ਬੀਬੀ ਭੱਟੀ ਨੇ ਮੀਂਹ ਦੌਰਾਨ ਖ਼ਰਾਬ ਹੋਈਆਂ ਫ਼ਸਲਾਂ ਦਾ ਜਾਇਜ਼ਾ ਲੈਣ ਲਈ ਪਿੰਡਾਂ ਦਾ ਕੀਤਾ ਤੂਫਾਨੀ ਦੌਰਾ

07/25/2020 3:37:43 PM

ਬੁਢਲਾਡਾ (ਮਨਜੀਤ): ਪਿਛਲੇ ਦਿਨੀਂ ਤੇਜ਼ ਮੀਂਹ ਨਾਲ ਕਿਸਾਨਾਂ ਦੀਆਂ ਪ੍ਰਭਾਵਿਤ ਹੋਈਆਂ ਫ਼ਸਲਾਂ ਦਾ ਜਾਇਜਾ ਲੈਣ ਲਈ ਕਾਂਗਰਸ ਪਾਰਟੀ ਦੀ ਹਲਕਾ ਇੰਚਾਰਜ ਬੀਬੀ ਰਣਜੀਤ ਕੌਰ ਭੱਟੀ ਨੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰਕੇ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਜਾਣਕਾਰੀ ਲਈ ਅਤੇ ਨਾਲ ਹੀ ਨੀਵੇਂ ਖੇਤਾਂ 'ਚ ਖੜ੍ਹਣ ਵਾਲੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਯੋਗ ਪ੍ਰਬੰਧਾਂ ਬਾਰੇ ਸਲਾਹ ਮਸ਼ਵਰਾ ਕੀਤਾ, ਜਿਸ ਦੌਰਾਨ ਕਿਸਾਨਾਂ ਨੇ ਬੀਬੀ ਭੱਟੀ ਤੋਂ ਮੰਗ ਕੀਤੀ ਕਿ ਨੀਵੇਂ ਖੇਤਾਂ 'ਚ ਰੀਚਾਰਜ ਬੌਰ ਲਗਾਏ ਜਾਣ ਤਾਂ ਕਿ ਕਿਸਾਨਾਂ ਦੀਆਂ ਤੇਜ਼ ਮੀਂਹ ਦੌਰਾਨ ਫਸਲਾਂ ਦਾ ਬਚਾਅ ਹੋ ਸਕੇ ਅਤੇ ਇਸ ਪ੍ਰੋਜੈਕਟ ਦੇ ਰਾਹੀਂ ਨਿਕਾਸੀ ਪਾਣੀ ਧਰਤੀ 'ਚ ਜਾਣ ਨਾਲ ਪਾਣੀ ਦਾ ਲੇਵਲ ਉੱਪਰ ਆ ਸਕੇ।ਇਸ ਦੇ ਨਾਲ ਹੀ ਬੀਬੀ ਭੱਟੀ ਨੇ ਪਿੰਡ ਚੱਕ ਅਲੀਸ਼ੇਰ ਵਿਖੇ ਗੁਰਦੁਆਰਾ ਸਾਹਿਬ ਦੇ ਨੇੜੇ ਦੋ ਪ੍ਰਮੁੱਖ ਗਲੀਆਂ ਦਾ ਲੇਵਲ ਨੀਵਾਂ ਹੋਣ ਕਾਰਨ ਥਾਂ-ਥਾਂ ਤੇ ਖੜ੍ਹੇ ਗੰਦੇ ਪਾਣੀ ਕਾਰਨ ਲੋਕਾਂ ਨੂੰ ਆ ਰਹੀਆਂ ਸਮੱਸਿਆਵਾਂ ਨੂੰ ਧਿਆਨ 'ਚ ਰੱਖਦਿਆਂ ਹੋਇਆਂ ਇਹ ਗਲੀਆਂ ਤੁਰੰਤ ਬਣਾਉਣ ਦੇ ਇਸ ਦੌਰੇ 'ਚ ਹਾਜ਼ਰ ਸਥਾਨਕ ਬੀ.ਡੀ.ਪੀ.ਓ. ਭਗਵੰਤ ਕੌਰ ਨੂੰ ਦਿੱਤੀਆਂ ਗਈਆਂ।

ਇਹ ਵੀ ਪੜ੍ਹੋ:  ਇਕੱਲੀ ਰਹਿੰਦੀ ਬਜ਼ੁਰਗ ਬੀਬੀ ਨੂੰ ਚੋਰਾਂ ਨੇ ਦਿੱਤੀ ਦਰਦਨਾਕ ਮੌਤ, ਨਗਨ ਹਾਲਤ 'ਚ ਮਿਲੀ ਲਾਸ਼

ਇਸ ਨਾਲ ਬੀਬੀ ਭੱਟੀ ਵੱਲੋਂ ਪਿੰਡ ਧੰਨਪੁਰਾ, ਗੋਬਿੰਦਪੁਰਾ, ਚੱਕ ਅਲੀਸ਼ੇਰ, ਬੀਰੇਵਾਲਾ ਡੋਗਰਾ ਦੇ ਦੌਰੇ ਦੌਰਾਨ ਕਿਸਾਨਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਖ਼ਰਾਬ ਹੋਈਆਂ ਫਸਲਾਂ ਦਾ ਜਾਇਜ਼ ਮੁਆਵਜਾ ਪੰਜਾਬ ਸਰਕਾਰ ਤੋਂ ਮਨਜੂਰ ਕਰਵਾਉਣ 'ਚ ਹਰ ਤਰ੍ਹਾਂ ਦੇ ਯਤਨ ਕੀਤੇ ਜਾਣਗੇ ਤਾਂ ਕਿ ਕਿਸਾਨਾਂ ਨੂੰ ਰਾਹਤ ਮਿਲ ਸਕੇ।  ਇਸ ਮੌਕੇ ਉਨ੍ਹਾਂ ਨਾਲ ਕਾਂਗਰਸ ਪਾਰਟੀ ਦੇ ਸੀਨੀਅਰੀ ਆਗੂ ਪ੍ਰਕਾਸ਼ ਚੰਦ ਕੁਲਰੀਆਂ,ਕਾਂਗਰਸੀ ਆਗੂ ਗੋਪਾਲ ਸ਼ਰਮਾ,ਪੰਚਾਇਤ ਯੂਨੀਅਨ ਦੇ ਪ੍ਰਧਾਨ ਸਰਪੰਚ ਜਸਵੀਰ ਸਿੰਘ ਚੱਕ ਅਲੀਸ਼ੇਰ, ਸਰਪੰਚ ਗੁਰਲਾਲ ਸਿੰਘ ਗੋਬਿੰਦਪੁਰਾ, ਸਰਪੰਚ ਦਰਸ਼ਨ ਸਿੰਘ ਧੰਨਪੁਰਾ, ਸਿਆਸੀ ਸਲਾਹਕਾਰ ਹੈਪੀ ਮਲਹੋਤਰਾ, ਸੈਕਟਰੀ ਹਰਵੀਰ ਸਿੰਘ, ਗਰਚਾ ਸਿੰਘ ਤੋਂ ਇਲਾਵਾ ਹੋਰ ਵੀ ਵਿਅਕਤੀ ਮੌਜੂਦ ਸਨ।

Shyna

This news is Content Editor Shyna