ਜਾਖੜ ਦੇ ਕੰਮ ਚੰਗੇ ਹੁੰਦੇ ਤਾਂ ਉਹ ਗੁਰਦਾਸਪੁਰ ਵੱਲ ਨਾ ਭੱਜਦੇ : ਮਜੀਠੀਆ (ਤਸਵੀਰਾਂ)

03/25/2019 3:12:54 PM

ਜਲਾਲਾਬਾਦ (ਸੇਤੀਆ) - ਸੁਨੀਲ ਜਾਖੜ ਦੇ ਕੰਮ ਜੇਕਰ ਚੰਗੇ ਹੁੰਦੇ ਤਾਂ ਉਹ ਫਿਰੋਜ਼ਪੁਰ ਹਲਕਾ ਛੱਡ ਕੇ ਨਾ ਜਾਂਦੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਯੂਥ ਅਕਾਲੀ ਦਲ ਦੇ ਸਰਪ੍ਰਸਤ ਬਿਕਰਮ ਮਜੀਠੀਆ ਨੇ ਜਲਾਲਾਬਾਦ ਦੇ ਹਰਕ੍ਰਿਸ਼ਨ ਗਾਰਡਨ 'ਚ ਰੱਖੀ ਗਈ ਯੂਥ ਅਕਾਲੀ ਦਲ ਦੀ ਰੈਲੀ ਨੂੰ ਸੰਬੋਧਨ ਕਰਦੇ ਹੋਏ ਕੀਤਾ ਹੈ। ਉਨ੍ਹਾਂ ਜਾਖੜ ਨੂੰ ਚੈਲੇਂਜ ਦਿੰਦਿਆਂ ਕਿਹਾ ਕਿ ਜੇਕਰ ਉਹ ਚੋਣ ਲੜਨਾ ਚਾਹੁੰਦੇ ਹਨ ਤਾਂ ਉਹ ਫਿਰੋਜ਼ਪੁਰ ਆ ਕੇ ਚੋਣ ਲੜਣ। ਮੌਜੂਦਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਨਕਲੀ ਬਾਦਲ ਕਹਿੰਦਿਆਂ ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਵਲੋਂ ਸੂਬੇ ਦੀ ਜਨਤਾ ਤੇ 1200 ਕਰੋੜ ਰੁਪਏ ਦਾ ਵਾਧੂ ਬੋਝ ਪਾਇਆ ਜਾ ਰਿਹਾ ਹੈ। 

ਜਲਾਲਾਬਾਦ ਹਲਕੇ ਅੰਦਰ ਜੇਕਰ ਪਿਛਲੇ ਸਮਿਆਂ ਦੀ ਕਾਰਗੁਜ਼ਾਰੀ ਦੀ ਗੱਲ ਕੀਤੀ ਜਾਵੇ ਤਾਂ ਕੋਈ ਵੀ ਅਜਿਹੀ ਪਾਰਟੀ ਦਾ ਲੀਡਰ ਨਹੀਂ, ਜਿਸ ਨੇ ਸੁਖਬੀਰ ਸਿੰਘ ਬਾਦਲ ਦੇ ਮੁਕਾਬਲੇ ਵਿਕਾਸ ਕਰਵਾਇਆ ਹੋਵੇ। ਰੈਲੀ ਨੂੰ ਸੰਬੋਧਨ ਕਰਦਿਆਂ ਮਜੀਠੀਆ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਸੱਤਾ 'ਚ ਆਉਣ ਲਈ ਝੂਠ ਦਾ ਸਹਾਰਾ ਲਿਆ ਹੈ, ਜਿਸ ਦਾ ਜਵਾਬ ਲੋਕਾਂ ਵਲੋਂ ਲੋਕ ਸਭਾ ਚੋਣਾਂ 'ਚ ਦਿੱਤਾ ਜਾਵੇਗਾ। ਇਸ ਮੌਕੇ ਸਤਿੰਦਰਜੀਤ ਸਿੰਘ ਮੰਟਾ, ਵਰਦੇਵ ਸਿੰਘ ਨੋਨੀ ਮਾਨ, ਰੋਜੀ ਬਰਕੰਦੀ, ਬੰਟੀ ਰੁਮਾਨਾ, ਗੁਰਪਾਲ ਸਿੰਘ ਗਰੇਵਾਲ, ਪਵਨ ਬਜਾਜ ਆਗੂ ਮੌਜੂਦ ਸਨ। ਉਨ੍ਹਾਂ ਕਿਹਾ ਕਿ ਵਰਤਮਾਨ ਸਮੇਂ 'ਚ ਪੰਜਾਬ 'ਚ ਬੱਤੀ ਸਭ ਤੋਂ ਮਹਿੰਗੀ ਹੈ ਅਤੇ ਆਮ ਲੋਕਾਂ ਨੂੰ ਹਜ਼ਾਰਾਂ ਰੁਪਏ ਦੇ ਬਿੱਲ ਭਰਨੇ ਪੈ ਰਹੇ ਹਨ। ਟੈਕਸਾਂ ਦੇ ਬੋਝ ਨੇ ਆਮ ਜਨਤਾ ਦੀ ਕਮਰ ਤੋੜ ਕੇ ਰੱਖ ਦਿੱਤੀ ਹੈ। ਕਾਂਗਰਸ ਪਾਰਟੀ ਨੇ ਲੋਕਾਂ ਨੂੰ ਸਮਾਰਟ ਫੋਨ, ਘਰ-ਘਰ ਨੌਕਰੀਆਂ, ਚੰਗੀਆਂ ਸਿਹਤ ਸੇਵਾਵਾਂ ਅਤੇ ਦਾਲ-ਆਟਾ ਸਕੀਮ ਦੇ ਨਾਲ-ਨਾਲ ਹੋਰ ਵੀ ਕਈ ਸਹੂਲਤਾਂ ਦੇਣ ਦੀ ਗੱਲ ਕਹੀ ਸੀ ਪਰ ਸੱਤਾ 'ਚ ਆਉਣ ਤੋਂ ਬਾਅਦ ਸਰਕਾਰ ਲੋਕਾਂ ਨੂੰ ਸਹੂਲਤਾਂ ਦੇਣਾ ਭੁੱਲ ਗਈ ਹੈ। 

ਉਨ੍ਹਾਂ ਕਿਹਾ ਕਿ ਜਲਾਲਾਬਾਦ ਅੰਦਰ ਵਿਕਾਸ ਕਾਰਜਾਂ ਦੀ ਮੂੰਹ ਬੋਲਦੀ ਤਸਵੀਰ ਇਸ ਗੱਲ ਨੂੰ ਪੁਖਤਾ ਕਰਦੀ ਹੈ ਕਿ ਜੇਕਰ ਜਲਾਲਾਬਾਦ ਹਲਕੇ ਦੀ ਨੁਹਾਰ ਬਦਲੀ ਹੈ ਤਾਂ ਉਹ ਸੁਖਬੀਰ ਸਿੰਘ ਬਾਦਲ ਦੀ ਬਦੌਲਤ ਬਦਲੀ ਹੈ। ਉਨ੍ਹਾਂ ਕਿਹਾ ਕਿ ਅੱਜ ਦਾ ਇਕੱਠ ਇਸ ਗੱਲ ਦਾ ਸਬੂਤ ਦੇ ਰਿਹਾ ਹੈ ਕਿ ਲੋਕ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਖੜੇ ਹਨ। ਕਾਂਗਰਸ ਪਾਰਟੀ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਕੀਤੇ ਜਾ ਰਹੇ ਹਮਲੇ ਦੇਸ਼ ਦਾ ਚੌਕੀਦਾਰ ਚੋਰ ਹੈ, ਦੇ ਬਾਰੇ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੀ ਬਦੌਲਤ ਹੀ ਦੇਸ਼ ਦੀ ਸੁਰੱਖਿਆ ਮਜਬੂਤੀ ਵੱਲ ਵਧੀ ਹੈ। ਸੁਖਪਾਲ ਖਹਿਰਾ ਦੇ ਬਠਿੰਡਾ ਤੋਂ ਚੋਣ ਲੜਣ ਬਾਰੇ ਉਨ੍ਹਾਂ ਕਿਹਾ ਕਿ ਉਹ ਕਾਂਗਰਸ ਦੀ ਬੀ-ਟੀਮ ਦਾ ਮੈਂਬਰ ਹੈ ਅਤੇ ਉਸਨੇ ਇਕ ਦਿਨ ਫਿਰ ਕਾਂਗਰਸ 'ਚ ਹੀ ਚਲੇ ਜਾਣਾ ਹੈ। ਇਸ ਮੌਕੇ ਸਤਿੰਦਰਜੀਤ ਸਿੰਘ ਮੰਟਾ, ਵਰਦੇਵ ਸਿੰਘ ਨੋਨੀ ਮਾਨ, ਰੋਜੀ ਬਰਕੰਦੀ, ਬੰਟੀ ਰੁਮਾਨਾ, ਗੁਰਪਾਲ ਸਿੰਘ ਗਰੇਵਾਲ, ਪਵਨ ਬਜਾਜ ਆਗੂ ਮੌਜੂਦ ਸਨ।

rajwinder kaur

This news is Content Editor rajwinder kaur