ਦਿੱਲੀ ਨਾਲ ਰਲ ਕੇ ਪੰਜਾਬ ਕਾਂਗਰਸ ਖੇਡ ਰਹੀ ਹੈ ਫ਼ਿਕਸ ਮੈਚ: ਬਿਕਰਮ ਸਿੰਘ ਮਜੀਠੀਆ

11/11/2021 5:48:04 PM

ਚੰਡੀਗ਼ੜ੍ਹ: ਸਾਬਕਾ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਵਲੋਂ ਵਿਧਾਨ ਸਭਾ ਸੈਸ਼ਨ ਤੋਂ ਬਾਅਦ ਪ੍ਰੈੱਸ ਕਾਨਫਰੰਸ ਕਰਦਿਆਂ ਕਿਹਾ ਕਿ ਦਿੱਲੀ ਨਾਲ ਰੱਲ ਕੇ ਪੰਜਾਬ ਕਾਂਗਰਸ ਫ਼ਿਕਸ ਮੈਚ ਖੇਡ ਰਹੀ ਹੈ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਕਿਸੇ ਸੀ.ਐੱਮ. ਦੇ ਸ਼ਬਦ ਕਾਰਵਾਈ ’ਚੋਂ ਹਟਾਏ ਗਏ। ਹਨ। ਇਸ ਦੌਰਾਨ ਜਾਖੜ ਦੇ ਟਵੀਟ ਬਾਰੇ ਗੱਲ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਚੰਨੀ ਸਮਝੋਤਾਵਾਦੀ ਮੁੱਖ ਮੰਤਰੀ ਹੈ।

ਪੜ੍ਹੋ ਇਹ ਵੀ ਖ਼ਬਰ: ਕੈਬਨਿਟ ਮੰਤਰੀ ਰਣਦੀਪ ਨਾਭਾ ਵਲੋਂ ਖੇਤੀ ਕਾਨੂੰਨਾਂ ਖ਼ਿਲਾਫ ਵਿਧਾਨ ਸਭਾ ’ਚ ਮਤਾ ਪੇਸ਼

ਸਿੱਧੂ ਕਈ ਵਾਰ ਇਹ ਇਲਜ਼ਾਮ ਲਾ ਚੁੱਕਾ ਹੈ ਕਿ ਮੁੱਖ ਮੰਤਰੀ ਲੋਕਾਂ ਨੂੰ ਲਾਲੀਪਾਪ ਵੰਡ ਰਿਹਾ ਹੈ।ਕੰਟਰੈਕਟ ਫਾਰਮਿੰਗ ’ਤੇ ਬੋਲਦਿਆਂ ਕਿਹਾ ਕਿ ਅਸੀਂ ਮੰਗ ਕੀਤੀ ਸੀ ਕਿ 2006, 2013, 2017, 2020 ’ਚ ਖੇਤੀਬਾੜੀ ਸਬੰਧੀ ਬਣੇ ਐਕਟਾਂ ਨੂੰ ਵੀ ਰੱਦ ਕੀਤਾ ਜਾਵੇ ਪਰ ਵਿਧਾਨ ਸਭਾ ’ਚ ਚੰਨੀ ਸਾਬ੍ਹ ਨੇ ਕਿਹਾ ਕਿ ਛੱਡੋ ਜੀ ਇਹ ਗੱਲ ਮਾਈਨੇ ਨਹੀਂ ਰੱਖਦੀ। ਇਹ ਗੱਲ ਕਹਿ ਕੇ ਟਾਲ ਦਿੱਤੀ। ਬਿਕਰਮ ਮਜੀਠੀਆ ਨੇ ਕਿਹਾ ਕਿ ਅਸੀਂ ਮੰਗ ਕੀਤੀ ਸੀ ਕਿ ਲਖੀਮਪੁਰ ਖੀਰੀ ’ਚ ਹੋਏ ਹਾਦਸੇ ਦੌਰਾਨ ਜਿਸ ਤਰ੍ਹਾਂ ਲੋਕਾਂ ਨੂੰ ਮੁਆਵਜ਼ਾ ਦਿੱਤਾ ਗਿਆ ਸੀ, ਇਸੇ ਤਰ੍ਹਾਂ ਪੰਜਾਬ ’ਚ ਸ਼ਹੀਦ ਹੋਏ ਕਿਸਾਨਾਂ ਨੂੰ ਵੀ ਮੁਆਵਜ਼ਾ ਦਿੱਤਾ ਜਾਵੇ। ਬੀ.ਐੱਸ.ਐੱਫ. ਦੇ ਮੁੱਦੇ ’ਤੇ ਬੋਲਦੇ ਹੋਏ ਮਜੀਠੀਆ ਨੇ ਕਿਹਾ ਕਿ ਸੁਖਜਿੰਦਰ ਸਿੰਘ ਰੰਧਾਵਾ ਕਿ ਉਹ ਬੰਦਾ ਬੀ.ਐੱਸ.ਐੱਫ. ਦੇ ਮੁੱਦੇ ’ਤੇ ਗੱਲ ਕਰ ਰਿਹਾ ਹੈ ਜਿਨ੍ਹਾਂ ਇਕ ਸਾਲ ਪਹਿਲਾਂ ਹੀ ਜੇਲ੍ਹ ਦਾ ਚਾਰਜ ਬੀ.ਐੱਸ.ਐੱਫ. ਨੂੰ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਤਾਂ ਸ਼ੁੱਕਰ ਹੈ ਕਿ ਰੰਧਾਵਾ ਮੁੱਖ ਮੰਤਰੀ ਨਹੀਂ ਬਣੇ ਨਹੀਂ ਤਾਂ ਇਨ੍ਹਾਂ ਨੇ ਸਾਰਾ ਪੰਜਾਬ ਦਾ ਚਾਰਜ ਬੀ.ਐੱਸ.ਐੱਫ਼ ਨੂੰ ਦੇ ਦੇਣਾ ਸੀ। 

ਪੜ੍ਹੋ ਇਹ ਵੀ ਖ਼ਬਰ:  ਵੱਡੀ ਖ਼ਬਰ: ਅਕਾਲੀ ਦਲ ਦੇ ਉਮੀਦਵਾਰ ਨੋਨੀ ਮਾਨ ਖ਼ਿਲਾਫ਼ ਐੱਫ.ਆਈ.ਆਰ. ਦਰਜ

Shyna

This news is Content Editor Shyna