ਖਾਕੀ ਫਿਰ ਹੋਈ ਦਾਗ਼ਦਾਰ, ਜਬਰ-ਜ਼ਿਨਾਹ ਦੇ ਮਾਮਲੇ ’ਚ ਗੁਰਦਾਸਪੁਰ ਦਾ SP (ਹੈੱਡਕੁਆਰਟਰ) ਗ੍ਰਿਫ਼ਤਾਰ

07/04/2022 10:00:21 PM

ਗੁਰਦਾਸਪੁਰ (ਜੀਤ ਮਠਾਰੂ, ਵਿਨੋਦ) : ਪੁਲਸ ਜ਼ਿਲ੍ਹਾ ਗੁਰਦਾਸਪੁਰ ਵਿਖੇ ਤਾਇਨਾਤ ਐੱਸ. ਪੀ. (ਹੈੱਡਕੁਆਰਟਰ) ਗੁਰਮੀਤ ਸਿੰਘ ਨੂੰ ਜਬਰ-ਜ਼ਿਨਾਹ ਦੇ ਇਕ ਮਾਮਲੇ ’ਚ ਗ੍ਰਿਫ਼ਤਾਰ ਕਰ ਲੈਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਇਸ ਹਾਈ ਪ੍ਰੋਫਾਈਲ ਮਾਮਲੇ ’ਚ ਅੰਮ੍ਰਿਤਸਰ ਦਿਹਾਤੀ ਪੁਲਸ ਅਤੇ ਮੋਗਾ ਪੁਲਸ ਵੱਲੋਂ ਪੂਰੀ ਮੁਸਤੈਦੀ ਨਾਲ਼ ਗੁਰਮੀਤ ਸਿੰਘ ਨੂੰ ਉਸ ਵੇਲੇ ਗ੍ਰਿਫ਼ਤਾਰ ਕੀਤਾ ਗਿਆ, ਜਦੋਂ ਉਹ ਉਥੇ ਅਦਾਲਤ ’ਚ ਕਿਸੇ ਪੇਸ਼ੀ ’ਤੇ ਗਿਆ ਸੀ। ਜਾਣਕਾਰੀ ਅਨੁਸਾਰ ਦੀਨਾਨਗਰ ਦੀ ਇਕ ਔਰਤ ਵੱਲੋਂ ਐੱਸ. ਪੀ. ਉੱਪਰ ਜਬਰ-ਜ਼ਿਨਾਹ ਦਾ ਦੋਸ਼ ਲਾਇਆ ਗਿਆ ਸੀ। ਇਸ ਸ਼ਿਕਾਇਤ ਦੇ ਅਾਧਾਰ ’ਤੇ ਐੱਸ.ਪੀ. ਗੁਰਮੀਤ ਸਿੰਘ ਖਿਲਾਫ਼ ਗੁਰਦਾਸਪੁਰ ਸਿਟੀ ਥਾਣੇ ’ਚ 2 ਜੁਲਾਈ ਨੂੰ ਧਾਰਾ 376 (2) (ਇਕ ਪੁਲਸ ਅਧਿਕਾਰੀ ਵੱਲੋਂ ਆਪਣੇ ਸਰਕਾਰੀ ਅਹੁਦੇ ਦਾ ਫਾਇਦਾ ਉਠਾਉਂਦੇ ਹੋਏ ਜਬਰ-ਜ਼ਿਨਾਹ) ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।

ਇਹ ਵੀ ਪੜ੍ਹੋ : ਪਿਤਾ ਤੋਂ ਮਿਲੀ ਸੀ ਸਿਆਸਤ ਦੀ ਗੁੜ੍ਹਤੀ, ਦੋ ਵਾਰ ਵਿਧਾਇਕ ਤੇ ਹੁਣ ਕੈਬਨਿਟ ਮੰਤਰੀ ਬਣੇ ਅਮਨ ਅਰੋੜਾ

ਇਕੱਤਰ ਜਾਣਕਾਰੀ ਅਨੁਸਾਰ ਇਹ ਮਾਮਲਾ ਅਪ੍ਰੈਲ ਤੋਂ ਜਾਂਚ ਅਧੀਨ ਸੀ, ਜਦੋਂ ਔਰਤ ਨੇ ਪਹਿਲੀ ਵਾਰ ਦਾਅਵਾ ਕੀਤਾ ਸੀ ਕਿ ਉਸ ਨਾਲ ਜਬਰ-ਜ਼ਿਨਾਹ ਕੀਤਾ ਗਿਆ ਹੈ। ਔਰਤ ਨੇ ਸ਼ਿਕਾਇਤ ਕੀਤੀ ਸੀ ਕਿ ਉਸ ਦਾ ਆਪਣੇ ਪਤੀ ਨਾਲ ਝਗੜਾ ਚੱਲ ਰਿਹਾ ਸੀ, ਜਿਸ ਦੀ ਜਾਂਚ ਦੇ ਸਿਲਸਿਲੇ ’ਚ ਉਕਤ ਐੱਸ. ਪੀ. ਉਸ ਦੇ ਸੰਪਰਕ ’ਚ ਸੀ। ਔਰਤ ਵੱਲੋਂ ਗੁਰਮੀਤ ਸਿੰਘ ’ਤੇ ਲਾਏ ਦੋਸ਼ਾਂ ਤੋਂ ਬਾਅਦ ਪੰਜਾਬ ਪੁਲਸ ਹੈੱਡਕੁਆਰਟਰ, ਚੰਡੀਗੜ੍ਹ ਦੇ ਨਿਰਦੇਸ਼ਾਂ ’ਤੇ ਵਿਸ਼ੇਸ਼ ਜਾਂਚ ਟੀਮ ਐੱਸ.ਆਈ.ਟੀ. ਦਾ ਗਠਨ ਕੀਤਾ ਗਿਆ ਸੀ। ਐੱਸ.ਆਈ.ਟੀ. ਦੀ ਅਗਵਾਈ ਅੰਮ੍ਰਿਤਸਰ (ਦਿਹਾਤੀ) ਦੇ ਐੱਸ.ਐੱਸ.ਪੀ. ਸਵਰਨਦੀਪ ਸਿੰਘ ਕਰ ਰਹੇ ਸਨ।

ਇਹ ਵੀ ਪੜ੍ਹੋ : ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਭਿਆਨਕ ਸੜਕ ਹਾਦਸੇ ’ਚ ਅਜਨਾਲਾ ਦੇ ਨੌਜਵਾਨ ਦੀ ਮੌਤ

ਮੁੱਢਲੀ ਜਾਂਚ ਉਪਰੰਤ ਐੱਸ.ਪੀ. ਖ਼ਿਲਾਫ਼ 2 ਜੁਲਾਈ ਨੂੰ ਥਾਣਾ ਸਿਟੀ ਗੁਰਦਾਸਪੁਰ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ।  ਅੱਜ ਸਵੇਰੇ ਉਸ ਨੂੰ ਮੋਗਾ ਤੋਂ ਗ੍ਰਿਫ਼ਤਾਰ ਕੀਤਾ ਗਿਆ, ਜਿੱਥੇ ਉਹ ਅਦਾਲਤ ’ਚ ਪੇਸ਼ੀ ਲਈ ਗਿਆ ਸੀ। ਇਸ ਗ੍ਰਿਫ਼ਤਾਰੀ ’ਚ ਅੰਮ੍ਰਿਤਸਰ (ਦਿਹਾਤੀ) ਅਤੇ ਮੋਗਾ ਪੁਲਸ ਦੀ ਸਾਂਝੀ ਟੀਮ ਨੇ ਅਹਿਮ ਯੋਗਦਾਨ ਪਾਇਆ। ਡੀ. ਐੱਸ. ਪੀ. ਰਵਿੰਦਰ ਸਿੰਘ ਅਤੇ ਇੰਸਪੈਕਟਰ ਹਰਜੀਤ ਕੌਰ, ਜੋ ਦੋਵੇਂ ਐੱਸ.ਆਈ.ਟੀ. ਦੇ ਮੈਂਬਰ ਸਨ, ਇਸ ਅਧਿਕਾਰੀ ਨੂੰ ਹਿਰਾਸਤ ’ਚ ਲੈਣ ਉਚੇਚੇ ਤੌਰ ’ਤੇ ਮੋਗਾ ਗਏ ਸਨ।

ਇਹ ਵੀ ਪੜ੍ਹੋ : ਦੂਜੀ ਵਾਰ ਜਿੱਤਣ ਵਾਲੇ ਵਿਧਾਿੲਕਾਂ ਨੂੰ ‘ਆਪ’ ਨੇ ਇਸ ਵਾਰ ਵੀ ਨਹੀਂ ਦਿੱਤੀ ਵਜ਼ੀਰੀ

 


Manoj

Content Editor

Related News