ਜਲੰਧਰ 'ਚ ਸ਼ਰਾਬ ਠੇਕੇਦਾਰ ਦੇ ਕਰਿੰਦੇ ਤੋਂ ਲੁੱਟੇ 21 ਲੱਖ, ਚੱਲੀਆਂ ਗੋਲੀਆਂ

09/24/2018 12:30:07 AM

ਜਲੰਧਰ—ਜਲੰਧਰ 'ਚ ਕਾਨੂੰਨ ਵਿਵਸਥਾ ਨੂੰ ਲੈ ਕੇ ਲਗਾਤਾਰ ਹਲਾਤ ਖਰਾਬ ਹੁੰਦੇ ਜਾ ਰਹੇ ਹਨ। ਐਤਵਾਰ ਦੇਰ ਰਾਤ 'ਚ ਸ਼ਰਾਬ ਠੇਕੇਦਾਰਾਂ ਦੇ ਕਰਿੰਦੇ ਸ਼ਰਾਬ ਠੇਕਿਆਂ ਤੋਂ ਕੈਸ਼ ਇਕੱਠਾ ਕਰ ਪਰਤ ਰਿਹਾ ਸੀ ਕਿ ਅਚਾਨਕ ਜਲੰਧਰ ਦੇ ਟ੍ਰਾਂਸਪੋਰਟ ਨਗਰ ਦੇ ਨੇੜੇ ਵਰਨਾ ਕਾਰ ਅਤੇ ਐੱਸ.ਯੂ.ਵੀ. ਗੱਡੀ 'ਚ ਸਵਾਰ 8-10 ਲੁਟੇਰਿਆਂ ਨੇ ਸ਼ਰਾਬ ਠੇਕੇਦਾਰਾਂ ਦੇ ਕਰਿੰਦਿਆਂ ਦੀ ਗੱਡੀ ਨੂੰ ਘੇਰ ਲਿਆ। 
ਇਸ ਤੋਂ ਪਹਿਲਾਂ ਸ਼ਰਾਬ ਠੇਕੇਦਾਰਾਂ ਦੇ ਕਰਿੰਦੇ ਕੁਝ ਸਮਝ ਪਾਉਂਦੇ, ਲੁਟੇਰਿਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਗੋਲੀਬਾਰੀ 'ਚ ਇਕ ਨੌਜਵਾਨ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਲੁਟੇਰੇ ਸ਼ਰਾਬ ਠੇਕੇਦਾਰ ਦੇ ਕਰਿੰਦਿਆਂ ਤੋਂ ਲਗਭਗ 22 ਲੱਖ ਰੁਪਏ ਨਕਦ ਲੁੱਟ ਕੇ ਲੈ ਗਏ। 
ਜ਼ਖਮੀ ਨੌਜਵਾਨ ਮੁਤਾਬਕ ਲੁਟੇਰਿਆਂ ਨੇ ਰੁਕਦੇ ਸਾਰ ਹੀ ਲਗਭਗ ਇਕ ਦਰਜਨ ਫਾਇਰ ਕੀਤੇ। ਨੌਜਵਾਨ ਰਮਨ ਕੁਮਾਰ ਦੇ ਕੰਨ 'ਤੇ ਗੋਲੀ ਦੇ ਛਰਰੇ ਲੱਗ ਕੇ ਲੰਘ ਗਏ ਦੱਸੇ ਜਾ ਰਹੇ ਹਨ। ਸੂਚਨਾ ਮਿਲਦੇ ਹੀ ਪੁਲਸ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਵਾਰਦਾਤ 'ਚ ਦੇਸ਼ੀ ਕੱਟੇ ਦਾ ਇਸਤੇਮਾਲ ਕੀਤਾ ਗਿਆ ਹੈ।