ਚੰਡੀਗੜ੍ਹ ''ਚ ਮੰਡਰਾਉਣ ਲੱਗਾ ''ਬਰਡ ਫਲੂ'' ਦਾ ਖ਼ਤਰਾ, ਸੁਖਨਾ ਝੀਲ ਕੋਲ ਮ੍ਰਿਤਕ ਮਿਲਿਆ ''ਪੰਛੀ''

01/06/2021 9:03:34 AM

ਚੰਡੀਗੜ੍ਹ (ਵਿਜੈ) : ਦੇਸ਼ ਦੇ ਕਈ ਸੂਬਿਆਂ 'ਚ ਬਰਡ ਫਲੂ ਨੇ ਦਸਤਕ ਦੇ ਦਿੱਤੀ ਹੈ, ਜਿਸ ਤੋਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਨੇ ਵੀ ਸ਼ਹਿਰ ਦੇ ਕਈ ਹਿੱਸਿਆਂ 'ਚ ਸਰਵਿਲਾਂਸ ਵਧਾ ਦਿੱਤੀ ਸੀ। ਇਸ ਦੌਰਾਨ ਮੰਗਲਵਾਰ ਨੂੰ ਸੁਖਨਾ ਝੀਲ ਕੋਲ ਇਕ ਮ੍ਰਿਤਕ ਪੰਛੀ ਮਿਲਿਆ। ਇਸ ਤੋਂ ਬਾਅਦ ਇਕ ਵਾਰ ਫਿਰ ਚੰਡੀਗੜ੍ਹ 'ਚ ਵੀ ਬਰਡ ਫਲੂ ਦਾ ਖ਼ਤਰਾ ਮੰਡਰਾਉਣ ਲੱਗਾ ਹੈ। ਹਾਲਾਂਕਿ ਮੌਕੇ ’ਤੇ ਵਾਤਾਵਰਣ ਮਹਕਿਮੇ ਦੇ ਮੁਲਾਜ਼ਮਾਂ ਨੇ ਪਹੁੰਚ ਕੇ ਨਮੂਨੇ ਲੈ ਲਏ। ਇਸ ਤੋਂ ਬਾਅਦ ਮਹਿਕਮੇ ਨੇ ਇਨ੍ਹਾਂ ਨਮੂਨਿਆਂ ਨੂੰ ਜਲੰਧਰ ਦੇ ਖੇਤਰੀ ਰੋਗ ਨਿਦਾਨ ਪ੍ਰਯੋਗਸ਼ਾਲਾ 'ਚ ਭੇਜ ਦਿੱਤਾ। ਇਸ ਦੇ ਨਾਲ ਹੀ ਪ੍ਰਸ਼ਾਸਨ ਵਲੋਂ ਵੱਖ-ਵੱਖ ਮਹਿਕਮਿਆਂ ਦੀ ਟੀਮ ਵੀ ਬਣਾ ਦਿੱਤੀ ਹੈ, ਜੋ ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚ ਜਾ ਕੇ ਨਮੂਨੇ ਇਕੱਠੇ ਕਰੇਗੀ। ਇਸ ਦੇ ਨਾਲ ਹੀ ਸਾਰੇ ਸਬੰਧਿਤ ਮਹਿਕਮਿਆਂ ਨੂੰ ਚੌਕਸ ਰਹਿਣ ਦੀ ਸਲਾਹ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ 'ਅਕਾਲੀ ਦਲ ਬਾਦਲ' ਨੂੰ ਵੱਡਾ ਝਟਕਾ, ਸੀਨੀਅਰ ਆਗੂ ਨੇ ਫੜ੍ਹਿਆ ਕਾਂਗਰਸ ਦਾ ਹੱਥ
ਚੌਕਸੀ ਵਰਤੀ ਜਾ ਰਹੀ ਹੈ : ਦਲਾਈ
ਪਸ਼ੂ ਡਾਕਟਰੀ ਮਹਿਕਮੇ ਨੇ ਮਨੀਮਾਜਰਾ, ਹੱਲੋਮਾਜਰਾ ਦੇ ਪੋਲਟਰੀ ਫ਼ਾਰਮ ਅਤੇ ਸੁਖਨਾ ਝੀਲ ਸਮੇਤ ਸ਼ਹਿਰ ਦੇ ਵੱਖ-ਵੱਖ ਜਲ ਸਥਾਨਾਂ ਤੋਂ ਨਮੂਨੇ ਲਏ ਹਨ। ਇਹ ਸਾਰੇ ਜਲੰਧਰ ਦੀ ਪ੍ਰਯੋਗਸ਼ਾਲਾ 'ਚ ਭੇਜੇ ਜਾਣਗੇ। ਮੁੱਖ ਵਣ ਰੱਖਿਅਕ ਦਵਿੰਦਰ ਦਲਾਈ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਕਾਫ਼ੀ ਚੌਕਸੀ ਵਰਤੀ ਜਾ ਰਹੀ ਹੈ। ਮੰਗਲਵਾਰ ਨੂੰ ਵੱਖ-ਵੱਖ ਟੀਮਾਂ ਨੇ ਪੂਰੇ ਦਿਨ ਜਾਂਚ ਕੀਤੀ ਪਰ ਉਨ੍ਹਾਂ ਨੂੰ ਕੋਈ ਮਰਿਆ ਪੰਛੀ ਨਹੀਂ ਮਿਲਿਆ।

ਇਹ ਵੀ ਪੜ੍ਹੋ : PSEB ਦੇ 10ਵੀਂ ਜਮਾਤ ਦੇ ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ, ਮਿਲਿਆ ਇਹ ਖ਼ਾਸ ਮੌਕਾ

ਸ਼ਾਮ ਨੂੰ ਜਾਣਕਾਰੀ ਮਿਲੀ ਕਿ ਸੁਖਨਾ ਝੀਲ ਕੋਲ ਪੰਛੀ ਮਰਿਆ ਵੇਖਿਆ ਗਿਆ, ਜਿਸ ਤੋਂ ਬਾਅਦ ਟੀਮ ਉੱਥੇ ਪਹੁੰਚੀ ਅਤੇ ਉਨ੍ਹਾਂ ਨੂੰ ਨਮੂਨਾ ਲੈਣ ਲਈ ਕਿਹਾ ਗਿਆ। ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਪਸ਼ੂ ਡਾਕਟਰੀ ਮਹਿਕਮੇ ਨੇ ਨਮੂਨੇ ਲਏ ਹਨ, ਜਿਨ੍ਹਾਂ ਦੀ ਜਾਂਚ ਕੀਤੀ ਜਾਵੇਗੀ। ਦਲਾਈ ਨੇ ਕਿਹਾ ਕਿ ਸ਼ਹਿਰ 'ਚ ਹੁਣ ਤੱਕ ਕੋਈ ਵੀ ਬਰਡ ਫਲੂ ਦਾ ਮਾਮਲਾ ਸਾਹਮਣੇ ਨਹੀਂ ਆਇਆ ਹੈ, ਨਾ ਹੀ ਕਿਸੇ ਪੰਛੀ 'ਚ ਇਸ ਦੇ ਲੱਛਣ ਵਿਖਾਈ ਦਿੱਤੇ ਹਨ।
'ਬਰਡ ਫਲੂ' ਦੇ ਮੱਦੇਨਜ਼ਰ ਛੱਤਬੀੜ ਚਿੜੀਆਘਰ ਦਾ ਪੰਛੀਆਂ ਵਾਲਾ ਹਿੱਸਾ 5 ਦਿਨਾਂ ਲਈ ਬੰਦ

ਇਹ ਵੀ ਪੜ੍ਹੋ : ਸਟੱਡੀ ਵੀਜ਼ਾ ਤੇ PR ਲਈ ਅਪਲਾਈ ਕਰਨ ਵਾਲੇ ਲੋਕ ਸਾਵਧਾਨ! ਜ਼ਰੂਰ ਪੜ੍ਹੋ ਇਹ ਖ਼ਬਰ
ਛੱਤਬੀੜ ਚਿੜੀਆਘਰ ਦੇ ਨਾਂ ਨਾਲ ਮਸ਼ਹੂਰ ਮਹਿੰਦਰ ਚੌਧਰੀ ਜਿਓਲੋਜੀਕਲ ਪਾਰਕ ਨੂੰ ਪੰਜ ਦਿਨਾਂ ਲਈ ਬੰਦ ਕਰ ਦਿੱਤਾ ਗਿਆ ਹੈ। ਚਿੜੀਆਘਰ ਦੇ ਫੀਲਡ ਡਾਇਰੈਕਟਰ ਐੱਮ. ਸੁਦਾਗਰ ਨੇ ਕਿਹਾ ਕਿ ਅਸੀਂ ਪੰਛੀਆਂ ਵਾਲੇ ਹਿੱਸੇ ਨੂੰ ਪੰਜ ਦਿਨਾਂ ਲਈ ਬੰਦ ਕਰ ਦਿੱਤਾ ਹੈ ਕਿਉਂਕਿ ਬਰਵਾਲਾ ਮੁਰਗੀ ਦੇ ਨਮੂਨਿਆਂ ਦੀ ਰਿਪੋਰਟ ਦੀ ਉਡੀਕ ਹੈ, ਤਦ ਹੀ ਅਸੀਂ ਬੰਦ ਕਰਨ ਦੇ ਵਾਧੇ ਬਾਰੇ ਫ਼ੈਸਲਾ ਕਰਾਂਗੇ, ਜਿਸ 'ਚ 15 ਦਿਨਾਂ ਦਾ ਸਮਾਂ ਲੱਗ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਨੂੰ ਲੈ ਕੇ ਉਹ ਕੋਈ ਜ਼ੋਖਿਮ ਨਹੀਂ ਲੈਣਾ ਚਾਹੁੰਦੇ। 
ਨੋਟ : ਚੰਡੀਗੜ੍ਹ 'ਚ ਬਰਡ ਫਲੂ ਦੇ ਮੰਡਰਾ ਰਹੇ ਖ਼ਤਰੇ ਬਾਰੇ ਕੁਮੈਂਟ ਬਾਕਸ 'ਚ ਦਿਓ ਰਾਏ
 

Babita

This news is Content Editor Babita