ਭੋਲਾ ਡਰੱਗ ਕੇਸ: ਈ.ਡੀ. ਦੇ ਜੁਆਇੰਟ ਡਾਇਰੈਕਟਰ ਡਾ. ਗਿਰੀਸ਼ ਬਾਲੀ ਦਾ ਤਬਾਦਲਾ

08/31/2019 6:20:25 PM

ਜਲੰਧਰ/ਚੰਡੀਗੜ੍ਹ (ਮਿ੍ਰਦੁਲ)— ਜਗਦੀਸ਼ ਭੋਲਾ ਡਰੱਗ ਦੇ 6 ਸਾਲ ਪੁਰਾਣੇ ਮਾਮਲੇ ਦੀ ਜਾਂਚ ਕਰ ਰਹੇ ਈ. ਡੀ. ਦੇ ਜੁਆਇੰਟ ਡਾਇਰੈਕਟਰ ਡਾ. ਗਿਰੀਸ਼ ਬਾਲੀ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਹੁਣ ਗਿਰੀਸ਼ ਬਾਲੀ ਇਨਕਮ ਟੈਕਸ ਵਿਭਾਗ ’ਚ ਕਮਿਸ਼ਨਰ ਦੇ ਤੌਰ ’ਤੇ ਸੇਵਾਵਾਂ ਦੇਣਗੇ। ਇਸ ਤੋਂ ਪਹਿਲਾਂ ਉਹ ਮੋਹਾਲੀ ’ਚ ਇਨਕਮ ਟੈਕਸ ਅਧਿਕਾਰੀ ਦੇ ਰੂਪ ’ਚ ਕੰਮ ਕਰ ਚੁੱਕੇ ਹਨ। ਭੋਲਾ ਡਰੱਗ ਤਸਕਰੀ ਮਾਮਲੇ ’ਚ ਉਹ ਸਾਬਕਾ ਕੈਬਨਿਟ ਮੰਤਰੀ ਅਤੇ ਅਕਾਲੀ ਨੇਤਾ ਮਜੀਠੀਆ ਦੀ ਭੂਮਿਕਾ ਦੀ ਵੀ ਜਾਂਚ ਕਰ ਰਹੇ ਸਨ। ਇਸ ਮਾਮਲੇ ’ਚ ਅਰਜੁਨ ਐਵਾਰਡੀ ਪਹਿਲਵਾਨ, ਰਰੁਸਤਮ-ਏ-ਹਿੰਦ ਅਤੇ ਬਰਖਾਸਤ ਪੰਜਾਬ ਪੁਲਸ ਦੇ ਡੀ. ਐੱਸ. ਪੀ. ਜਗਦੀਸ਼ ਸਿੰਘ ਭੋਲਾ ਸਮੇਤ 25 ਲੋਕਾਂ ਨੂੰ ਐੱਨ. ਡੀ. ਪੀ. ਐੱਸ. ਸਮੇਤ ਕਈ ਧਰਾਵਾਂ ’ਚ ਦੋਸ਼ੀ ਠਹਿਰਾਉਂਦੇ ਹੋਏ ਸਜ਼ਾ ਸੁਣਾਈ ਗਈ ਹੈ ਜਦਕਿ 25 ਮੁਲਜ਼ਮ ਬਰੀ ਹੋ ਗਏ। 


ਕੀ ਹੈ ਪੂਰਾ ਮਾਮਲਾ 
ਸਾਲ 2013 ’ਚ ਪੰਜਾਬ ਪੁਲਸ ਨੇ ਸੂਬੇ ਤੋਂ ਕੌਮਾਂਤਰੀ ਪੱਧਰ ’ਤੇ ਹੋ ਰਹੇ ਡਰੱਗ ਰੈਕੇਟ ਦਾ ਪਰਦਾਫਾਸ਼ ਕਰਕੇ ਕਰੋੜਾਂ ਰੁਪਏ ਦੀ ਡਰੱਗ ਦੀ ਬਰਾਮਦਗੀ ਕੀਤੀ ਸੀ। ਪੁਲਸ ਨੇ ਸਾਬਕਾ ਡੀ. ਐੱਸ. ਪੀ. ਜਗਦੀਸ਼ ਭੋਲਾ ਨੂੰ ਇਸ ਮਾਮਲੇ ’ਚ ਗਿ੍ਰਫਤਾਰ ਕੀਤਾ ਸੀ ਕਿਉਂਕਿ ਡਰੱਗ ਰੈਕੇਟ ਦੀਆਂ ਜੜਾਂ ਡੂੰਘੀਆਂ ਅਤੇ ਰੁਪਏ ਦਾ ਲੈਣ-ਦੇਣ ਵਿਦੇਸ਼ਾਂ ਤੱਕ ਹੋਣ ਦੀ ਗੱਲ ਸਾਹਮਣੇ ਆਉਂਦੇ ਹੀ ਈ. ਡੀ. ਦੇ ਡਿਪਟੀ ਡਾਇਰੈਕਟਰ ਨਿਰੰਜਨ ਸਿੰਘ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਜਾਂਚ ਦੌਰਾਨ ਕੇਸ ਨਾਲ ਜੁੜੇ ਹਾਈਪ੍ਰੋਫਾਈਲ ਸਫੇਦਪੋਸ਼ ਨੇਤਾਵਾਂ ਦੇ ਨਾਂ ਸਾਹਮਣੇ ਆਉਂਦੇ ਗਏ। ਜਗਦੀਸ਼ ਭੋਲਾ ਤੋਂ ਹੋਈ ਪੁੱਛਗਿੱਛ ’ਚ ਗੋਰਾਇਆ ਦੇ ਅਕਾਲੀ ਨੇਤਾ ਚੂਨੀ ਲਾਲ ਗਾਬਾ ਦਾ ਨਾਂ ਸਾਹਮਣੇ ਆਇਆ। ਅਜੇ ਈ. ਡੀ. ਨੇ ਕਾਰਵਾਈ ਸ਼ੁਰੂ ਹੀ ਕੀਤੀ ਸੀ ਕਿ ਅਚਾਨਕ ਇਨਕਮ ਟੈਕਸ ਵਿਭਾਗ ਨੇ ਚੂਨੀ ਲਾਲ ਗਾਬਾ ਦੇ ਕੰਪਲੈਕਸਾਂ ’ਤੇ ਰੇਡ ਕਰ ਦਿੱਤੀ। ਇਨਕਮ ਟੈਕਸ ਵਿਭਾਗ ਨੂੰ ਐਸਟਸ ਸਰਚ ਦੌਰਾਨ ਇਕ ਡਾਇਰੀ ਮਿਲੀ, ਜਿਸ ’ਚ ਕਈ ਨੇਤਾਵਾਂ ਅਤੇ ਅਧਿਕਾਰੀਆਂ ਦੇ ਨਾਲ ਗਾਬਾ ਦਾ ਲੈਣ-ਦੇਣ ਦਾ ਰਿਕਾਰਡ ਸੀ। 

ਈ. ਡੀ. ਦੇ ਡਿਪਟੀ ਡਾਇਰੈਕਟਰ ਨਿਰੰਜਨ ਸਿੰਘ ਨੇ ਜਾਂਚ ਦੌਰਾਨ ਇਨਕਮ ਟੈਕਸ ਵਿਭਾਗ ਤੋਂ ਡਾਇਰੀ ਮੰਗੀ। ਪਹਿਲਾਂ ਤਾਂ ਮਨ੍ਹਾ ਕਰ ਦਿੱਤਾ ਪਰ ਅਦਾਲਤੀ ਦਖਲਅੰਦਾਜ਼ੀ ਤੋਂ ਬਾਅਦ ਈ. ਡੀ. ਤੱਕ ਪਹੰੁਚੀ ਪਰ ਉਸ ’ਚ ਕਈ ਪੰਨਿਆਂ ’ਤੇ ਕਟਿੰਗ ਕੀਤੀ ਹੋਈ ਸੀ। ਈ. ਡੀ. ਨੇ ਉਕਤ ਡਾਇਰੀ ਕਟਿੰਗ ਦੀ ਜਾਂਚ ਲਈ ਸੀ. ਐੱਫ. ਐੱਸ. ਐੱਲ. (ਸੈਂਟਰਲ ਫੋਰੈਂਸਿਕ ਸਾਇੰਸ ਲੈਬ) ’ਚ ਭੇਜੀ। 

shivani attri

This news is Content Editor shivani attri