ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਮਜੀਠੀਆ ਨੇ ਘੇਰਿਆ ਕੈਬਨਿਟ ਮੰਤਰੀ ਹਰਜੋਤ ਬੈਂਸ, ਲਾਏ ਵੱਡੇ ਇਲਜ਼ਾਮ

10/16/2023 3:51:51 PM

ਜਲੰਧਰ (ਬਿਊਰੋ)- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ 'ਤੇ ਗੰਭੀਰ ਇਲਜ਼ਾਮ ਲਾਉਂਦਿਆਂ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਵੱਲੋਂ ਖੇੜਾ ਕਲਮੋਟ ਸਮੇਤ ਹੋਰ ਨੇੜਲੇ ਪਿੰਡਾਂ ਵਿਚ ਜੰਗਲਾਤ ਵਿਭਾਗ ਦੀ ਜ਼ਮੀਨ ’ਤੇ ਨਾਜਾਇਜ਼ ਮਾਈਨਿੰਗ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਮਜੀਠੀਆ ਨੇ ਇਸ ਮਾਮਲੇ ਵਿਚ ਹਾਈਕੋਰਟ ਨੂੰ ਆਪ ਨੋਟਿਸ ਲੈਣ ਦੀ ਗੱਲ ਵੀ ਕਹੀ ਹੈ। 

ਉਨ੍ਹਾਂ ਕਿਹਾ ਕਿ ਮੈਂ ਪੰਜਾਬ ਹਾਈਕੋਰਟ ਨੂੰ ਅਪੀਲ ਕਰਦਾ ਹਾਂ ਕਿ ਉਹ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਖੇੜਾ ਕਲਮੋਟ ਸਮੇਤ ਹੋਰ ਨੇੜਲੇ ਪਿੰਡਾਂ ਵਿਚ ਜੰਗਲਾਤ ਵਿਭਾਗ ਦੀ ਜ਼ਮੀਨ ’ਤੇ ਕੀਤੀ ਜਾ ਰਹੀ ਨਜਾਇਜ਼ ਮਾਇਨਿੰਗ ਦਾ ਆਪ ਨੋਟਿਸ ਲਵੇ ਅਤੇ ਇਸ ਮਾਮਲੇ ਦੀ ਸੀ. ਬੀ. ਆਈ. ਜਾਂਚ ਦੇ ਹੁਕਮ ਦੇਵੇ। ਉਨ੍ਹਾਂ ਕਿਹਾ ਕਿ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ, ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਅਤੇ ਗੈਰ-ਕਾਨੂੰਨੀ ਮਾਇਨਿੰਗ ਵਿਚ ਸ਼ਾਮਲ ਹੋਰ ਦੋਸ਼ੀਆਂ ਦੇ ਟਿਕਾਣਿਆਂ ’ਤੇ ਸੀ. ਬੀ. ਆਈ. ਅਤੇ ਈ. ਡੀ. ਦੀ ਛਾਪੇਮਾਰੀ ਵੀ ਹੋਣੀ ਚਾਹੀਦੀ ਹੈ, ਜੋ ਇਸ ਸਾਰੇ ਮਾਮਲੇ ਨੂੰ ਹੋਰ ਬੇਨਕਾਬ ਕਰ ਸਕਦੀ ਹੈ। ਮਜੀਠੀਆ ਨੇ ਕਿਹਾ ਕਿ ਹੁਣ ਤਾਂ ਰੋਪੜ ਦੇ ਵਕੀਲ ਨੇ ਵੀ ਰਾਜਪਾਲ ਸ੍ਰੀ ਬਨਵਾਰੀ ਲਾਲ ਪੁਰੋਹਿਤ ਨੂੰ ਵੀ ਮਾਮਲੇ ਦੀ ਜਾਣਕਾਰੀ ਦੇ ਦਿੱਤੀ ਹੈ। ਆਸ ਕਰਦੇ ਹਾਂ ਕਿ ਛੇਤੀ ਹੀ ਰਾਜਪਾਲ ਸੀ. ਬੀ. ਆਈ. ਜਾਂਚ ਦੇ ਹੁਕਮ ਦੇਣਗੇ। 

ਇਹ ਵੀ ਪੜ੍ਹੋ: ਜਲੰਧਰ 'ਚ ਪਟਾਕਿਆਂ ਨੂੰ ਲੈ ਕੇ ਕਮਿਸ਼ਨਰੇਟ ਪੁਲਸ ਵੱਲੋਂ ਨਵਾਂ ਫਰਮਾਨ ਜਾਰੀ

ਪੰਜਾਬ ਸਰਕਾਰ ਨੂੰ ਘੇਰਦਿਆਂ ਮਜੀਠੀਆ ਨੇ ਵੱਡੇ ਇਲਜ਼ਾਮ ਲਾਉਂਦੇ ਕਿਹਾ ਕਿ ਪੰਜਾਬ ਵਿਚ ਨਾਜਾਇਜ਼ ਮਾਈਨਿੰਗ, ਨਾਜਾਇਜ਼ ਸ਼ਰਾਬ ਅਤੇ ਜੋ ਨਸ਼ੇ ਦਾ ਰੌਲਾ ਹੈ, ਉਸ ਨੂੰ ਲੈ ਕੇ ਸਾਰੇ ਹੀ ਚਿੰਤਤ ਹਨ ਪਰ ਪੰਜਾਬ ਸਰਕਾਰ ਦੇ ਕੰਨ 'ਤੇ ਜੂੰ ਤੱਕ ਨਹੀਂ ਸਰਕ ਰਹੀ।  ਰੋਪੜ ਤੋਂ ਵਕੀਲ ਵਿਸ਼ਾਲ ਸੈਣੀ ਅਤੇ ਯੁਗਰਾਜ ਸਿੰਘ ਨੇ ਜ਼ਿਲ੍ਹੇ 'ਚ ਹੋ ਰਹੀ ਨਾਜਾਇਜ਼ ਮਾਈਨਿੰਗ ਦੇ ਮਾਮਲੇ ਨੂੰ ਜਨਤਕ ਕੀਤਾ ਹੈ। ਉਨ੍ਹਾਂ ਕਿਹਾ ਕਿ ਨਾਜਾਇਜ਼ ਮਾਈਨਿੰਗ ਮਾਫ਼ੀਆ ਦੇ ਅਸਲ ਸਰਗਨਾ ਸੋਹਨ ਸਿੰਘ ਬੈਂਸ, ਹਰਜੋਤ ਸਿੰਘ ਬੈਂਸ ਅਤੇ ਉਨ੍ਹਾਂ ਦੇ ਚਾਚਾ ਬਚਿੱਤਰ ਸਿੰਘ ਬੈਂਸ ਹਨ।

ਉਨ੍ਹਾਂ ਕਿਹਾ ਕਿ ਹਰਜੋਤ ਬੈਂਸ ਦੇ ਚਾਚਾ ਬਚਿੱਤਰ ਸਿੰਘ ਬੈਂਸ ਦੀ ਕੁਝ ਦਿਨ ਪਹਿਲਾਂ ਹੀ ਆਡੀਓ ਵੀ ਜਨਤਕ ਹੋਈ ਸੀ। ਆਡੀਓ ਵਿਚ ਬਚਿੱਤਰ ਸਿੰਘ ਵੱਲੋਂ ਇਕ ਵਿਅਕਤੀ ਨੂੰ ਗਾਲਾਂ ਤੱਕ ਕੱਢ ਦਿੱਤੀਆਂ ਗਈਆਂ ਸਨ ਪਰ ਉਹ ਕੇਸ ਵੀ ਦਬਾ ਦਿੱਤਾ ਗਿਆ। ਮੈਂ ਮਹਿਸੂਸ ਕਰਦਾ ਹਾਂ ਕਿ ਜਿਵੇਂ ਐੱਸ. ਐੱਸ. ਪੀ. ਰੋਪੜ ਵਿਕਾਸ ਸ਼ੀਲ ਜ਼ਿਲ੍ਹੇ ਵਿਚ ਨਾਜਾਇਜ਼ ਮਾਈਨਿੰਗ ਨੂੰ ਬੜਾਵਾ ਦੇ ਰਹੇ ਹਨ, ਉਸ ਹਿਸਾਬ ਨਾਲ ਤਾਂ ਇਨ੍ਹਾਂ ਰਾਸ਼ਟਰਪਤੀ ਐਵਾਰਡ ਨਾਲ ਸਨਮਾਨਤ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਐਵਾਰਡ ਮਿਲਣ ਮਗਰੋਂ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਇਹ ਇਲਾਕੇ ਵਿਚ ਨਾਜਾਇਜ਼ ਮਈਨਿੰਗ ਕਰਵਾ ਰਿਹਾ ਹੈ, ਖਜ਼ਾਨੇ ਦੀ ਲੁੱਟ ਕਰਵਾ ਰਿਹਾ ਹੈ ਅਤੇ ਲੁੱਟ ਕਰਵਾ ਕੇ ਸਾਰਾ ਪੈਸਾ ਆਪ ਦੇ ਵਰਕਰਾਂ ਨੂੰ ਚੋਣਾਂ ਲੜਨ ਲਈ ਦੇ ਰਿਹਾ ਹੈ।  ਉਨ੍ਹਾਂ ਇਕ ਵੀਡੀਓ ਜਨਤਕ ਕਰਦੇ ਹੋਏ ਕਿਹਾ ਕਿ ਇਸ ਐੱਸ. ਐੱਸ. ਪੀ. ਵਿਕਾਸ ਸ਼ੀਲ ਨੇ 50-50 ਫੁੱਟ ਤੱਕ ਦੀ ਮਾਈਨਿੰਗ ਕਰਵਾ ਕੇ ਧਰਤੀ ਹੇਠੋਂ ਪਾਣੀ ਤੱਕ ਕੱਢਵਾ ਦਿੱਤਾ ਹੈ। ਰੋਜ਼ਾਨਾ ਅਰਬਾਂ ਦੀ ਨਾਜਾਇਜ਼ ਮਾਈਨਿੰਗ ਹੋ ਰਹੀ ਹੈ ਪਰ ਭਗਵੰਤ ਮਾਨ ਨੂੰ ਕੁਝ ਨਹੀਂ ਪਤਾ। 

ਇਹ ਵੀ ਪੜ੍ਹੋ: ਤਾਂਤਰਿਕ ਦੀ ਕਰਤੂਤ ਨੇ ਉਡਾਏ ਪਰਿਵਾਰ ਦੇ ਹੋਸ਼, ਕੁੜੀ ਨਾਲ 3 ਮਹੀਨੇ ਟੱਪੀਆਂ ਹੱਦਾਂ ਤੇ ਖਿੱਚੀਆਂ ਅਸ਼ਲੀਲ ਤਸਵੀਰਾਂ

ਐੱਸ. ਐੱਸ. ਪੀ. ਨੂੰ ਹਾਈਕੋਰਟ ਦੀ ਫਟਕਾਰ ਤੋਂ ਬਾਅਦ ਵੀ ਕੁਝ ਨਹੀਂ ਦਿੱਸ ਰਿਹਾ। ਉਨ੍ਹਾਂ ਕਿਹਾ ਕਿ ਮਾਈਨਿੰਗ ਨੂੰ ਲੈ ਕੇ ਪਰਚਾ ਵੀ ਅਣਪਛਾਤੇ ਵਿਅਕਤੀਆਂ ਦੇ ਨਾਂ 'ਤੇ ਦਰਜ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਕਮਾਲ ਦੀ ਗੱਲ ਹੈ ਨਾਜਾਇਜ਼ ਮਾਈਨਿੰਗ ਦਾ ਬੇਸ਼ੱਕ ਨਿਊ ਸਤਲੁਜ ਸਟੋਨ ਕਰੇਸ਼ਰ ਯੂਨਿਟ ਫੜਿਆ ਪਰ ਮਾਲਕ ਕਿਹੜੇ ਹਨ, ਐੱਸ. ਐੱਸ. ਪੀ. ਨੂੰ ਇਹ ਹੀ ਨਹੀਂ ਪਤਾ ਲੱਗਾ। ਉਨ੍ਹਾਂ ਖੇੜਾ ਕਲਮੋਟ ਸਮੇਤ ਜੰਗਲਾਤ ਵਿਭਾਗ ਦੀ ਜ਼ਮੀਨ 'ਤੇ 50-50 ਫੁੱਟ ਤੱਕ ਕੇ ਡੂੰਘੇ ਟੋਏ ਤੱਕ ਕਰਵਾ ਦਿੱਤੇ ਹਨ ਅਤੇ ਭਗਵੰਤ ਮਾਨ ਅਤੇ ਐੱਸ. ਐੱਸ. ਪੀ. ਨੂੰ ਕੁਝ ਵੀ ਪਤਾ ਨਹੀਂ ਲੱਗ ਰਿਹਾ। ਐੱਸ. ਐੱਸ. ਪੀ. ਸਭ ਜਾਣਦੇ ਹੋਏ ਵੀ ਹਰਜੋਤ ਬੈਂਸ ਦੇ ਦਬਾਅ ਹੇਠ ਕੰਮ ਕਰਵਾ ਰਹੇ ਹਨ। ਉਨ੍ਹਾਂ ਕਿਹਾ ਕਿ ਐੱਸ. ਐੱਸ. ਪੀ. ਵਿਕਾਸ਼ ਸ਼ੀਲ 'ਤੇ ਰੇਡ ਹੋਣੀ ਚਾਹੀਦੀ ਹੈ, ਇਸ ਦੇ ਨਾਲ ਹੀ ਮੰਤਰੀ ਹਰਜੋਤ ਬੈਂਸ 'ਤੇ ਵੀ ਛਾਪੇਮਾਰੀ ਹੋਣੀ ਚਾਹੀਦੀ ਹੈ ਤਾਂ ਜੋ ਸਾਰੀ ਸੱਚਾਈ ਸਾਹਮਣੇ ਆ ਸਕੇ। 

ਇਹ ਵੀ ਪੜ੍ਹੋ: 1 ਨਵੰਬਰ ਨੂੰ ਹੋਣ ਵਾਲੀ ਖੁੱਲ੍ਹੀ ਬਹਿਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ

 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 

 https://play.google.com/store/apps/details?id=com.jagbani&hl=en&pli=1

For IOS:-  

https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

shivani attri

This news is Content Editor shivani attri