ਸੁਖਨਾ ਝੀਲ ਨੇੜੇ ਬਣੀ ''ਬਰਡ ਐਵੀਏਰੀ'' ਨੂੰ ਵਧੀਆ ਹੁੰਗਾਰਾ, ਅੱਜ ਤੋਂ ਲੈਣੀ ਪਵੇਗੀ ਟਿਕਟ

11/18/2021 1:17:02 PM

ਚੰਡੀਗੜ੍ਹ (ਰਜਿੰਦਰ) : ਸੁਖਨਾ ਝੀਲ ਕੋਲ ਸਿਟੀ ਫਾਰੈਸਟ ਵਿਚ ਬਣਿਆ ਪੰਛੀਘਰ (ਬਰਡ ਐਵੀਏਰੀ) ਬੁੱਧਵਾਰ ਨੂੰ ਲੋਕਾਂ ਲਈ ਖੁੱਲ੍ਹ ਗਿਆ। ਪਹਿਲੇ ਦਿਨ ਇਕ ਹਜ਼ਾਰ ਲੋਕ ਬਰਡ ਐਵੀਏਰੀ ਦੇਖਣ ਲਈ ਪਹੁੰਚੇ। ਪ੍ਰਸ਼ਾਸਨ ਨੂੰ ਪਹਿਲੇ ਦਿਨ ਦੇ ਹਿਸਾਬ ਨਾਲ ਵਧੀਆ ਹੁੰਗਾਰਾ ਮਿਲਿਆ ਹੈ ਅਤੇ ਬੁੱਧਵਾਰ ਲੋਕਾਂ ਨੂੰ ਮੁਫ਼ਤ ਐਂਟਰੀ ਦਿੱਤੀ ਗਈ। ਜਦੋਂ ਕਿ ਅੱਜ ਤੋਂ ਬਰਡ ਐਵੀਏਰੀ ਵਿਚ ਜਾਣ ਲਈ ਲੋਕਾਂ ਨੂੰ ਟਿਕਟ ਲੈਣੀ ਪਵੇਗੀ। ਦੱਸ ਦਈਏ ਕਿ ਵਿਭਾਗ ਨੇ 5 ਤੋਂ 12 ਸਾਲ ਤੱਕ ਦੇ ਬੱਚਿਆਂ ਦੀ ਐਂਟਰੀ ਲਈ 30 ਰੁਪਏ ਅਤੇ 12 ਸਾਲ ਤੋਂ ਉੱਪਰ ਲਈ 50 ਰੁਪਏ ਚਾਰਜਿਜ਼ ਤੈਅ ਕੀਤੇ ਹਨ। ਇਸ ਤੋਂ ਇਲਾਵਾ ਪੰਛੀਆਂ ਨਾਲ ਸੈਲਫੀ ਕਲਿੱਕ ਕਰਵਾਉਣ ਲਈ 100 ਰੁਪਏ ਤੈਅ ਕੀਤੇ ਗਏ ਹਨ।

ਇਹ ਵੀ ਪੜ੍ਹੋ : CM ਚੰਨੀ ਨਾਲ ਮੁਲਾਕਾਤ ਮਗਰੋਂ ਬਲਬੀਰ ਸਿੰਘ ਰਾਜੇਵਾਲ ਦੀ ਪ੍ਰੈੱਸ ਕਾਨਫਰੰਸ, ਜਾਣੋ ਮੀਟਿੰਗ ਬਾਰੇ ਕੀ ਕਿਹਾ

ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਪਤਨੀ ਸਵਿਤਾ ਕੋਵਿੰਦ ਨੇ ਮੰਗਲਵਾਰ ਨੂੰ ਇਸ ਪੰਛੀਘਰ ਦਾ ਉਦਘਾਟਨ ਕੀਤਾ ਸੀ। ਜੰਗਲਾਤ ਵਿਭਾਗ ਕਾਫ਼ੀ ਸਮੇਂ ਤੋਂ ਇਸ ਪੰਛੀਘਰ ਦੇ ਨਿਰਮਾਣ ਕਰਨ ਵਿਚ ਲੱਗਾ ਹੋਇਆ ਸੀ। ਇਸ ਸਬੰਧੀ ਮੁੱਖ ਵਣ ਰੱਖਿਅਕ ਦਬਿੰਦਰ ਦਲਾਈ ਨੇ ਦੱਸਿਆ ਕਿ ਪਹਿਲੇ ਦਿਨ ਇਕ ਹਜ਼ਾਰ ਲੋਕ ਬਰਡ ਐਵੀਏਰੀ ਦੇਖਣ ਲਈ ਪਹੁੰਚੇ। ਬੁੱਧਵਾਰ ਉਨ੍ਹਾਂ ਨੇ ਲੋਕਾਂ ਨੂੰ ਮੁਫ਼ਤ ਵਿਚ ਐਂਟਰੀ ਦਿੱਤੀ, ਜਦੋਂ ਕਿ ਵੀਰਵਾਰ ਤੋਂ ਚਾਰਜਿਜ਼ ਲੈਣਾ ਸ਼ੁਰੂ ਕਰ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ : ਅਦਾਲਤ 'ਚ ਪੇਸ਼ੀ ਤੋਂ ਪਹਿਲਾਂ 'ਸੁਖਪਾਲ ਖਹਿਰਾ' ਦਾ ਵੱਡਾ ਬਿਆਨ, ਆਖ ਦਿੱਤੀ ਇਹ ਗੱਲ
ਕੋਰੋਨਾ ਕਾਰਨ ਪ੍ਰਾਜੈਕਟ ’ਚ ਦੇਰੀ ਹੋਈ
ਕੋਰੋਨਾ ਕਾਰਨ ਇਸ ਪ੍ਰਾਜੈਕਟ ਵਿਚ ਦੇਰੀ ਹੋਈ। ਇਸ ਨੂੰ ਬਣਾਉਣ ’ਤੇ ਨਿਯਮਾਂ ਦੀ ਉਲੰਘਣਾ ਕਰਨ ਦਾ ਵੀ ਦੋਸ਼ ਲੱਗਾ। ਸਾਬਕਾ ਕੇਂਦਰੀ ਮੰਤਰੀ ਮੇਨਕਾ ਗਾਂਧੀ ਨੇ ਵੀ ਇਤਰਾਜ਼ ਜਤਾਇਆ। ਦੋਸ਼ਾਂ ਦੀ ਜਾਂਚ ਕਰਨ ਲਈ ਸੈਂਟਰਲ ਜੂ ਅਥਾਰਿਟੀ, ਵਾਤਾਵਰਣ ਮੰਤਰਾਲਾ ਅਤੇ ਹੋਰ ਮੰਤਰਾਲਿਆਂ ਤੋਂ ਟੀਮਾਂ ਆਈਆਂ ਅਤੇ ਪੰਛੀਘਰ ਦਾ ਦੌਰਾ ਕੀਤਾ। ਸਾਰਿਆਂ ਨੇ ਹਰੀ ਝੰਡੀ ਦੇ ਦਿੱਤੀ, ਇਸ ਤੋਂ ਬਾਅਦ ਹੁਣ ਜਾ ਕੇ ਕੰਮ ਪੂਰਾ ਹੋਇਆ ਹੈ। ਇਸ ਸਿਟੀ ਫਾਰੈਸਟ ਵਿਚ ਇਹ ਪੰਛੀਘਰ ਬਣਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ : 18 ਸਾਲਾ ਕੁੜੀ ਨੇ ਫ਼ਾਹਾ ਲਾ ਕੇ ਕੀਤੀ ਖ਼ੁਦਕੁਸ਼ੀ, ਭੂਆ ਨੇ ਪੁਲਸ ਬੁਲਾ ਕੇ ਰੁਕਵਾਇਆ ਅੰਤਿਮ ਸੰਸਕਾਰ

ਇਸ ਵਿਚ ਕੁੱਲ 46 ਪ੍ਰਜਾਤੀਆਂ ਦੇ 550 ਵਿਦੇਸ਼ੀ ਪੰਛੀ ਰੱਖੇ ਹੋਏ ਹਨ। ਇਨ੍ਹਾਂ ਵਿਚੋਂ ਜ਼ਿਆਦਾਤਰ ਪੰਛੀਆਂ ਨੂੰ ਚੰਡੀਗੜ੍ਹ ਲਿਆਂਦਾ ਜਾ ਚੁੱਕਿਆ ਹੈ ਅਤੇ ਭਵਿੱਖ ਵਿਚ ਪੰਛੀਆਂ ਦੀ ਗਿਣਤੀ ਵਧਾ ਕੇ 1500 ਕਰ ਦਿੱਤੀ ਜਾਵੇਗੀ। ਪੂਰੇ ਦੇਸ਼ ਵਿਚ ਜਿੰਨੇ ਪੰਛੀਘਰ ਹਨ, ਉਨ੍ਹਾਂ ਤੋਂ ਜ਼ਿਆਦਾ ਉਚਾਈ ਦੇ ਪਿੰਜਰੇ ਇੱਥੇ ਬਣਾਏ ਗਏ ਹਨ, ਤਾਂ ਜੋ ਪੰਛੀਆਂ ਨੂੰ ਉੱਡਣ ਲਈ ਜਗ੍ਹਾ ਮਿਲ ਸਕੇ। ਅੰਦਰ ਦਰੱਖ਼ਤ ਅਤੇ ਪਾਣੀ ਦੇ ਸਰੋਤ ਵੀ ਬਣਾਏ ਗਏ ਹਨ। ਪੰਛੀਘਰ ਵਿਚ ਭੀੜ ਨਾ ਹੋਵੇ, ਇਸ ਲਈ ਲੋਕਾਂ ਨੂੰ ਸਲਾਟ ਵਾਈਜ਼ ਐਂਟਰੀ ਦਿੱਤੀ ਜਾ ਰਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

Babita

This news is Content Editor Babita