2 ਭਰਾਵਾਂ ਵੱਲੋਂ ਦਰਿਆ ''ਚ ਛਾਲ ਮਾਰਨ ਸਬੰਧੀ ਥਾਣੇਦਾਰ ਵਿਰੁੱਧ ਕੇਸ ਦਰਜ ਕੀਤਾ ਜਾਵੇ: ਮਜੀਠੀਆ

08/30/2023 10:54:37 AM

ਜਲੰਧਰ (ਜ.ਬ.)- ਸਾਬਕਾ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਮੰਗ ਕੀਤੀ ਕਿ 2 ਭਰਾਵਾਂ ਦੀ ਪੁਲਸ ਥਾਣੇ ’ਚ ਕੁੱਟਮਾਰ ਕਰਨ ਅਤੇ ਦਸਤਾਰ ਲਾਹ ਕੇ ਨਿਰਾਦਰ ਕਰਨ ਤੋਂ ਬਾਅਦ ਉਨ੍ਹਾਂ ਵੱਲੋਂ ਬਿਆਸ ਦਰਿਆ ’ਚ ਛਾਲ ਮਾਰਨ ਦੇ ਮਾਮਲੇ ’ਚ ਐੱਸ. ਐੱਚ. ਓ.ਅ ਤੇ ਹੋਰ ਪੁਲਸ ਅਧਿਕਾਰੀਆਂ ਖ਼ਿਲਾਫ਼ ਖ਼ੁਦਕੁਸ਼ੀ ਲਈ ਉਕਸਾਉਣ ਦਾ ਕੇਸ ਦਰਜ ਕੀਤਾ ਜਾਵੇ। ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਹੈਰਾਨੀ ਵਾਲੀ ਗੱਲ ਹੈ ਕਿ ਪੁਲਸ ਦਾਅਵਾ ਕਰ ਰਹੀ ਹੈ ਕਿ ਸਬੰਧਤ ਪੁਲਸ ਥਾਣੇ ਦੇ ਸੀ. ਸੀ. ਟੀ. ਵੀ. ਕੈਮਰੇ 15 ਅਗਸਤ ਨੂੰ ਕੰਮ ਨਹੀਂ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਇਹ ਵੀਡੀਓ ਫੁਟੇਜ ਡਿਲੀਟ ਕਰਕੇ ਕੇਸ ਨੂੰ ਕਮਜ਼ੋਰ ਕਰਨ ਦੀ ਸਪਸ਼ਟ ਸਾਜ਼ਿਸ਼ ਰਚੀ ਗਈ ਹੈ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਨੇ ਵੀ 2 ਕੇਸਾਂ ’ਚ ਸਪਸ਼ਟ ਹੁਕਮ ਦਿੱਤੇ ਹਨ ਕਿ ਪੁਲਸ ਥਾਣੇ ਦਾ ਚੱਪਾ-ਚੱਪਾ ਸੀ. ਸੀ. ਟੀ. ਵੀ. ਕੈਮਰਿਆਂ ਦੀ ਨਿਗਰਾਨੀ ’ਚ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਆਜ਼ਾਦੀ ਦਿਹਾੜੇ ’ਤੇ ਦੇਸ਼ ਅਤੇ ਸੂਬੇ ’ਚ ਸੁਰੱਖਿਆ ਹੋਰ ਵਧਾਈ ਜਾਂਦੀ ਹੈ। ਉਸ ਦਿਨ ਸੀ. ਸੀ. ਟੀ. ਵੀ. ਕੈਮਰੇ ਕੰਮ ਨਾ ਕਰਦੇ ਹੋਣ ਇਹ ਸੰਭਵ ਹੀ ਨਹੀਂ ਹੋ ਸਕਦਾ।

ਮਜੀਠੀਆ ਨੇ ਕਿਹਾ ਕਿ ਬਜਾਏ ਮਹਿਲਾ ਵੱਲੋਂ ਆਪਣੇ ਸਹੁਰਿਆਂ ਖ਼ਿਲਾਫ਼ ਦਰਜ ਕਰਵਾਈ ਗਈ ਸ਼ਿਕਾਇਤ ’ਤੇ ਕਾਰਵਾਈ ਕਰਨ ਦੇ ਐੱਸ. ਐੱਚ. ਓ. ਨਵਦੀਪ ਸਿੰਘ, ਲੇਡੀ ਕਾਂਸਟੇਬਲ ਜੀਵਨਜੋਤ ਕੌਰ ਅਤੇ ਏ. ਐੱਸ. ਆਈ. ਬਲਵਿੰਦਰ ਕੁਮਾਰ ਸਮੇਤ ਪੁਲਸ ਸਟਾਫ਼ ਨੇ ਮਾਨਵਜੀਤ ਸਿੰਘ ਢਿੱਲੋਂ ਨਾਲ ਬੇਰਹਿਮੀ ਨਾਲ ਕੁੱਟਮਾਰ ਕੀਤੀ। ਉਸ ਦੀ ਦਸਤਾਹ ਲਾਹ ਸੁੱਟੀ ਤੇ ਉਸ ਨੂੰ ਪੀਣ ਵਾਸਤੇ ਪਾਣੀ ਦੇਣ ਤੋਂ ਵੀ ਇਨਕਾਰ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਜਸ਼ਨਜੀਤ ਸਿੰਘ ਢਿੱਲੋਂ ਆਪਣੇ ਭਰਾ ਮਾਨਵਜੀਤ ਸਿੰਘ ਢਿੱਲੋਂ ਨੂੰ ਇਸ ਤਰੀਕੇ ਜ਼ਲੀਲ ਹੁੰਦਾ ਵੇਖ ਬਰਦਾਸ਼ਤ ਨਾ ਕਰ ਸਕਿਆ ਅਤੇ ਬਿਆਸ ਦਰਿਆ ਵੱਲ ਚਲਾ ਗਿਆ।

ਇਹ ਵੀ ਪੜ੍ਹੋ- ਖ਼ੁਲਾਸਾ: 1200 ਪ੍ਰਤੀ ਮਹੀਨਾ ਮਾਣ ਭੱਤਾ ਲੈਣ ਵਾਲੇ ਸਰਪੰਚਾਂ ਨੂੰ 8 ਸਾਲਾਂ ਤੋਂ ਇਕ ਪੈਸਾ ਵੀ ਨਹੀਂ ਮਿਲਿਆ

ਉਨ੍ਹਾਂ ਕਿਹਾ ਕਿ ਆਪਣੇ ਭਰਾ ਮਾਨਵਜੀਤ ਸਿੰਘ ਢਿੱਲੋਂ ਤੇ ਇਕ ਦੋਸਤ ਵੱਲੋਂ ਮਨਾਏ ਜਾਣ ਤੋਂ ਬਾਅਦ ਵੀ ਉਹ ਨਾ ਮੰਨਿਆ ਅਤੇ ਅਖੀਰ ਦੋਵਾਂ ਭਰਾਵਾਂ ਨੇ ਬਿਆਸ ਦਰਿਆ ’ਚ ਛਾਲ ਮਾਰ ਦਿੱਤੀ। ਉਨ੍ਹਾਂ ਕਿਹਾ ਕਿ ਇਹ ਹੈਰਾਨੀ ਵਾਲੀ ਗੱਲ ਹੈ ਕਿ ਦੋਵਾਂ ਭਰਾਵਾਂ ਦੇ ਪਿਤਾ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਡੀ. ਜੀ. ਪੀ. ਗੌਰਵ ਯਾਦਵ ਨੂੰ ਲਿਖਤੀ ਅਪੀਲ ਕਰਕੇ ਇਨਸਾਫ਼ ਮੰਗਿਆ ਪਰ ਦੋਵਾਂ ਨੇ ਮਾਮਲੇ ’ਚ ਚੁੱਪੀ ਧਾਰੀ ਹੋਈ ਹੈ। ਉਨ੍ਹਾਂ ਕਿਹਾ ਕਿ ਪੁਲਸ ਤਾਂ ਦੋਵਾਂ ਭਰਾਵਾਂ ਦੀਆਂ ਲਾਸ਼ਾਂ ਲੱਭਣ ’ਚ ਵੀ ਨਾਕਾਮ ਰਹੀ ਹੈ ਤੇ ਪਰਿਵਾਰ ਆਪ ਗੋਤਾਖੋਰ ਲਾਸ਼ਾਂ ਲੱਭਣ ਵਾਸਤੇ ਲਾਏ ਹਨ ਪਰ ਅਜੇ ਤੱਕ ਲਾਸ਼ਾਂ ਨਹੀਂ ਮਿਲੀਆਂ।

ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਉਹ ਜਲੰਧਰ ਦੇ ਕਮਿਸ਼ਨਰ ਆਫ਼ ਪੁਲਸ ਅਤੇ ਡੀ. ਜੀ. ਪੀ. ਨਾਲ ਮੁਲਾਕਾਤ ਕਰ ਕੇ ਦੋਵਾਂ ਭਰਾਵਾਂ ਵਾਸਤੇ ਨਿਆਂ ਮੰਗਣਗੇ ਤੇ ਜੇਕਰ ਪੁਲਸ ਮਾਮਲੇ ’ਚ ਕਾਰਵਾਈ ਕਰਨ ’ਚ ਨਾਕਾਮ ਰਹੀ ਤਾਂ ਅਕਾਲੀ ਦਲ ਪੰਜਾਬ ਤੇ ਹਰਿਆਣਾ ਹਾਈ ਕੋਰਟ ਪਹੁੰਚ ਕਰੇਗਾ ਤੇ ਪੀੜਤ ਪਰਿਵਾਰ ਵਾਸਤੇ ਨਿਆਂ ਮੰਗੇਗਾ। ਉਨ੍ਹਾਂ ਕਿਹਾ ਕਿ ਵਕੀਲਾਂ ਦਾ ਖਰਚਾ ਉਹ ਖੁਦ ਚੁੱਕਣਗੇ ਪਰ ਪਰਿਵਾਰ ਨੂੰ ਨਿਆਂ ਦੁਆਵਾਂਗੇ। ਇਸ ਮੌਕੇ ਜ਼ਿਲ੍ਹਾ ਜਥੇ. ਦਿਹਾਤੀ ਜਲੰਧਰ ਅਤੇ ਸਾਬਕਾ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ, ਗੁਰਚਰਨ ਸਿੰਘ ਚੰਨੀ, ਸੁਖਮਿੰਦਰ ਸਿੰਘ ਰਾਜਪਾਲ, ਦੀਪ ਸਿੰਘ ਰਾਠੌਰ, ਗੁਰਪ੍ਰੀਤ ਸਿੰਘ ਸਚਦੇਵਾ, ਨਿਰਵੈਰ ਸਿੰਘ ਸਾਜਨ, ਹਰਮਨ ਅਸੀਜਾ ਅਤੇ ਹੋਰ ਆਗੂ ਮੌਜੂਦ ਸਨ।

ਇਹ ਵੀ ਪੜ੍ਹੋ- ਜੀਜੇ-ਸਾਲੇ ਦਾ ਕਾਰਨਾਮਾ ਜਾਣ ਹੋਵੋਗੇ ਹੈਰਾਨ, ਪੰਜਾਬ 'ਚ 65 ਵਾਰਦਾਤਾਂ ਨੂੰ ਇੰਝ ਦਿੱਤਾ ਅੰਜਾਮ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

shivani attri

This news is Content Editor shivani attri