RTA ਦਫ਼ਤਰ 'ਚ ਕੰਮ ਕਰਾਉਣ ਵਾਲੇ ਲੋਕਾਂ ਨੂੰ ਵੱਡੀ ਰਾਹਤ, ਵਾਰ-ਵਾਰ ਨਹੀਂ ਮਾਰਨੇ ਪੈ ਰਹੇ ਗੇੜੇ

11/17/2023 12:47:51 PM

ਲੁਧਿਆਣਾ (ਰਾਮ) : ਇੱਥੇ ਆਰ. ਟੀ. ਏ. ਦਫ਼ਤਰ ਦੇ ਕੰਮ-ਕਾਜ ਦਾ ਢੰਗ ਬਦਲਣ ਲੱਗਾ ਹੈ। ਹੁਣ ਲੋਕਾਂ ਨੂੰ ਦਫ਼ਤਰ ਦੇ ਗੇੜੇ ਨਹੀਂ ਲਗਾਉਣੇ ਪੈ ਰਹੇ। ਪੁਰਾਣੀ ਪੈਂਡੈਂਸੀ ਵਾਲਿਆਂ ਨੂੰ ਵੀ ਇਕ ਵਾਰ ਦਫ਼ਤਰ ਆਉਣ ਤੋਂ ਬਾਅਦ ਮੁੜ ਨਹੀਂ ਆਉਣਾ ਪੈ ਰਿਹਾ। ਆਰ. ਟੀ. ਓ. ਨੇ ਡਰਾਈਵਿੰਗ ਲਾਇਸੈਂਸ ਦੀ ਪੈਂਡੈਂਸੀ ਲਗਭਗ ਕਲੀਅਰ ਕਰ ਦਿੱਤੀ ਹੈ। ਆਰ. ਸੀ., ਪਰਮਿੱਟ ਅਤੇ ਹੋਰ ਅਰਜ਼ੀਆਂ ਦੀ ਕਲੀਅਰੈਂਸ ਲਈ ਅਜੇ ਕੁੱਝ ਦਿਨ ਹੋਰ ਇੰਤਜ਼ਾਰ ਕਰਨਾ ਪਵੇਗਾ।

ਇਹ ਵੀ ਪੜ੍ਹੋ : ਪੰਜਾਬ ਦੇ ਰਾਸ਼ਨ ਕਾਰਡ ਧਾਰਕਾਂ ਲਈ ਵੱਡੀ ਖ਼ਬਰ, ਸਾਲ ਦੇ ਅਖ਼ੀਰ ਤੱਕ ਫਿਰ ਮਿਲੇਗਾ ਵੱਡਾ ਲਾਭ

ਡਾ. ਪੂਨਮਪ੍ਰੀਤ ਕੌਰ ਦੀ ਜਦੋਂ ਆਰ. ਟੀ. ਏ. ਸੈਕਟਰੀ ਦੇ ਅਹੁਦੇ ਤੋਂ ਬਦਲੀ ਹੋਈ ਹੈ, ਉਦੋਂ ਆਰ. ਟੀ. ਏ. ਦਫ਼ਤਰ ਵਿਚ ਡਰਾਈਵਿੰਗ ਲਾਇਸੈਂਸ ਦੀ ਪੈਂਡੈਂਸੀ 10 ਹਜ਼ਾਰ ਦੇ ਕਰੀਬ ਸੀ ਅਤੇ ਆਰ. ਸੀ. ਅਤੇ ਉਸ ਨਾਲ ਸਬੰਧਿਤ ਵੱਖ-ਵੱਖ ਅਰਜ਼ੀਆਂ ਦੀ ਪੈਂਡੈਂਸੀ 30 ਹਜ਼ਾਰ ਤੋਂ ਵੱਧ ਸੀ। ਆਰ. ਟੀ. ਓ. ਨੇ ਆਪਣੇ ਲਾਗ ਇਨ ਤੋਂ ਨਵੀਂ ਆਰ. ਸੀ. ਦੀਆਂ ਅਰਜ਼ੀਆਂ ਮਨਜ਼ੂਰ ਕਰ ਦਿੱਤੀਆਂ ਹਨ ਅਤੇ ਹੁਣ ਪਰਮਿੱਟ ਨਾਲ ਸਬੰਧਿਤ ਅਰਜ਼ੀਆਂ ਕਲੀਅਰ ਕੀਤੀਆਂ ਜਾ ਰਹੀਆਂ ਹਨ।

ਇਹ ਵੀ ਪੜ੍ਹੋ : ਕੁੜੀ ਦੇ ਹੱਥਾਂ 'ਤੇ ਲੱਗੀ ਰਹਿ ਗਈ ਮਹਿੰਦੀ, ਅੱਜ ਸੀ ਵਿਆਹ, ਮੇਲ ਵਾਲੇ ਦਿਨ ਲਾੜੇ ਦੀ ਕਰਤੂਤ ਨੇ ਉਡਾ ਦਿੱਤੇ ਹੋਸ਼

ਦੂਜੇ ਪਾਸੇ ਜੋ ਅਰਜ਼ੀਆਂ ਅੱਜ-ਕੱਲ੍ਹ ਆ ਰਹੀਆਂ ਹਨ, ਉਨ੍ਹਾਂ ਦੀ ਅਪਰੂਵਲ ਰੋਜ਼ ਕੀਤੀ ਜਾ ਰਹੀ ਹੈ। ਆਰ. ਟੀ. ਓ. ਨੇ ਸਾਰੇ ਮੁਲਾਜ਼ਮਾਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਹਨ। ਉਨ੍ਹਾਂ ਕੋਲ ਜੋ ਵੀ ਅਰਜ਼ੀਆਂ ਆਉਂਦੀਆਂ ਹਨ, ਉਨ੍ਹਾਂ ਨੂੰ ਵੈਰੀਫਾਈ ਕਰ ਕੇ ਅਪਰੂਵ ਕੀਤਾ, ਤਾਂ ਜੋ ਲੋਕਾਂ ਨੂੰ ਵਾਰ-ਵਾਰ ਦਫ਼ਤਰ ਦੇ ਗੇੜੇ ਨਾ ਮਾਰਨੇ ਪੈਣ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 

Babita

This news is Content Editor Babita