ਕਾਂਗਰਸ ਸਰਕਾਰ ਦੀ ਹਮਾਇਤ 'ਤੇ ਚਲਦੀ ਡਿਸਟਿਲਰੀ ਕਾਰਨ ਵਾਪਰਿਆ ਵੱਡਾ ਹਾਦਸਾ : ਅਕਾਲੀ ਦਲ

08/14/2020 5:26:09 PM

ਤਰਨ ਤਾਰਨ (ਰਮਨ) - ਸ਼੍ਰੋਮਣੀ ਅਕਾਲੀ ਦਲ ਹਲਕਾ ਖੇਮਕਰਨ ਦੇ ਅਕਾਲੀ ਵਰਕਰਾਂ ਵੱਲੋਂ ਅੱਜ ਹਜਾਰਾਂ ਦੀ ਗਿਣਤੀ ਵਿਚ ਇਕੱਠੇ ਹੋ ਕੇ ਕਾਂਗਰਸੀ ਵਿਧਾਇਕ ਸੁਖਪਾਲ ਭੁੱਲਰ ਦੀ ਰਿਹਾਇਸ਼ ਦਾ ਘਿਰਾਓ ਕੀਤਾ ਗਿਆ। ਇਸ ਦੌਰਾਨ ਸੁਖਪਾਲ ਭੁੱਲਰ ਤੇ ਐਸ.ਐਸ.ਪੀ ਧਰੁਵ ਦਹੀਆ ਦਾ ਪੁਤਲਾ ਵੀ ਫੂਕਿਆ ਗਿਆ । ਜ਼ਿਕਰਯੋਗ ਹੈ ਕਿ ਜ਼ਹਿਰੀਲੀ ਸ਼ਰਾਬ ਕਾਰਨ ਵਾਪਰੇ ਦੁਖਾਂਤ ਦੀ ਜਾਂਚ ਅਤੇ ਦੋਸ਼ੀਆਂ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਲਈ ਅਕਾਲੀ ਦਲ ਵਲੋਂ ਲਗਾਤਾਰ ਧਰਨੇ ਦਿੱਤੇ ਜਾ ਰਹੇ ਹਨ। ਇਨ੍ਹਾਂ ਧਰਨਿਆਂ ਵਿਚ ਕਾਂਗਰਸ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਸਜ਼ਾ ਦਿੱਤੀ ਜਾਵੇ।

ਅਕਾਲੀ ਆਗੂਅਾਂ ਨੇ ਧਰਨੇ ਦੌਰਾਨ ਦੱਸਿਆ ਕਿ ਹਲਕਾ ਖੇਮਕਰਨ ਦੇ ਮੌਜੂਦਾ ਐਮ.ਐਲ.ਏ ਸੁਖਪਾਲ ਭੁੱਲਰ ਦੇ ਪਿੰਡ ਮਹਿਮੂਦਪੁਰਾ ਵਿਚ ਕਾਂਗਰਸੀ ਆਗੂ ਸੁਖਵੰਤ ਸਿੰਘ ਉਰਫ ਸੁੱਖ ਮਹਿਮੂਦਪੁਰਾ ਦੇ ਘਰ ਵਿਚ ਲੰਬੇ ਸਮੇਂ ਤੋਂ ਨਜਾਇਜ਼ ਸ਼ਰਾਬ ਦੀ ਮਿੰਨੀ ਡਿਸਟਿਲਰੀ ਚਲਦੀ ਸੀ । ਜਿੱਥੇ ਰੋਜ਼ਾਨਾ ਲਗਭਗ ਹਜਾਰਾਂ ਬੋਤਲਾਂ ਨਜਾਇਜ਼ ਦੇਸੀ ਸ਼ਰਾਬ ਤਿਆਰ ਕੀਤੀ ਜਾਂਦੀ ਸੀ। ਇਹ ਵੀ ਚਰਚਾ ਹੈ ਕਿ ਸੁੱਖ ਮਹਿਮੂਦਪੁਰਾ ਤਾਂ ਕੇਵਲ ਕਰਿੰਦਾ ਸੀ ਇਸ ਮਿੰਨੀ ਡਿਸਟਿਲਰੀ ਦਾ ਅਸਲੀ ਮਾਲਕ ਤਾਂ  ਸੁਖਪਾਲ ਭੁੱਲਰ ਹੈ। ਇਸ ਮਿੰਨੀ ਡਿਸਟਿਲਰੀ ਬਾਰੇ ਲੋਕਾਂ ਨੇ ਪੁਲਸ ਅਧਿਕਾਰੀਆਂ ਨੂੰ ਕਈ ਵਾਰ ਜਾਣਕਾਰੀ ਦਿੱਤੀ ਅਤੇ ਪੁਲਸ ਨੂੰ  ਛਾਪਾ ਮਾਰਨ ਲਈ ਅਪੀਲਾਂ ਕੀਤੀਆਂ। ਪਰ ਸਿਆਸੀ ਦਬਾਅ ਹੋਣ ਕਰਕੇ ਪੁਲਸ ਅਧਿਕਾਰੀ ਟਸ ਤੋਂ ਮਸ ਨਹੀਂ ਹੋਏ। ਇਸ ਮਿੰਨੀ ਡਿਸਟਿਲਰੀ ਬਾਰੇ ਲੋਕਾਂ ਨੇ ਉਸ ਸਮੇਂ ਦੇ ਐਸ.ਐਸ.ਪੀ ਧਰੁਵ ਦਹੀਆ ਨੂੰ ਕਈ ਫੋਨ ਕੀਤੇ। ਇਥੋਂ ਤੱਕ ਕਿ ਲੋਕਾਂ ਨੇ ਦੇਸੀ ਸ਼ਰਾਬ ਦੀ ਇਸ ਨਜਾਇਜ਼ ਮਿੰਨੀ ਡਿਸਟਿਲਰੀ ਬਾਰੇ ਦਰਖਾਸਤਾਂ ਲਿਖ-ਲਿਖ ਕੇ ਵੀ ਐਸ.ਐਸ.ਪੀ ਧਰੁਵ ਦਹੀਆ ਨੂੰ ਉਸਦੇ ਮੋਬਾਈਲ ਵਟਸਐਪ ਨੰਬਰ 9717917789 'ਤੇ ਪਾਈਆਂ। ਐਸ.ਐਸ.ਪੀ ਦੇ ਮੋਬਾਈਲ ਨੰਬਰ 'ਤੇ ਆਖਰੀ ਵਾਰ ਇਸ ਸੰਬੰਧੀ ਵਟਸਐਪ 14 ਅਤੇ 16 ਜੂਨ 2020 ਨੂੰ ਕੀਤੇ ਗਏ। ਪਰ ਮਹਿਮੂਦਪੁਰਾ ਪਿੰਡ ਦੀ ਇਸ ਮਿੰਨੀ ਡਿਸਟਿਲਰੀ ਉੱਤੇ ਪੁਲਸ ਵੱਲੋਂ ਫਿਰ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ।

ਇਹ ਵੀ ਪੜ੍ਹੋ : ਜਾਣੋ ਅਚਾਨਕ ਹੋ ਰਹੀਆਂ ਮੌਤਾਂ ਦਾ ਕੀ ਹੈ ਕਾਰਨ, ਡਾਕਟਰਾਂ ਨੇ ਦੱਸੀ ਵਜ੍ਹਾ

ਇਸ ਸਭ ਤੋਂ ਇੰਜ ਜਾਪਦਾ ਹੈ ਕਿ ਜਿਸ ਪੁਲਸ ਅਫ਼ਸਰ ਦੀ ਇਸ ਸੰਬੰਧੀ ਕਾਰਵਾਈ ਕਰਨ ਦੀ ਜਿੰਮੇਵਾਰੀ ਬਣਦੀ ਸੀÍ ਉਹ ਆਪਣੇ ਫਰਜ਼ ਤੋਂ ਕੁਤਾਹੀ ਕਰਨ ਦਾ ਗੁਨਾਹ ਕਰਦਾ ਹੋਇਆ ਅਤੇ ਸ਼ਰਾਬ ਦੀ ਨਜਾਇਜ਼ ਤਸਕਰੀ ਕਰਨ ਵਾਲਿਆਂ ਨਾਲ ਰਲਿਆ ਹੋਇਆ ਸੀ। ਸ਼ਰਾਬ ਦੇ ਨਜਾਇਜ਼ ਕਾਰੋਬਾਰ ਦੀਆਂ ਜਿਸ ਤਰ੍ਹਾਂ ਦੀਆਂ ਕਹਾਣੀਆਂ ਸਾਹਮਣੇ ਆ ਰਹੀਆਂ ਹਨ। ਉਨਾਂ ਤੋਂ ਸਪੱਸ਼ਟ ਹੋ ਚੁੱਕਾ ਹੈ ਕਿ ਕਾਂਗਰਸੀ ਆਗੂਆਂ ਨੂੰ ਆਪਣੇ ਇਸ ਕਾਲੇ ਧੰਦੇ ਲਈ ਕੈਪਟਨ ਅਮਰਿੰਦਰ ਸਿੰਘ ਦੀ ਪੂਰੀ ਹਿਮਾਇਤ ਹਾਸਲ ਸੀ। ਕੈਪਟਨ ਅਮਰਿੰਦਰ ਸਿੰਘ ਵੱਲੋਂ ਪੁਲਸ ਅਫਸਰਾਂ ਨੂੰ ਸਪੱਸ਼ਟ ਹਦਾਇਤਾਂ ਸੀ ਕਿ ਕਾਂਗਰਸੀਆਂ ਦੇ ਇਸ 'ਧੰਦੇ' ਵਿਚ ਰੁਕਾਵਟ ਨਹੀਂ ਬਨਣਾ।

ਇਸੇ ਕਰਕੇ ਹੀ ਮਿੰਨੀ ਡਿਸਟਿਲਰੀ ਮਹਿਮੂਦਪੁਰਾ ਬਾਰੇ ਪੂਰੀ ਜਾਣਕਾਰੀ ਹੋਣ ਦੇ ਬਾਵਜੂਦ ਵੀ ਐਸ.ਐਸ.ਪੀ ਵੱਲੋਂ ਕੋਈ ਕਦਮ ਨਹੀਂ ਚੁੱਕਿਆ ਗਿਆ। ਸ਼ਰਾਬ ਦੀ ਇਸ ਮਿੰਨੀ ਡਿਸਟਿਲਰੀ ਉੱਤੇ ਪੁਲਸ ਵੱਲੋਂ ਰੇਡ ਓਦੋਂ ਮਾਰੀ ਗਈ ਜਦੋਂ ਕਾਂਗਰਸੀਆਂ ਵੱਲੋਂ ਵਰਤਾਈ ਜਹਿਰੀਲੀ ਸ਼ਰਾਬ ਨਾਲ ਵੱਡਾ ਕਹਿਰ ਵਾਪਰ ਗਿਆ । ਸ਼ੱਕ ਕੀਤਾ ਜਾਂਦਾ ਹੈ ਕਿ ਜਿਸ ਜਹਿਰੀਲੀ ਸ਼ਰਾਬ ਨਾਲ ਮੌਤਾਂ ਦੇ ਸੱਥਰ ਵਿਛੇ ਹਨ ਉਹ ਸ਼ਰਾਬ ਵੀ ਏਸੇ ਮਿੰਨੀ ਡਿਸਟਿਲਰੀ ਤੋਂ ਸਪਲਾਈ ਕੀਤੀ ਗਈ ਸੀ ।

ਇਹ ਵੀ ਪੜ੍ਹੋ : ਹੁਣ ਸਕੂਲ ਫ਼ੀਸਾਂ ਤੇ ਸੋਨੇ ਦੀ ਖਰੀਦ ਸਮੇਤ ਕਈ ਖਰਚਿਆਂ ਦੀ ਜਾਣਕਾਰੀ ਸਰਕਾਰ ਨੂੰ ਦੇਣੀ ਲਾਜ਼ਮੀ ਹੋਵੇਗੀ

ਵੱਡੇ ਸਬੂਤ ਹੋਣ ਦੇ ਬਾਵਜੂਦ ਵੀ ਸੁਖਪਾਲ ਭੁੱਲਰ ਅਤੇ ਐਸ.ਐਸ.ਪੀ ਧਰੁਵ ਦਹੀਆ ਵਿਰੁੱਧ ਸਰਕਾਰ ਵੱਲੋਂ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾ ਰਹੀ। ਸ਼੍ਰੋਮਣੀ ਅਕਾਲੀ ਦਲ ਜਹਿਰੀਲੀ ਸ਼ਰਾਬ ਕਾਂਡ ਅਤੇ ਏਨਾਂ ਦੋਹਾਂ ਵੱਲੋਂ ਕੀਤੇ ਗੁਨਾਹ ਦੀ ਸੀ.ਬੀ.ਆਈ ਜਾਂਚ ਦੀ ਮੰਗ ਕਰਦਾ ਹੈ ।

ਸੋ ਇਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ  ਕਰਨ ਵਾਸਤੇ ਕੈਪਟਨ ਸਰਕਾਰ ਨੂੰ ਮਜਬੂਰ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਹਲਕਾ ਖੇਮਕਰਨ ਦੇ ਅਕਾਲੀ ਵਰਕਰਾਂ  ਵੱਲੋਂ ਅੱਜ ਹਜਾਰਾਂ ਦੀ ਗਿਣਤੀ ਵਿੱਚ ਇਕੱਠੇ ਹੋਕੇ ਕਾਂਗਰਸੀ ਵਿਧਾਇਕ ਸੁਖਪਾਲ ਭੁੱਲਰ ਦੀ ਰਿਹਾਇਸ਼ ਦਾ ਘਿਰਾਓ ਕੀਤਾ ਗਿਆ। ਸੁਖਪਾਲ ਭੁੱਲਰ ਤੇ ਐਸ.ਐਸ.ਪੀ ਧਰੁਵ ਦਹੀਆ ਦਾ ਪੁਤਲਾ ਵੀ ਫੂਕਿਆ ਗਿਆ।

ਇਹ ਵੀ ਪੜ੍ਹੋ : ਜਾਨ ਦਾ ਖੌਅ ਬਣੇ ਅਵਾਰਾ ਪਸ਼ੂ, ਗਊ ਸੈੱਸ ਵਸੂਲਣ ਦੇ ਬਾਵਜੂਦ ਸਰਕਾਰ ਨਾਕਾਮ

 

Harinder Kaur

This news is Content Editor Harinder Kaur