੋਰ ਜ਼ਿਆਦਾ ਸੰਘਣੀ ਹੁੰਦੀ ਗਈ।

ਸੰਘਣੀ ਧੁੰਦ ਕਾਰਨ ਵਾਹਨ ਚਾਲਕਾਂ ਨੂੰ ਦਿਨ ਸਮੇਂ ਵੀ ਆਪਣੇ ਵਾਹਨਾਂ ਦੀਆਂ ਲਾਈਟਾਂ ਜਗਦਿਆਂ ਰੱਖਣ ਲਈ ਮਜਬੂਰ ਹੋਣਾ ਪਿਆ।

ਦੂਜੇ ਪਾਸੇ ਮਾਣਯੋਗ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਮੈਡਮ ਕੋਮਲ ਮਿੱਤਲ ਵਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾ ਅਨੁਸਾਰ ਉਪ ਮੰਡਲ ਮੈਜਿਸਟਰੇਟ ਟਾਂਡਾ ਵਿਓਮ ਭਾਰਦਵਾਜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਵਿੱਚ ਚੱਲ ਰਹੀ ਸ਼ੀਤ ਲਹਿਰ ਦੇ ਮਾੜੇ ਪ੍ਰਭਾਵਾਂ ਤੋਂ ਆਮ ਲੋਕਾਂ ਅਤੇ ਜਾਨਵਰਾਂ ਨੂੰ ਬਚਾਉਣ ਲਈ ਸਬੰਧਤ ਵਿਭਾਗਾ ਸੀ. ਡੀ. ਪੀ. ਓ. ਟਾਂਡਾ, ਕਾਰਜ ਸਾਧਕ ਅਫਸਰ ਟਾਂਡਾ, ਬੀ. ਡੀ. ਪੀ. ਓ. ਟਾਂਡਾ, ਐੱਸ. ਐੱਮ. ਓ. ਟਾਂਡਾ ਅਤੇ ਸੀਨੀਅਰ ਵੈਟਨਰੀ ਅਫਸਰ ਟਾਂਡਾ ਨਾਲ ਇੱਕ ਜ਼ਰੂਰੀ ਮੀਟਿੰਗ ਕੀਤੀ ਗਈ।

ਮੀਟਿੰਗ ਦੌਰਾਨ ਸਬੰਧਤ ਵਿਭਾਗਾ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਸ਼ੀਤ ਲਹਿਰ ਦੇ ਬੁਰੇ ਪ੍ਰਭਾਵ ਤੋਂ ਆਮ ਲੋਕਾਂ ਨੂੰ ਬਚਾਉਣ ਲਈ ਸਿਹਤ ਸੇਵਾਵਾਂ, ਰੈਣ-ਬਸੇਰਾ ਮੁਹੱਈਆ ਕਰਵਾਉਣ, ਜਾਨਵਰਾਂ ਅਤੇ ਪਸ਼ੂਆ ਦੇ ਬਚਾਅ ਕਾਰਜ, ਆਮ ਲੋਕਾਂ ਨੂੰ ਸੁਚੇਤ ਕਰਨ ਅਤੇ ਛੋਟੇ ਬੱਚਿਆ ਨੂੰ ਠੰਢ ਤੋਂ ਬਚਾਉਣ ਲਈ ਤੁਰੰਤ ਉਪਰਾਲੇ ਕੀਤੇ ਜਾਣ ਤਾਂ ਜੋ ਆਮ ਲੋਕਾਂ ਨੂੰ ਆਉਣ ਵਾਲੀਆਂ ਪ੍ਰੇਸ਼ਾਨੀਆਂ ਤੋਂ ਬਚਾਇਆ ਜਾ ਸਕੇ।

ਇਸ ਸਬੰਧੀ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਗਈ ਕਿ ਆਮ ਲੋਕਾਂ ਨੂੰ ਸ਼ੀਤ ਲਹਿਰ ਦੇ ਬੁਰੇ ਪ੍ਰਭਾਵ ਤੋਂ ਬਚਾਉਣ ਲਈ ਪਿੰਡ/ਸ਼ਹਿਰਾਂ ਵਿੱਚ ਮੁਨਾਦੀ ਕਰਵਾਈ ਜਾਵੇ ਅਤੇ ਲੋੜਵੰਦਾ ਦੀ ਸਹਾਇਤਾ ਲਈ ਐਨ.ਜੀ.ਓ. ਨਾਲ ਵੀ ਤਾਲਮੇਲ ਕੀਤਾ ਜਾਵੇ।

sunita

This news is Content Editor sunita