ਅੰਮ੍ਰਿਤਸਰ ਕੋਰਟ ''ਚ ਬਿਕਰਮ ਮਜੀਠੀਆ ਤੇ ਸੰਜੇ ਸਿੰਘ ਹੋਏ ਆਮੋ-ਸਾਹਮਣੇ (ਵੀਡੀਓ)

08/23/2017 12:05:26 AM

ਅੰਮ੍ਰਿਤਸਰ— ਅਕਾਲੀ ਨੇਤਾ ਬਿਕਰਮ ਮਜੀਠੀਆ ਵੱਲੋਂ ਦਰਜ ਕੀਤੇ ਮਾਨਹਾਨੀ ਕੇਸ ਦੀ ਸੁਣਵਾਈ ਲਈ ਮੰਗਲਵਾਰ ਨੂੰ ਆਪ ਨੇਤਾ ਸੰਜੇ ਸਿੰਘ ਅਤੇ ਮਜੀਠੀਆ ਅੰਮਿਰਤਸਰ ਕੋਰਟ ਪੁੱਜੇ। ਇਸ ਦੌਰਾਨ ਬਿਕਰਮ ਮਜੀਠੀਆ ਨੇ ਕਿਹਾ ਕਿ ਆਪ ਨੇਤਾਵਾਂ ਦੀ ਅਦਾਲਤ ਸਾਹਮਣੇ ਬੋਲਤੀ ਬੰਦ ਹੋ ਜਾਂਦੀ ਹੈ ਅਤੇ ਉਹ ਸਭ ਆਪਣੀ ਜਾਨ ਬੱਚਾ ਕੇ ਭੱਜ ਰਹੇ ਹਨ।
ਦੱਸਣਯੋਗ ਹੈ ਕਿ ਮਜੀਠੀਆ ਨੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ, ਸੰਜੇ ਸਿੰਘ ਅਤੇ ਅਸ਼ੀਸ਼ ਖੇਤਾਨ 'ਤੇ ਦੋਸ਼ ਲਾਏ ਸਨ ਕਿ ਵਿਧਾਨ ਸਭਾ ਚੋਣਾਂ ਦੌਰਾਨ ਇਨ੍ਹਾਂ ਨੇ ਵੱਖ-ਵੱਖ ਥਾਵਾਂ 'ਤੇ ਦਿੱਤੇ ਆਪਣੇ ਭਾਸ਼ਣਾਂ 'ਚ ਨਸ਼ੇ ਵੇਚਣ ਦੇ ਝੂਠੇ ਇਲਜ਼ਾਮ ਲਗਾ ਉਨ੍ਹਾਂ ਦਾ ਅਕਸ ਖਰਾਬ ਕੀਤਾ ਸੀ। ਜਿਸ ਨੂੰ ਲੈ ਕੇ ਮਜੀਠੀਆ ਨੇ ਇਨ੍ਹਾਂ ਨੇਤਾਵਾਂ 'ਤੇ ਮਾਨਹਾਨੀ ਦਾ ਕੇਸ ਦਰਜ ਕੀਤਾ।