ਬਠਿੰਡਾ ਜ਼ਿਲ੍ਹੇ ''ਚ ਕੋਰੋਨਾ ਦਾ ਵੱਡਾ ਧਮਾਕਾ, ਇਕੋ ਦਿਨ 183 ਨਵੇਂ ਮਾਮਲਿਆਂ ਦੀ ਪੁਸ਼ਟੀ

08/03/2020 8:00:35 PM

ਬਠਿੰਡਾ, (ਵਰਮਾ)- ਸੋਮਵਾਰ ਨੂੰ ਜ਼ਿਲੇ ’ਚ ਕੋਰੋਨਾ ਦੇ ਕੁੱਲ 183 ਨਵੇਂ ਮਾਮਲੇ ਸਾਹਮਣੇ ਆਏ, ਜਿਨ੍ਹਾਂ ’ਚੋਂ 108 ਰਾਮਾਂ ਰਿਫਾਇਨਰੀ ਨਾਲ ਸਬੰਧਿਤ ਹਨ। ਸ਼ਹਿਰ ਸਮੇਤ ਹੋਰਨਾਂ ਖੇਤਰਾਂ ਦੇ 75 ਨਵੇਂ ਮਾਮਲੇ ਸਾਹਮਣੇ ਆਏ ਹਨ। ਬਠਿੰਡਾ ’ਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 1000 ਤੋਂ ਪਾਰ ਹੋ ਗਈ। ਪ੍ਰਸ਼ਾਸਨ ਨੇ ਕੇਂਦਰੀ ਜੇਲ ’ਚ ਜਾਣ ਵਾਲੇ ਨਵੇਂ ਕੈਦੀਆਂ ਲਈ ਨਵੇਂ ਹੁਕਮ ਜਾਰੀ ਕੀਤੇ ਹਨ, ਹੁਣ ਉਨ੍ਹਾਂ ਨੂੰ ਜੇਲ ਜਾਣ ਤੋਂ ਪਹਿਲਾਂ 14 ਦਿਨਾਂ ਲਈ ਇਕਾਂਤਵਾਸ ’ਚ ਰਹਿਣਾ ਹੋਵੇਗਾ। ਸੋਮਵਾਰ ਨੂੰ ਬਠਿੰਡਾ ਦੀ ਕੇਂਦਰੀ ਜੇਲ ਜਿਸ ਨੂੰ ਹੁਣ ਵਿਸ਼ੇਸ਼ ਜੇਲ ’ਚ ਤਬਦੀਲ ਕਰ ਦਿੱਤਾ ਗਿਆ ਹੈ, ’ਚ 24 ਮਾਮਲੇ, ਕੈਂਟ ਖੇਤਰ ’ਚ 6, ਰਾਮਾਂ ਰਿਫਾਇਨਾਰੀ ਦੇ ਬਾਹਰੋਂ 108, ਰਾਮਾ ਸ਼ਹਿਰੀ ਖੇਤਰ ਦੀਆਂ ਬਸਤੀਆਂ ’ਚ 13 ਅਤੇ ਮਾਈਸਰਖਾਨਾ ’ਚ 4 ਨਵੇਂ ਮਾਮਲੇ ਮਿਲੇ ਹਨ। ਸ਼ਹਿਰੀ ਖੇਤਰ ’ਚ ਮਾਨ ਗੈਸਟ ਹਾਊਸ ਵਿਖੇ ਇਕ, ਰਾਜਰਤਨ ਗੇਟ ਵਿਖੇ ਇਕ, ਮਿਲਟਰੀ ਚੌਕ ਨੇਡ਼ੇ ਬੰਗੀ ਹਾਊਸ ਸਟਰੀਟ ਵਿਖੇ ਇਕ, ਪ੍ਰਤਾਪ ਨਗਰ ਸਟਰੀਟ ਨੰਬਰ 20 ’ਚ ਇਕ, ਏਮਜ਼ ’ਚ 2, ਬਿਰਲਾ ਮਿੱਲ ਕਾਲੋਨੀ ’ਚ ਇਕ, ਲੇਲੇਆਣਾ ’ਚ 2, ਜੁਝਾਰ ਸਿੰਘ ਨਗਰ ’ਚ ਇਕ, ਗੁਰੂ ਨਾਨਕ ਨਗਰ ’ਚ 3, ਹੰਢਿਆਇਆ ’ਚ ਇਕ, ਸਿਵਿਲ ਹਸਪਤਾਲ ਦੇ ਬਲੱਡ ਬੈਂਕ ਦੀ ਮਹਿਲਾ ਕਰਮਚਾਰੀ, ਗਰੀਨ ਸਿਟੀ ’ਚ ਇਕ, ਗਣੇਸ਼ਾ ਬਸਤੀ ’ਚ ਇਕ, ਸ਼ਿਆਮ ਢਾਬੇ ’ਚ ਇਕ, ਖੇਤਾ ਸਿੰਘ ਬਸਤੀ ’ਚ ਇਕ, ਨਵਾਂ ਪਲਾਟ ਗੋਨਿਆਣਾ ’ਚ ਇਕ, ਸੰਜੇ ਨਗਰ ’ਚ ਇਕ, ਬੀਡ਼ ਬਹਿਮਨ ’ਚ 2, ਵੀਰ ਕਾਲੋਨੀ ’ਚ ਇਕ ਅਤੇ ਥਰਮਲ ਕਾਲੋਨੀ ’ਚ 2 ਕੇਸ ਸਾਹਮਣੇ ਆਏ ਹਨ। ਪੰਜਾਬ ਸਰਕਾਰ ਨੇ ਸੂਬੇ ਦੇ ਵੱਖ-ਵੱਖ 6 ਜ਼ਿਲਿਆਂ ਦੀਆਂ ਜੇਲਾਂ ਨੂੰ ਨਵੇਂ ਕੈਦੀਆਂ ਲਈ ਵਿਸ਼ੇਸ਼ ਜੇਲਾਂ ’ਚ ਬਦਲ ਦਿੱਤਾ ਹੈ। ਇਨ੍ਹਾਂ ’ਚ ਬਠਿੰਡਾ ਕੇਂਦਰੀ ਜੇਲ ਵੀ ਸ਼ਾਮਲ ਹੈ। ਹਰੇਕ ਨਵੇਂ ਕੈਦੀ ਨੂੰ ਪਹਿਲਾਂ ਇਨ੍ਹਾਂ ਜੇਲਾਂ ’ਚ ਭੇਜਿਆ ਜਾਵੇਗਾ, ਜਿੱਥੇ ਉਨ੍ਹਾਂ ਨੂੰ ਪੂਰੀ ਜਾਂਚ ਤੋਂ ਬਾਅਦ 14 ਦਿਨਾਂ ਦੀ ਇਕਾਂਤਵਾਸ ’ਚ ਰੱਖਿਆ ਜਾਵੇਗਾ। ਇਸ ਤੋਂ ਬਾਅਦ ਠੀਕ ਪਾਏ ਜਾਣ ਵਾਲੇ ਕੈਦੀਆਂ ਨੂੰ ਸੰਗਰੂਰ ਜੇਲ ਭੇਜ ਦਿੱਤਾ ਜਾਵੇਗਾ। ਜਿੱਥੇ ਇਨ੍ਹਾਂ ਨੂੰ 14 ਦਿਨ ਹੋਰ ਇਕਾਂਤਵਾਸ ’ਚ ਰੱਖਿਆ ਜਾਵੇਗਾ। ਇਸ ਤੋਂ ਬਾਅਦ ਇਨ੍ਹਾਂ ਕੈਦੀਆਂ ਨੂੰ ਵੱਖ-ਵੱਖ ਜੇਲਾਂ ’ਚ ਤਬਦੀਲ ਕਰ ਦਿੱਤਾ ਜਾਇਆ ਕਰੇਗਾ।

Bharat Thapa

This news is Content Editor Bharat Thapa