ਕਸਬਾ ਭਿੱਖੀਵਿੰਡ ਵਿਖੇ ਨਿੱਤ ਦਿਨ ਹੋ ਰਹੀਆਂ ਲੁੱਟਾਂ-ਖੋਹਾਂ ਨਾਲ ਲੋਕਾਂ ''ਚ ਦਹਿਸ਼ਤ ਦਾ ਮਾਹੌਲ

06/16/2019 2:31:47 PM

ਭਿੱਖੀਵਿੰਡ/ਖਾਲੜਾ (ਸੁਖਚੈਨ/ਅਮਨ) : ਸਥਾਨਕ ਕਸਬਾ ਭਿੱਖੀਵਿੰਡ ਵਿਖੇ ਅੱਜ ਦਿਨ ਦਿਹਾੜੇ ਦੋ ਮੋਟਰਸਾਈਕਲ ਲੁਟੇਰਿਆਂ ਵਲੋਂ ਇਕ ਵਿਅਕਤੀ ਕੋਲੋਂ ਦੋ ਲੱਖ ਦੀ ਨਕਦੀ ਲੁੱਟ ਕੇ ਲੈ ਜਾਣ ਦਾ ਸਮਾਚਾਰ ਪ੍ਰਾਪਤ ਹਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਹੀਰਾ ਸਿੰਘ ਪੁੱਤਰ ਸਾਧਾ ਸਿੰਘ ਵਾਸੀ ਭਿੱਖੀਵਿੰਡ ਵਾਰਡ ਨੰਬਰ 9 ਜੋ ਕਿ ਆਪਣੇ ਪੈਸੇ ਸਟੇਟ ਬੈਂਕ ਆਫ ਇੰਡੀਆਂ ਤੋਂ ਦੋ ਲੱਖ ਕੱਢਵਾ ਕੇ ਆ ਰਿਹਾ ਸੀ ਤਾਂ ਉਸ ਨੇ ਕੁਝ ਪੈਸੇ ਪੀ.ਐੱਨ.ਬੀ. ਬੈਂਕ 'ਚੋਂ ਕੱਢਵਾਉਣੇ ਸੀ, ਜੋ ਥਾਣੇ ਦੇ ਨਜ਼ਦੀਕ ਪੁੱਜਾ ਤਾਂ ਕਾਲੇ ਰੰਗ ਦੇ ਪਲਸਰ ਮੋਟਰਸਾਈਕਲ 'ਤੇ ਸਵਾਰ ਦੋ ਨੌਜਵਾਨਾਂ ਨੇ ਉਸ ਕੋਲੋਂ ਦੋ ਲੱਖ ਰੁਪਏ ਖੋਹ ਲਏ, ਜਿਨ੍ਹਾਂ ਨੇ ਆਪਣੇ ਮੂੰਹ ਬੰਨ੍ਹੇ ਹੋਏ ਸੀ ਅਤੇ ਉਹ ਫਰਾਰ ਹੋ ਗਏ। ਇਸ ਸਬੰਧੀ ਪੀੜਤ ਨੇ ਥਾਣਾ ਭਿੱਖੀਵਿੰਡ ਵਿਖੇ ਦਰਖਾਸਤ ਦੇ ਦਿੱਤੀ ਹੈ ਅਤੇ ਲੁੱਟ-ਖੋਹ ਕਰਨ ਵਾਲੇ ਨੌਜਵਾਨਾਂ ਦੀ ਸੀ.ਸੀ.ਟੀ.ਵੀ ਕੈਮਰੇ 'ਚ ਫੁਟੇਜ ਵੀ ਕੈਦ ਹੋਈ ਹੈ।

ਇੱਥੇ ਇਹ ਗੱਲ ਵਰਣਨਯੋਗ ਹੈ ਕਿ ਸਥਾਨਕ ਕਸਬੇ ਅੰਦਰ ਨਿੱਤ ਦਿਨ ਹੀ ਇਸ ਤਰ੍ਹਾਂ ਦੀਆਂ ਲੁੱਟ ਖੋਹ ਦੀਆਂ ਵਾਰਦਾਤਾਂ ਹੋ ਰਹੀਆਂ ਹਨ ਅਤੇ ਸਥਾਨਕ ਪੁਲਸ ਇਸ ਵੱਲ ਕੋਈ ਵੀ ਧਿਆਨ ਨਹੀਂ ਦੇ ਰਹੀ, ਜਿਸ ਕਰਕੇ ਹਰੇਕ ਵਿਅਕਤੀ ਅੰਦਰ ਦਹਿਸ਼ਤ ਦਾ ਮਾਹੌਲ ਹੌ ਅਤੇ ਪੁਲਸ 'ਤੇ ਸਵਾਲੀਆ ਨਿਸ਼ਾਨ ਲੱਗ ਰਹੇ ਹਨ। ਭਾਵੇਂ ਕਿ ਭਿੱਖੀਵਿੰਡ ਮੇਨ ਚੌਕ ਵਿਕ ਪੁਲਸ ਦਾ ਨਾਕਾ ਵੀ ਹੁੰਦਾ ਹੈ ਪਰ ਅੱਜ ਦੀ ਲੁੱਟ-ਖੋਹ ਪੁਲਸ ਥਾਣੇ ਦੇ ਬਿਲਕੁੱਲ ਨਜ਼ਦੀਕਕ ਅਤੇ ਚੌਕ 'ਚ ਹੋਈ।

Baljeet Kaur

This news is Content Editor Baljeet Kaur