ਮਜੀਠੀਆ ਦੀ ਭਵਿੱਖਬਾਣੀ, 9 ਮਹੀਨੇ ਅੰਦਰ ਕਾਂਗਰਸੀ ਬਣੇਗਾ 'ਖਹਿਰਾ'

03/22/2018 1:01:37 PM

ਚੰਡੀਗੜ੍ਹ (ਰਮਨਦੀਪ ਸੋਢੀ) : ਪੰਜਾਬ ਵਿਧਾਨ ਸਭਾ 'ਚ ਅਕਾਲੀ ਦਲ ਦੀ ਪ੍ਰੈੱਸ ਕਾਨਫਰੰਸ ਦੌਰਾਨ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਇਹ ਉਨ੍ਹਾਂ ਦੀ ਭਵਿੱਖਬਾਣੀ ਹੈ ਕਿ 'ਆਪ' ਵਿਧਾਇਕ ਸੁਖਪਾਲ ਸਿੰਘ ਖਹਿਰਾ 9 ਮਹੀਨਿਆਂ ਦੇ ਅੰਦਰ-ਅੰਦਰ ਕਾਂਗਰਸ 'ਚ ਸ਼ਾਮਲ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਗੱਲ ਦੀ ਗਵਾਹੀ ਬੀਤੇ ਦਿਨ ਕੈਪਟਨ ਅਤੇ ਖਹਿਰਾ ਵਲੋਂ ਇਕੱਠੇ ਕੀਤਾ ਗਿਆ ਲੰਚ ਦੇ ਰਿਹਾ ਹੈ। ਬਿਕਰਮ ਮਜੀਠੀਆ ਨੇ ਕਿਹਾ ਕਿ 'ਆਮ ਆਦਮੀ ਪਾਰਟੀ' ਕਾਂਗਰਸ ਦੀ 'ਬੀ ਟੀਮ' ਬਣ ਗਈ ਹੈ। ਖਹਿਰਾ ਅਤੇ ਕਾਂਗਰਸ 'ਚ ਹੋਈ ਗੰਢਤੁੱਪ ਜਨਤਕ ਹੋ ਰਹੀ ਹੈ। 39 ਭਾਰਤੀਆਂ ਦੇ ਮੁੱਦੇ ਦਾ ਹਵਾਲਾ ਦਿੰਦਿਆਂ ਮਜੀਠੀਆ ਨੇ ਕਿਹਾ ਕਿ ਕੱਲ ਕਾਂਗਰਸੀ ਵਧਾਇਕ ਰਾਣਾ ਸੋਢੀ ਨੇ ਮੰਗ ਕੀਤੀ ਸੀ ਕਿ ਪੀੜਤ ਪਰਿਵਾਰਾ ਨੂੰ ਮੁਆਵਜ਼ਾ ਅਤੇ ਨੌਕਰੀ ਦਿੱਤੀ ਜਾਵੇ। ਉਸੇ ਸੰਦਰਭ 'ਚ ਉਨ੍ਹਾਂ ਅੱਜ ਕਿਹਾ ਕਿ ਪੰਜਾਬ ਸਰਕਾਰ ਇਸ ਬਾਰੇ ਕੀ ਕਰੇਗੀ । ਉਨ੍ਹਾ ਕਿਹਾ ਕਿ ਮੈਂ ਜਦੋਂ ਇਹ ਮੁੱਦਾ ਚੁੱਕ ਰਿਹਾ ਸੀ ਤਾਂ ਖਹਿਰਾ, ਕੈਪਟਨ ਦਾ ਧੰਨਵਾਦ ਕਰ ਰਹੇ ਸਨ ਕਿ ਉਨ੍ਹਾਂ ਪੀੜਤ ਪਰਿਵਾਰਾਂ ਨੂੰ ਪੈਸ਼ਨਲ ਲਾ ਦਿੱਤੀ ਹੈ। ਮਜੀਠੀਆ ਨੇ ਕਿਹਾ ਕਿ ਇਸ ਤੋਂ ਲੱਗਦਾ ਹੈ ਕਿ ਖਹਿਰਾ ਦਾ ਕਾਂਗਰਸ ਨਾਲ ਫੈਸਲਾ ਹੋ ਗਿਆ ਹੈ।