ਆਪਣੇ ਦੋਵਾਂ ''ਸ਼ਹਿਜ਼ਾਦਿਆਂ'' ਨਾਲ ਸਾਈਕਲ ''ਤੇ ਸਕੂਲ ਪੁੱਜੇ ਮਜੀਠੀਆ

09/23/2019 6:52:33 PM

ਚੰਡੀਗੜ੍ਹ : ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਵਾਤਾਵਰਣ ਦੀ ਸ਼ੁੱਧਤਾ ਤੇ ਚੰਗੀ ਸਿਹਤ ਲਈ ਲੋਕਾਂ ਨੂੰ ਵੱਧ ਤੋਂ ਵੱਧ ਸਾਈਕਲ ਦੀ ਸਵਾਰੀ ਕਰਨ ਲਈ ਪ੍ਰੇਰਿਆ ਹੈ। ਮਜੀਠੀਆ ਮੁਤਾਬਕ ਉਨ੍ਹਾਂ ਨੇ ਆਪਣੇ ਪੁੱਤਰਾਂ ਸਣੇ ਫੈਸਲਾ ਲਿਆ ਹੈ ਕਿ ਉਹ ਸਾਈਕਲ ਚਲਾਉਣ ਦੀ ਵੱਧ ਤੋਂ ਵੱਧ ਕੋਸ਼ਿਸ਼ ਕਰਦੇ ਰਹਿਣਗੇ। ਦਰਅਸਲ ਸੋਮਵਾਰ ਮਜੀਠੀਆ ਨੇ ਫੇਸਬੁੱਕ 'ਤੇ ਇਕ ਤਸਵੀਰ ਸਾਂਝੀ ਕੀਤੀ, ਜਿਸ ਵਿਚ ਉਨ੍ਹਾਂ ਲਿਖਿਆ ਕਿ 'ਬੱਚਿਆਂ ਨੂੰ ਸਾਈਕਲ 'ਤੇ ਸਕੂਲ ਛੱਡ ਕੇ ਬਚਪਨ ਦੀਆਂ ਯਾਦਾਂ ਤਾਜ਼ਾ ਹੋ ਗਈਆਂ! ਚੰਡੀਗੜ੍ਹ ਦੇ ਹਰਿਆਲੀ ਭਰੇ ਆਲੇ-ਦੁਆਲ਼ੇ ਅਤੇ ਸਲੀਕੇ ਨਾਲ ਬਣਾਈਆਂ ਸਾਈਕਲ ਪਗਡੰਡੀਆਂ 'ਤੇ ਸਾਈਕਲ ਚਲਾਉਣ ਦਾ ਵੱਖਰਾ ਹੀ ਆਨੰਦ ਹੈ। ਅਸੀਂ ਤਿੰਨਾਂ ਨੇ ਫ਼ੈਸਲਾ ਕੀਤਾ ਹੈ ਕਿ ਅਸੀਂ ਇਸੇ ਤਰ੍ਹਾਂ ਵੱਧ ਤੋਂ ਵੱਧ ਸਾਈਕਲ ਚਲਾਉਣ ਦੀ ਕੋਸ਼ਿਸ਼ ਕਰਦੇ ਰਹਾਂਗੇ। ਇਹ ਇਕ ਵਧੀਆ ਅਨੁਭਵ ਤਾਂ ਸੀ ਹੀ, ਕਾਰ ਤੋਂ ਕੀਤਾ ਗੁਰੇਜ਼ ਵਾਤਾਵਰਣ ਦੀ ਸ਼ੁੱਧਤਾ ਤੇ ਸਿਹਤ ਦੋਵਾਂ ਲਈ ਵੀ ਚੰਗਾ ਹੈ। 


ਅਕਾਲੀ ਆਗੂ ਨੇ ਲਿਖਿਆ ਕਿ ਧਰਤੀ, ਵਾਤਾਵਰਨ ਅਤੇ ਸਿਹਤ ਦੀ ਸੰਭਾਲ਼ ਸਵੱਛਤਾ ਲਈ ਅਜਿਹੇ ਕਦਮ ਸਾਨੂੰ ਸਭ ਨੂੰ ਚੁੱਕਣੇ ਚਾਹੀਦੇ ਹਨ ਅਤੇ ਜਿੰਨਾ ਹੋ ਸਕੇ, ਕੰਮ ਅਤੇ ਸਕੂਲ ਜਾਣ ਲਈ ਕਾਰਾਂ ਦੀ ਬਜਾਏ ਸਾਈਕਲ ਦੀ ਵਰਤੋਂ ਕਰਨੀ ਚਾਹੀਦੀ ਹੈ।

Gurminder Singh

This news is Content Editor Gurminder Singh