ਜੇਲ੍ਹ ’ਚ ਗੁਰਬਾਣੀ ਦਾ ਪਾਠ ਕਰ ਰਹੇ ''ਮਜੀਠੀਆ'', ਪੜ੍ਹ ਰਹੇ ਮਹਾਨ ਸ਼ਖਸੀਅਤਾਂ ਦੀਆਂ ਜੀਵਨੀਆਂ

02/28/2022 9:04:00 AM

ਪਟਿਆਲਾ (ਬਲਜਿੰਦਰ) : ਪੰਜਾਬ ਪੁਲਸ ਵੱਲੋਂ ਬਹੁ-ਕਰੋੜ ਡਰੱਗ ਰੈਕਟ ’ਚ ਨਾਮਜ਼ਦ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਇਨ੍ਹਾਂ ਦਿਨੀਂ ਕੇਂਦਰੀ ਜੇਲ੍ਹ ਪਟਿਆਲਾ ’ਚ ਬੰਦ ਹਨ। ਜੇਲ੍ਹ ’ਚ ਉਹ ਜ਼ਿਆਦਾਤਰ ਸਮਾਂ ਗੁਰਬਾਣੀ ਦਾ ਪਾਠ ਕਰ ਕੇ ਬਿਤਾ ਰਹੇ ਹਨ। ਵਿਹਲੇ ਸਮੇਂ ’ਚ ਸੰਸਾਰ ਭਰ ਦੇ ਮਹਾਨ ਵਿਅਕਤੀਆਂ ਦੀਆਂ ਜੀਵਨੀਆਂ ਪੜ੍ਹ ਰਹੇ ਹਨ। ਬਿਕਰਮ ਮਜੀਠੀਆ ਨੂੰ ਐੱਮ. ਪੀ. ਅਹਾਤੇ ’ਚ ਆਮ ਹਵਾਲਾਤੀ ਦੀ ਤਰ੍ਹਾਂ ਹੀ ਰੱਖਿਆ ਗਿਆ ਹੈ।

ਇਹ ਵੀ ਪੜ੍ਹੋ : MP ਅਹਾਤੇ 'ਚ ਰੱਖੇ 'ਮਜੀਠੀਆ' ਨੇ ਜੇਲ੍ਹ 'ਚ ਖਾਧਾ ਖਾਣਾ, ਮਿਲਣ ਪੁੱਜੇ ਅਕਾਲੀਆਂ ਨੂੰ ਪੁਲਸ ਨੇ ਬੇਰੰਗ ਮੋੜਿਆ

ਇਸ ਦੇ ਨਾਲ ਹੀ ਮਜੀਠੀਆ ਨੇ ਕੇਂਦਰੀ ਜੇਲ੍ਹ ਦੇ ਬਾਹਰ ਪਹੁੰਚ ਰਹੇ ਅਕਾਲੀ ਆਗੂਆਂ ਨੂੰ ਵੀ ਸੁਨੇਹਾ ਭੇਜਿਆ ਕਿ ਉਹ ਪੰਜਾਬ ਭਰ ’ਚੋਂ ਇੱਥੇ ਇਕੱਠੇ ਹੋਣ ਦੀ ਬਜਾਏ ਆਪਣੇ-ਆਪਣੇ ਹਲਕਿਆਂ ’ਚ ਜਾਣ ਅਤੇ ਅਕਾਲੀ ਦਲ ਨੂੰ ਮੁੜ ਸੱਤਾ ’ਚ ਲਿਆਉਣ ਲਈ ਦਿਨ-ਰਾਤ ਮਿਹਨਤ ਕਰਨ ਵਾਲੇ ਲੋਕਾਂ ਦਾ ਧੰਨਵਾਦ ਕਰਨ। ਮਜੀਠੀਆ ਪਿਛਲੇ 4 ਦਿਨਾਂ ਤੋਂ ਕੇਂਦਰੀ ਜੇਲ੍ਹ ਪਟਿਆਲਾ ’ਚ ਬੰਦ ਹਨ ਅਤੇ ਉਨ੍ਹਾਂ ਦੀ ਮੋਹਾਲੀ ਦੀ ਅਦਾਲਤ ਵੱਲੋਂ ਜ਼ਮਾਨਤ ਦੀ ਅਰਜ਼ੀ ਨੂੰ ਰੱਦ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਮੁੱਖ ਸੈਰ-ਸਪਾਟਾ ਥਾਵਾਂ ਲਈ ਹੁਣ ਆਨਲਾਈਨ ਕਰੋ ਬੁਕਿੰਗ, ਪਲੇਅ ਸਟੋਰ 'ਤੇ ਮੁਹੱਈਆ ਹੋਈ ਐਪ

ਹੁਣ ਮਜੀਠੀਆ ਜ਼ਮਾਨਤ ਲਈ ਮਾਣਯੋਗ ਹਾਈਕੋਰਟ ’ਚ ਅਰਜ਼ੀ ਲਗਾਉਣਗੇ। ਮਜੀਠੀਆ ਨੇ ਮਾਣਯੋਗ ਸੁਪਰੀਮ ਕੋਰਟ ਵੱਲੋਂ ਦਿੱਤੀ ਗਈ ਰਾਹਤ ਤੋਂ ਬਾਅਦ ਖ਼ੁਦ ਜਾ ਕੇ ਮੋਹਾਲੀ ਦੀ ਅਦਾਲਤ ’ਚ ਆਤਮ-ਸਮਰਪਣ ਕਰ ਦਿੱਤਾ। ਉਸ ਤੋਂ ਬਾਅਦ ਉਹ ਕੇਂਦਰੀ ਜੇਲ੍ਹਪਟਿਆਲਾ ’ਚ ਬੰਦ ਹਨ।

ਇਹ ਵੀ ਪੜ੍ਹੋ : ਪੰਜਾਬ 'ਚ ਅਫ਼ੀਮ ਸਪਲਾਈ ਕਰਨ ਵਾਲਾ ਨੌਜਵਾਨ ਪ੍ਰੇਮਿਕਾ ਸਣੇ ਗ੍ਰਿਫ਼ਤਾਰ, 2 ਸਾਲਾਂ ਤੋਂ ਕਰ ਰਹੇ ਸੀ ਇਹ ਧੰਦਾ ਜਿੱਥੇ ਉਸੇ ਦਿਨ ਤੋਂ ਵੱਡੀ ਗਿਣਤੀ ’ਚ ਅਕਾਲੀ ਆਗੂ ਰੋਜ਼ਾਨਾ ਪਹੁੰਚ ਰਹੇ ਹਨ। ਹਾਲਾਂਕਿ ਜੇਲ੍ਹ ਪ੍ਰਸ਼ਾਸਨ ਨੇ ਹੁਣ ਤੱਕ ਸਿਰਫ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਰੱਖੜਾ ਨੂੰ ਹੀ ਮਿਲਣ ਦਿੱਤਾ ਹੈ ਪਰ ਅਕਾਲੀ ਆਗੂਆਂ ਦਾ ਰੋਜ਼ਾਨਾ ਜੇਲ੍ਹ ਦੇ ਬਾਹਰ ਜਮਾਵੜਾ ਲੱਗਿਆ ਹੁੰਦਾ ਹੈ। ਜੇਲ੍ਹ ਦੇ ਬਾਹਰ ਪੁੱਡਾ ਗਰਾਊਂਡ ’ਚ ਪੱਕੇ ਟੈਂਟ ਲਗਾ ਦਿੱਤੇ ਗਏ ਹਨ ਅਤੇ ਰੋਜ਼ਾਨਾ ਜ਼ਿਲ੍ਹੇ ਦੀ ਲੀਡਰਸ਼ਿਪ ਡਿਊਟੀ ਦੇ ਰਹੇ ਹਨ। ਵੱਡੀ ਗਿਣਤੀ ’ਚ ਪੰਜਾਬ ਭਰ ਤੋਂ ਅਕਾਲੀ ਆਗੂ ਵੀ ਪਹੁੰਚ ਰਹੇ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


 

Babita

This news is Content Editor Babita