ਕਰਤਾਰਪੁਰ ਪਾਸਪੋਰਟ ਮਾਮਲੇ ''ਤੇ ਜਾਣੋ ਕੀ ਬੋਲੇ ਬੀਰ ਦਵਿੰਦਰ ਸਿੰਘ (ਵੀਡੀਓ)

11/08/2019 6:14:06 PM

ਰੋਪੜ (ਸੱਜਣ ਸੈਣੀ) — ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਨਾਏ ਜਾ ਰਹੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ 'ਚ ਬੋਲਦੇ ਹੋਏ ਵਿਧਾਨ ਸਭਾ ਦੇ ਸਾਬਕਾ ਸਪੀਕਰ ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਜਦੋਂ ਤੱਕ ਗੁਰੂ ਸਾਹਿਬ ਦੀਆਂ ਸਿੱਖਿਆਵਾਂ 'ਤੇ ਅਸੀਂ ਖਰੇ ਨਹੀਂ ਉਤਰਦੇ ਤਾਂ ਅਜਿਹੇ ਸ਼ਤਾਬਦੀ ਸਮਾਗਮ ਮਨਾਉਣੇ ਕਿਤੇ-ਕਿਤੇ ਗੁਰੂ ਮਰਿਆਦਾ ਦਾ ਘਾਣ ਹੈ। ਉਨ੍ਹਾਂ ਕਿਹਾ ਕਿ 550 ਸਾਲਾ ਪ੍ਰਕਾਸ਼ ਪੁਰਬ ਨੂੰ ਲੈ ਕੇ ਜੋ ਕੁਝ ਹੋਣਾ ਚਾਹੀਦਾ ਸੀ ਉਹ ਨਹੀਂ ਹੋ ਰਿਹਾ। ਅਕਾਲੀ ਅਤੇ ਕੈਪਟਨ ਸਰਕਾਰ 'ਤੇ ਵਰਦੇ ਹੋਏ ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਬਾਦਲ ਪਰਿਵਾਰ ਅਤੇ ਕੈਪਟਨ ਅਮਰਿੰਦਰ ਸਿੰਘ ਖਹਿਬਾਜ਼ੀ ਨੇ ਸ਼ਤਾਬਦੀ ਸਮਾਗਮ ਦੀ ਮਰਿਆਦਾ ਨੂੰ ਗ੍ਰਹਿਣ ਲਗਾ ਕੇ ਰੱਖ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ 550ਵੇਂ ਪ੍ਰਕਾਸ਼ ਪੁਰਬ ਨੂੰ ਕੁਝ ਦਿਨ ਬਾਕੀ ਰਹਿ ਗਏ ਹਨ ਅਤੇ ਅੱਜ ਵੀ ਇਹ ਇਕ ਦੂਜੇ ਦੇ ਵਿਰੁੱਧ ਬਿਆਨਬਾਜ਼ੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਵੀ ਕਿਸੇ ਨੇ ਕੋਈ ਗੱਲ ਨਹੀਂ ਮੰਨੀ ਅਤੇ ਮਰਿਆਦਾ ਭੁੱਲਦੇ ਜਾ ਰਹੇ ਹਨ। ਸਮਾਗਮ ਦੌਰਾਨ ਵੱਖ-ਵੱਖ ਸਟੇਜਾਂ ਲਗਾਏ ਜਾਣ 'ਤੇ ਬੋਲਦੇ ਹੋਏ ਸਾਬਕਾ ਸਪੀਕਰ ਨੇ ਕਿਹਾ ਕਿ ਕੈਪਟਨ ਅਤੇ ਅਕਾਲੀ ਦੋਵੇਂ ਸਿਰਫ ਆਪਣੇ ਹੋਮੇ ਦਾ ਪ੍ਰਗਟਾਵਾ ਕਰਨ ਲਈ ਵੱਖ-ਵੱਖ ਸਟੇਜਾਂ ਲਗਾ ਕੇ ਵੱਖ ਸਮਾਗਮ ਕਰਵਾ ਰਹਰੇ ਹਨ। ਸਰਕਾਰਾਂ ਸਿਰਫ ਦਿਖਾਵਿਆਂ 'ਚ ਉਲਝੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ 550ਵੇਂ ਪ੍ਰਕਾਸ਼ ਪੁਰਬ 'ਤੇ ਗੁਰੂ ਜੀ ਦੇ ਨਾਂ 'ਤੇ ਨਵੇਂ ਸਕੂਲ, ਯੂਨੀਵਰਸਿਟੀਆਂ ਖੋਲ੍ਹਣੀਆਂ ਚਾਹੀਦੀਆਂ ਸਨ, ਜੋ ਕਿ ਨਹੀਂ ਖੋਲ੍ਹੀਆਂ ਗਈਆਂ। ਉਥੇ ਹੀ ਪਾਕਿਸਤਾਨ ਦੇ ਸਹੋਲੇ ਗਾਉਂਦੇ ਹੋਏ ਉਨ੍ਹਾਂ ਕਿਹਾ ਕਿ ਸਾਡੇ ਮੁਕਾਬਲੇ ਪਾਕਿਸਤਾਨ ਦੀ ਸਰਕਾਰ ਸਭ ਤੋਂ ਅੱਗੇ ਰਹੀ ਹੈ। ਉਥੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ 'ਚ ਨਵੀਆਂ ਇਮਾਰਤਾਂ ਉਸਾਰਣ ਦੇ ਨਾਲ-ਨਾਲ ਪਾਕਿ ਸਰਕਾਰ ਨੇ ਬਹੁਤ ਕੁਝ ਕੀਤਾ ਹੈ ਅਤੇ ਕੋਈ ਵੀ ਦਿਖਾਵਾ ਨਹੀਂ ਕੀਤਾ। 

ਉਥੇ ਹੀ ਕਰਤਾਰਪੁਰ ਪਾਸਪੋਰਟ ਮਾਮਲੇ 'ਤੇ ਬੋਲਦੇ ਹੋਏ ਵਿਧਾਨ ਸਭਾ ਦੇ ਸਾਬਕਾ ਸਪੀਕਰ ਬੀਰ ਦਵਿੰਦਰ ਸਿੰਘ ਨੇ ਕਿਹਾ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਜੇਕਰ ਇਹ ਕਹਿ ਦਿੱਤਾ ਹੈ ਕਿ ਪਾਸਪੋਰਟ ਦੀ ਕੋਈ ਲੋੜ ਨਹੀਂ ਸਗੋਂ ਕੋਈ ਵੀ ਪਛਾਣ ਪੱਤਰ ਦਿਖਾ ਕੇ ਤੁਸੀਂ ਉਥੇ ਜਾ ਸਕਦੇ ਹੋ। ਜਿਹੜੀ ਗੱਲ ਪਾਕਿਸਤਾਨ ਨੇ ਖਤਮ ਕਰ ਦਿੱਤੀ ਹੈ ਫਿਰ ਭਾਰਤ ਸਰਕਾਰ ਹੁਣ ਅਜਿਹਾ ਕਿਉਂ ਕਰ ਰਹੀ ਹੈ। ਜਾਣਬੁੱਝ ਕੇ ਅਜਿਹੇ ਹਾਲਾਤ ਪੈਦਾ ਕਰ ਰਹੇ ਹਨ, ਜਿਹੜੇ ਲੋਕ ਕਰਤਾਰਪੁਰ ਸਾਹਿਬ ਜਾ ਕੇ ਦਰਸ਼ਨ ਕਰਨਾ ਚਾਹੁੰਦੇ ਹਨ, ਬਾਅਦ 'ਚ ਉਨ੍ਹਾਂ ਦੀਆਂ ਲਿਸਟਾਂ ਬਣਾ ਕੇ ਰੱਖਣਗੇ ਅਤੇ ਬਾਅਦ 'ਚ ਟਾਰਚਰ ਕਰਨਗੇ। ਉਨ੍ਹਾਂ ਕਿਹਾ ਕਿ ਇਹ ਵਰਤਾਰਾ ਗਲਤ ਹੈ।

shivani attri

This news is Content Editor shivani attri