ਈ-ਰਿਕਸ਼ਾ ਚਾਲਕਾਂ ਲਈ ਵੱਡੀ ਖ਼ਬਰ, ਸਖ਼ਤ ਕਾਰਵਾਈ ਦੀ ਤਿਆਰੀ ’ਚ ਟ੍ਰੈਫਿਕ ਪੁਲਸ

02/25/2024 1:03:40 PM

ਲੁਧਿਆਣਾ (ਸੰਨੀ) : ਸ਼ਹਿਰ ਵਿਚ ਬਿਨਾਂ ਰਜਿਸਟ੍ਰੇਸ਼ਨ ਚੱਲ ਰਹੇ ਈ-ਰਿਕਸ਼ਾ ’ਤੇ ਨੱਥ ਕੱਸਣ ਲਈ ਹੁਣ ਟ੍ਰੈਫਿਕ ਪੁਲਸ ਬਿਨਾਂ ਟ੍ਰੇਡ ਸਰਟੀਫਿਕੇਟ ਦੇ ਈ-ਰਿਕਸ਼ਾ ਵੇਚਣ ਵਾਲੇ ਡੀਲਰਾਂ ਦੀ ਪਛਾਣ ਕਰਨ ਵਿਚ ਜੁਟ ਗਈ ਹੈ। ਟ੍ਰੈਫਿਕ ਪੁਲਸ ਦੇ ਸਾਰੇ ਜ਼ੋਨ ਇੰਚਾਰਜ ਆਪੋ-ਆਪਣੇ ਇਲਾਕੇ ਵਿਚ ਖੁੱਲ੍ਹੇ ਸ਼ੋਅ ਰੂਮਾਂ ਵਿਚ ਜਾ ਕੇ ਡੀਲਰਾਂ ਤੋਂ ਉਨ੍ਹਾਂ ਦੇ ਕਾਗਜ਼ ਦੀ ਮੰਗ ਕਰ ਰਹੇ ਹਨ। ਇਸ ਕੰਮ ਵਿਚ ਆਰ. ਟੀ. ਓ. ਆਫਿਸ ਦਾ ਸਹਿਯੋਗ ਵੀ ਲਿਆ ਜਾ ਰਿਹਾ ਹੈ। ਅਜਿਹੇ ਬਿਨਾਂ ਸਰਕਾਰੀ ਮਾਨਤਾ ਪ੍ਰਾਪਤ ਡੀਲਰਾਂ ਨੇ ਈ-ਰਿਕਸ਼ਾ ਵੇਚ ਕੇ ਭੋਲੇ-ਭਾਲੇ ਲੋਕਾਂ ਨੂੰ ਫਸਾ ਦਿੱਤਾ ਹੈ, ਜਿਸ ਨਾਲ ਉਨ੍ਹਾਂ ਦੇ ਵਾਹਨਾਂ ਦੀ ਹੁਣ ਆਰ. ਸੀ. ਨਹੀਂ ਬਣ ਪਾ ਰਹੀ। ਦੱਸ ਦੇਈਏ ਕਿ ਸ਼ਹਿਰ ਵਿਚ ਈ-ਰਿਕਸ਼ਾ ਦਾ ਹੜ੍ਹ ਜਿਹਾ ਆ ਗਿਆ ਹੈ। ਇਨ੍ਹਾਂ ਵਿਚੋਂ ਜ਼ਿਆਦਾਤਰ ਈ-ਰਿਕਸ਼ਾ ਬਿਨਾਂ ਰਜਿਸਟ੍ਰੇਸ਼ਨ ਦੇ ਹੀ ਚੱਲ ਰਹੇ ਹਨ। ਉਪਰੋਂ ਈ-ਰਿਕਸ਼ਾ ਚਾਲਕਾਂ ਕੋਲ ਮੌਕੇ ਤੋਂ ਡ੍ਰਾਈਵਿੰਗ ਲਾਇਸੈਂਸ ਵੀ ਨਹੀਂ ਮਿਲਦਾ। ਅਜਿਹੇ ਵਿਚ ਪੁਲਸ ਉਨ੍ਹਾਂ ਦਾ ਚਲਾਨ ਵੀ ਨਹੀਂ ਕਰ ਪਾਉਂਦੀ।

ਇਹ ਵੀ ਪੜ੍ਹੋ : 15 ਸਾਲਾ ਧੀ ਨਾਲ ਪਿਓ ਨੇ ਕਰਵਾਇਆ ਗੈਂਗ ਰੇਪ, ਹੈਰਾਨ ਕਰੇਗੀ ਲੁਧਿਆਣਾ ’ਚ ਵਾਪਰੀ ਇਹ ਸ਼ਰਮਨਾਕ ਘਟਨਾ

ਉਧਰ, ਤੇਜ਼ ਤਰਾਰ ਔਰਤ ਅਧਿਕਾਰੀ ਗੁਰਪ੍ਰੀਤ ਕੌਰ ਪੁਰੇਵਾਲ ਦੇ ਬਤੌਰ ਏ. ਡੀ. ਸੀ. ਪੀ. ਟ੍ਰੈਫਿਕ ਚਾਰਜ ਸੰਭਾਲਦੇ ਹੀ ਉਨ੍ਹਾਂ ਨੇ ਬਿਨਾਂ ਰਜਿਸਟ੍ਰੇਸ਼ਨ ਦੇ ਚੱਲ ਰਹੇ ਈ-ਰਿਕਸ਼ਾ ਖ਼ਿਲਾਫ ਕਾਰਵਾਈ ਦਾ ਮਨ ਬਣਾ ਲਿਆ ਹੈ। ਬੀਤੇ ਦਿਨੀਂ ਉਨ੍ਹਾਂ ਨੇ ਸਾਰੇ ਈ-ਰਿਕਸ਼ਾ ਡੀਲਰਾਂ ਨਾਲ ਬੈਠਕ ਕਰਕੇ ਉਨ੍ਹਾਂ ਨੂੰ 15 ਮਾਰਚ ਤੱਕ ਦਾ ਅਲਟੀਮੇਟਮ ਦਿੱਤਾ ਸੀ ਕਿ ਉਹ ਉਨ੍ਹਾਂ ਈ-ਰਿਕਸ਼ਾ ਦੀ ਆਰ.ਸੀ. ਤਰੰਤ ਬਣਵਾ ਦੇਣ ਜੋ ਉਨ੍ਹਾਂ ਵੱਲੋਂ ਵੇਚੇ ਗੲੈ ਹਨ। 15 ਮਾਰਚ ਤੋਂ ਬਾਅਦ ਟ੍ਰੈਫਿਕ ਪੁਲਸ ਅਜਿਹੇ ਈ-ਰਿਕਸ਼ਾ ਚਾਲਕਾਂ ਖ਼ਿਲਾਫ ਕਾਰਵਾਈ ਸ਼ੁਰੂ ਕਰੇਗੀ ਜੋ ਬਿਨਾਂ ਰਜਿਸਟ੍ਰੇਸ਼ਨ ਦੇ ਸੜਕਾਂ ’ਤੇ ਚੱਲ ਰਹੇ ਹੋਣਗੇ। ਅਧਿਕਾਰੀਆਂ ਨੇ ਇਸ ਅਲਟੀਮੇਟਮ ਤੋਂ ਬਾਅਦ ਈ-ਰਿਕਸ਼ਾ ਚਾਲਕਾਂ ਨੂੰ ਚਿੰਤਾ ਪੈ ਗਈ ਹੈ। ਈ-ਰਿਕਸ਼ਾ ਚਾਲਕ ਡੀਲਰਾਂ ਦੇ ਕੋਲ ਚੱਕਰ ਲਗਾ ਕੇ ਆਪਣੀ ਆਰ.ਸੀ. ਦੀ ਮੰਗ ਕਰ ਰਹੇ ਹਨ।

ਇਹ ਵੀ ਪੜ੍ਹੋ : ਪਤਨੀ ਦੀ ਪੈੜ ਦੱਬਦਾ ਹੋਟਲ ਦੇ ਕਮਰੇ ’ਚ ਜਾ ਪਹੁੰਚਿਆ ਪਤੀ, ਜਦੋਂ ਦੇਖਿਆ ਤਾਂ ਉੱਡ ਗਏ ਹੋਸ਼

ਬੈਠਕ ਦੌਰਾਨ ਛਾਇਆ ਸੀ ਮੁੱਦਾ

ਦੱਸ ਦੇਈਏ ਕਿ ਈ-ਰਿਕਸ਼ਾ ਡੀਲਰਾਂ ਦੀ ਅਧਿਕਾਰੀਆਂ ਨਾਲ ਹੋਈ ਬੈਠਕ ਦੌਰਾਨ ਇਹ ਮੁੱਦਾ ਛਾਇਆ ਰਿਹਾ ਸੀ ਜਗ੍ਹਾ ਜਗ੍ਹਾ ਛੋਟੀਆਂ ਛੋਟੀਆਂ ਦੁਕਾਨਾਂ ਵਿਚ ਖੁੱਲੇ ਡੀਲਰਾਂ ਨੇ ਬਿਨਾਂ ਟ੍ਰੇਡ ਸਰਟੀਫਿਕੇਟ ਦੇ ਹੀ ਸੈਂਕੜੇ ਈ-ਰਿਕਸ਼ਾ ਲੋਕਾਂ ਨੂੰ ਵੇਚ ਦਿੱਤੇ ਪਰ ਉਨ੍ਹਾਂ ਦੀ ਆਰ.ਸੀ. ਨਹੀਂ ਬਣਵਾਈ ਜਿਸ ਕਾਰਨ ਸੜਕਾਂ ’ਤੇ ਅੱਜ ਹਜ਼ਾਰਾਂ ਦੀ ਗਿਣਤੀ ਵਿੱਚ ਬਿਨਾਂ ਰਜਿਸਟੇ੍ਰਸ਼ਨ ਦੇ ਈ-ਰਿਕਸ਼ਾ ਚੱਲ ਰਹੇ ਹਨ ਜਿਸ ਦਾ ਅਧਿਕਾਰੀਆਂ ਨੇ ਸਖ਼ਤ ਨੋਟਿਸ ਲਿਆ ਹੈ। ਹੁਣ ਟ੍ਰੈਫਿਕ ਪੁਲਸ ਦੇ ਅਧਿਕਾਰੀ ਅਜਿਹੇ ਡੀਲਰਾਂ ਦੀ ਪਛਾਣ ਕਰਨ ਵਿਚ ਜੁਟੀ ਹੋਈ ਹੈ। ਅਧਿਕਾਰੀਆਂ ਦਾ ਸਪੱਸ਼ਟ ਕਹਿਣਾ ਹੈ ਕਿ ਈ-ਰਿਕਸ਼ਾ ਦੀ ਰਜਿਸਟ੍ਰੇਸ਼ਨ ਵਿਚ ਜੇਕਰ ਕਿਸੇ ਡੀਲਰ ਦੀ ਲਾਪ੍ਰਵਾਹੀ ਸਾਹਮਣੇ ਆਈ ਤਾਂ ਉਸ ’ਤੇ ਵੀ ਕਾਰਵਾਈ ਕਰਨ ਤੋਂ ਗੁਰੇਜ਼ ਨਹੀਂ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਮੋਗਾ ’ਚ ਹੋਏ ਦੋਹਰੇ ਕਤਲ ਕਾਂਡ ਨੂੰ ਲੈ ਕੇ ਹੋਇਆ ਸਨਸਨੀਖੇਜ਼ ਖ਼ੁਲਾਸਾ

ਅਲਟੀਮੇਟਮ ਦੇ ਬਾਵਜੂਦ ਈ-ਰਿਕਸ਼ਾ ਕੀਤੇ ਬੰਦ ਤੇ ਜ਼ਬਤ, ਚਾਲਕਾਂ ’ਚ ਰੋਸ

ਟ੍ਰੈਫਿਕ ਪੁਲਸ ਵੱਲੋਂ ਈ-ਰਿਕਸ਼ਾ ਚਾਲਕਾਂ ਨੂੰ ਆਪਣੇ ਵਾਹਨਾਂ ਦੀ ਰਜਿਸਟ੍ਰੇਸ਼ਨ ਕਰਵਾਉਣ ਲਈ 15 ਮਾਰਚ ਤੱਕ ਦਾ ਅਲਟੀਮੇਟਮ ਦਿੱਤਾ ਗਿਆ ਸੀ ਪਰ ਇਸ ਅਲਟੀਮੇਟਮ ਦੇ ਬਾਵਜੂਦ ਟ੍ਰੈਫਿਕ ਪੁਲਸ ਦੇ ਕੁਝ ਮੁਲਾਜ਼ਮਾਂ ਵੱਲੋਂ ਈ-ਰਿਕਸ਼ਾ ਦੇ ਚਲਾਨ ਕਰਨ ਦੇ ਨਾਲ ਹੀ ਕੁਝ ਨੂੰ ਜ਼ਬਤ ਵੀ ਕੀਤਾ ਗਿਆ ਹੈ ਜਿਸ ਦੇ ਚਾਲਕਾਂ ਵਿਚ ਰੋਸ ਫੈਲ ਲਿਆ ਹੈ। ਕੁਝ ਈ-ਰਿਕਸ਼ਾ ਚਾਲਕਾਂ ਨੇ ਦੱਸਿਆ ਕਿ ਉਨ੍ਹਾਂ ਨੇ ਸਰਕਾਰੀ ਹਦਾਇਤਾਂ ਦੇ ਮੁਤਾਬਕ ਆਪਣੇ ਵਾਹਨਾਂ ਦੀ ਆਰ.ਸੀ. ਅਪਲਾਈ ਵੀ ਕਰ ਰੱਖੀ ਹੈ ਜੋ ਕੁਝ ਹੀ ਦਿਨਾਂ ਵਿੱਚ ਉਨ੍ਹਾਂ ਦੇ ਕੋਲ ਪੁੱਜ ਜਾਵੇਗੀ ਪਰ ਸਰਕਾਰੀ ਮੁਲਾਜ਼ਮਾਂ ਵੱਲੋਂ ਅਲਟੀਮੇਟਮ ਦੇ ਬਾਵਜੂਦ ਉਨ੍ਹਾਂ ਦੇ ਚਲਾਨ ਕਰਨਾ ਸਮਝ ਤੋਂ ਬਾਹਰ ਹੈ। ਕੀ ਟ੍ਰੈਫਿਕ ਮੁਲਾਜ਼ਮ ਉੱਚ ਅਧਿਕਾਰੀਆਂ ਦੇ ਹੁਕਮਾਂ ਦੀ ਪ੍ਰਵਾਹ ਨਹੀਂ ਕਰਦੇ?

ਇਹ ਵੀ ਪੜ੍ਹੋ : ਐਕਸ਼ਨ ਮੋਡ ’ਚ ਪਾਵਰਕਾਮ ਵਿਭਾਗ, ਡਿਫਾਲਟਰਾਂ ਖ਼ਿਲਾਫ਼ ਤਾਬੜਤੋੜ ਕਾਰਵਾਈ ਸ਼ੁਰੂ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Gurminder Singh

This news is Content Editor Gurminder Singh