ਵੀਡੀਓ ''ਚ ਦੇਖੋ ਮਜੀਠੀਆ ਦੇ ਪੀ. ਏ. ਦੀ ਗੁੰਡਾਗਰਦੀ!

02/14/2018 7:02:04 PM

ਅੰਮ੍ਰਿਤਸਰ (ਸੁਮਿਤ) : ਇਥੇ ਇਕ ਮੀਟ ਸ਼ਾਪ 'ਚ ਸਿਆਸੀ ਗੁੰਡਾਗਰਦੀ ਦਾ ਨਿੰਗਾ ਨਾਚ ਦੇਖਣ ਨੂੰ ਮਿਲਿਆ। ਪੀੜਤ ਮੁਤਾਬਕ ਕੁਝ ਲੋਕ ਰਾਤ ਨੂੰ 11 ਵਜੇ ਤੋਂ ਬਾਅਦ ਦੁਕਾਨ 'ਚ ਆਏ ਤੇ ਖਾਣ ਲਈ ਆਰਡਰ ਦਿੱਤਾ। ਜਦੋਂ ਸਮਾਂ ਜ਼ਿਆਦਾ ਹੋਣ ਕਾਰਨ ਆਡਰ ਲੈਣ ਤੋਂ ਇਨਕਾਰ ਕੀਤਾ ਗਿਆ ਤਾਂ ਆਪਣੇ ਆਪ ਨੂੰ ਬਿਕਰਮ ਮਜੀਠੀਆ ਦਾ ਪੀ. ਏ. ਦੱਸਣ ਵਾਲੇ ਗਗਨਦੀਪ ਭਕਨਾ ਨੇ ਬਦਮਾਸ਼ੀ ਕਰਨੀ ਸ਼ੁਰੂ ਕਰ ਦਿੱਤੀ। ਮਾਮਲਾ ਇਸ ਕਦਰ ਵੱਧ ਗਿਆ ਕਿ ਦੁਕਾਨਦਾਰ ਦੀ ਹਿੱਕ 'ਤੇ ਗੁੰਡਿਆਂ ਨੇ ਪਿਸਤੌਲ ਤਾਣ ਦਿੱਤੀ। ਗੁੰਡਾਗਰਦੀ ਦੀ ਇਹ ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ।
ਅਕਾਲੀ ਨੇਤਾ ਬਿਕਰਮ ਮਜੀਠੀਆ ਦੇ ਪੀ.ਏ. ਨਾਲ ਜੁੜਿਆ ਹੋਣ ਕਾਰਨ ਮਾਮਲੇ ਨੇ ਸਿਆਸੀ ਤੂਲ ਫੜ ਲਿਆ। ਕਿਸੇ ਸਮੇਂ ਕਾਂਗਰਸ ਪਾਰਟੀ ਦੇ ਹੀ ਖਿਲਾੜੀ ਰਹੇ ਮਨਦੀਪ ਸਿੰਘ ਮੰਨਾ ਨੇ ਮੌਕੇ 'ਤੇ ਚੌਕਾ ਮਾਰਦਿਆਂ ਇਕ ਤੀਰ ਨਾਲ ਅਕਾਲੀ ਦਲ ਤੇ ਕਾਂਗਰਸ ਦੋ ਪਾਰਟੀਆਂ ਦਾ ਸ਼ਿਕਾਰ ਕਰਨ ਦੀ ਕੋਸ਼ਿਸ਼ ਕੀਤੀ।
ਦੂਜੇ ਪੰਜਾਬ ਪੁਲਸ ਜਾਂਚ ਦੇ ਮਾਇਆਜਾਲ 'ਚ ਉਲਝੀ ਹੋਈ ਹੈ। ਅਪਰਾਧ ਜਗਤ 'ਤੇ ਪੁਲਸ ਕਾਬੂ ਕਦੋਂ ਪਾਏਗੀ ਇਸਦਾ ਕਿਸੇ ਕੋਲ ਕੋਈ ਜਵਾਬ ਨਹੀਂ ਹੈ। ਮਾਮਲਾ ਸਿਆਸੀ ਲੀਡਰ ਨਾਲ ਜੁੜਿਆ ਹੋਣ ਕਰਕੇ ਇਹ ਕੇਸ ਹੁਣ ਪੰਜਾਬ ਪੁਲਸ ਲਈ ਤੂਫਾਨੀ ਸਾਗਰ 'ਚੋਂ ਮੋਤੀ ਲੱਭਣ ਵਾਂਗ ਹੋ ਗਿਆ ਹੈ। ਪੁਲਸ ਦੋਸ਼ੀਆਂ ਨੂੰ ਕਦੋਂ ਫੜਦੀ ਹੈ ਤੇ ਕੀ ਸਜ਼ਾ ਦਿੰਦੀ ਹੈ ਇਸ ਬਾਰੇ ਖੁਦ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ।