ਕੋਰੋਨਾ ਕਹਿਰ ਦੌਰਾਨ ਲੁਧਿਆਣਾ ''ਚ ਆਇਆ ''ਬਰਡ ਫਲੂ'' ਦਾ ਕੇਸ, ਵਿਭਾਗਾਂ ''ਚ ਮਚੀ ਹਫੜਾ-ਦਫੜੀ

05/08/2021 9:18:44 AM

ਲੁਧਿਆਣਾ (ਸਲੂਜਾ) : ਇਕ ਪਾਸੇ ਕੋਰੋਨਾ ਮਹਾਮਾਰੀ ਦੇ ਕਹਿਰ ਨਾਲ ਲੋਕ ਮਰ ਰਹੇ ਹਨ, ਦੂਜੇ ਪਾਸੇ ਕਿਲਾ ਰਾਏਪੁਰ ਦੇ ਅਧੀਨ ਪੈਂਦੇ ਡੇਹਲੋਂ ਬਲਾਕ ਦੇ ਇਕ ਪੋਲਟਰੀ ਫਾਰਮ ’ਚ ਬਰਡ ਫਲੂ ਦਾ ਕੇਸ ਸਾਹਮਣੇ ਆਇਆ ਹੈ। ਇਸ ਨਾਲ ਸਬੰਧਿਤ ਵਿਭਾਗਾਂ ਵਿਚ ਹਫੜਾ-ਦਫੜੀ ਮਚ ਗਈ ਹੈ।

ਇਹ ਵੀ ਪੜ੍ਹੋ : ਕੋਰੋਨਾ ਮਰੀਜ਼ ਨੂੰ ਦਿੱਲੀ ਤੋਂ ਪੰਜਾਬ ਲਿਆਉਣ ਲਈ ਐਂਬੂਲੈਂਸ ਵਾਲੇ ਨੇ ਹੱਦ ਹੀ ਟੱਪ ਛੱਡੀ, ਹੈਰਾਨ ਕਰਦਾ ਹੈ ਮਾਮਲਾ

ਜਾਣਕਾਰੀ ਮੁਤਾਬਕ ਇਹ ਪੋਲਟਰੀ ਫਾਰਮ ਸੂਬਾ ਸਿੰਘ ਨਾਂ ਦੇ ਵਿਅਕਤੀ ਦਾ ਹੈ। ਇਸ ਕੇਸ ਸਬੰਧੀ ਸਰਕਾਰ ਦੇ ਹੁਕਮਾਂ ਤਹਿਤ ਇਕ ਉੱਚ ਪੱਧਰੀ ਕਮੇਟੀ ਬਣਾਈ ਗਈ ਹੈ। ਇਸ ਕਮੇਟੀ ਵਿਚ ਏ. ਡੀ. ਸੀ. ਖੰਨਾ ਚੇਅਰਮੈਨ, ਐੱਸ. ਡੀ. ਐੱਮ. ਪਾਇਲ, ਏ. ਡੀ. ਸੀ. ਪੀ.-2 ਜਸਕਿਰਨ ਸਿੰਘ ਤੇਜਾ, ਡਿਪਟੀ ਡਾਇਰੈਕਟਰ ਪਸ਼ੂ ਪਾਲਣ, ਬੀ. ਡੀ. ਪੀ. ਓ. ਡੇਹਲੋਂ, ਜ਼ਿਲ੍ਹਾ ਵਣ ਅਫ਼ਸਰ ਲੁਧਿਆਣਾ, ਸੀਨੀਅਰ ਮੈਡੀਕਲ ਅਫ਼ਸਰ ਡੇਹਲੋਂ, ਨਾਇਬ ਤਹਿਸੀਲਦਾਰ ਡੇਹਲੋਂ ਅਤੇ ਆਦੇਸ਼ ਗੁਪਤਾ ਕਾਰਜਕਾਰੀ ਅਧਿਕਾਰੀ ਲੋਕ ਨਿਰਮਾਣ ਵਿਭਾਗ ਨੂੰ ਮੈਂਬਰ ਵੱਜੋਂ ਸ਼ਾਮਲ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਵਿਦੇਸ਼ਾਂ ਤੋਂ ਪੰਜਾਬ ਆਉਣ ਵਾਲੀ 'ਕੋਵਿਡ ਰਾਹਤ' ਨੂੰ ਟੈਕਸ ਤੋਂ ਛੋਟ ਦੇਣ ਦਾ ਐਲਾਨ, 2 ਨੋਡਲ ਅਧਿਕਾਰੀ ਨਿਯੁਕਤ

ਪੋਲਟਰੀ ਫਾਰਮ ਮਾਲਕ ਸੂਬਾ ਸਿੰਘ ਨਾਲ ਇਸ ਸਬੰਧੀ ਗੱਲ ਲਈ ਕਈ ਵਾਰ ਯਤਨ ਕੀਤਾ ਗਿਆ ਪਰ ਸੰਪਰਕ ਨਹੀਂ ਹੋ ਸਕਿਆ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
 

Babita

This news is Content Editor Babita