ਹਸਪਤਾਲ ਦੀ ਵੱਡੀ ਲਾਪਰਵਾਹੀ, ਜ਼ਿੰਦਾ ਮਰੀਜ਼ ਨੂੰ ਐਲਾਨ ਦਿੱਤਾ ਮ੍ਰਿਤਕ, ਭੜਕੇ ਰਿਸ਼ਤੇਦਾਰਾਂ ਨੇ ਲਾਇਆ ਧਰਨਾ (ਵੀਡੀਓ)

02/13/2023 2:59:51 AM

ਜਲੰਧਰ : ਮਹਾਨਗਰ ’ਚ ਇਕ ਨਿੱਜੀ ਹਸਪਤਾਲ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ਹਿਰ ਦੇ ਇਕ ਪ੍ਰਾਈਵੇਟ ਹਸਪਤਾਲ ਵੱਲੋਂ ਨੰਗਲ ਸ਼ਹੀਦਾਂ ਦੇ ਰਹਿਣ ਵਾਲੇ ਵਿਅਕਤੀ ਬਹਾਦਰ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ, ਜਿਸ ਤੋਂ ਬਾਅਦ ਮਰੀਜ਼ ਦੇ ਘਰਵਾਲੇ ਉਸ ਨੂੰ ਚੰਡੀਗੜ੍ਹ ਪੀ.ਜੀ.ਆਈ. ਲੈ ਕੇ ਗਏ, ਜਿੱਥੇ ਇਲਾਜ ਤੋਂ ਬਾਅਦ ਮਰੀਜ਼ ਪੂਰੀ ਤਰ੍ਹਾਂ ਠੀਕ ਹੋ ਗਿਆ।

ਇਹ ਖ਼ਬਰ ਵੀ ਪੜ੍ਹੋ : ਪੰਜਾਬ ਸਰਕਾਰ ਨੇ 1 IPS ਅਤੇ 3 PPS ਅਧਿਕਾਰੀਆਂ ਨੂੰ ਸੌਂਪੀ ਵਾਧੂ ਜ਼ਿੰਮੇਵਾਰੀ

ਡਾਕਟਰਾਂ ਦੀ ਇਸ ਵੱਡੀ ਲਾਪ੍ਰਵਾਹੀ ਨੂੰ ਦੇਖਦਿਆਂ ਪਿੰਡ ਦੀ ਪੰਚਾਇਤ ਅਤੇ ਬਹਾਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਦੇ ਬਾਹਰ ਪੱਕਾ ਧਰਨਾ  ਦਿੱਤਾ। ਬਹਾਦਰ ਸਿੰਘ ਖੁਦ ਵੀ ਇਸ ਧਰਨੇ ’ਚ ਸ਼ਾਮਲ ਹਨ। ਦੂਜੇ ਪਾਸੇ ਮੌਕੇ ’ਤੇ ਪਹੁੰਚੇ ਥਾਣਾ ਇੰਚਾਰਜ ਮਾਡਲ ਟਾਊਨ ਹਰਪ੍ਰੇਮ ਸਿੰਘ ਨੇ ਦੱਸਿਆ ਕਿ ਬਹਾਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਵੱਲੋਂ ਦਿੱਤੀ ਗਈ ਸ਼ਿਕਾਇਤ ’ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਲਦ ਹੀ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਜਾਵੇਗਾ।

ਇਹ ਖ਼ਬਰ ਵੀ ਪੜ੍ਹੋ : ਨਹੀਂ ਰੁਕ ਰਿਹਾ ਨਸ਼ਿਆਂ ਦਾ ਕਹਿਰ, 28 ਸਾਲਾ ਨੌਜਵਾਨ ਨੇ ਗੁਆਈ ਜਾਨ

Manoj

This news is Content Editor Manoj