ਭੋਗਪੁਰ ਨਗਰ ਕੌਂਸਲ ਦੀ ਪ੍ਰਧਾਨਗੀ ''ਚ ਔਰਤਾਂ ਦੀ ਬੱਲੇ-ਬੱਲੇ

Thursday, Feb 15, 2018 - 03:28 PM (IST)

ਭੋਗਪੁਰ(ਰਾਣਾ)— ਨਗਰ ਕੌਂਸਲ ਭੋਗਪੁਰ ਦੇ 13 ਵਾਰਡਾਂ 'ਚ ਹੋਈਆਂ ਚੋਣਾਂ 'ਚ ਜਿੱਤੇ ਕੌਂਸਲਰਾਂ 'ਚੋਂ ਸ਼੍ਰੋਮਣੀ ਅਕਾਲੀ ਦਲ ਦੀ ਮੰਜੂ ਅਗਰਵਾਲ ਵੀਰਵਾਰ ਨੂੰ ਪ੍ਰਧਾਨ ਚੁਣ ਲਈ ਗਈ ਹੈ। ਪ੍ਰਧਾਨਗੀ ਦੀ ਚੋਣ ਲਈ ਅਕਾਲੀ ਦਲ ਅਤੇ ਕਾਂਗਰਸ ਨਾਲ ਸਬੰਧਤ ਸਾਰੇ ਕੌਂਸਲਰ ਵੀਰਵਾਰ ਪ੍ਰਧਾਨਗੀ ਅਹੁਦੇ ਦੀ ਚੋਣ ਲਈ ਨਗਰ ਕੌਂਸਲ ਦਫਤਰ 'ਚ ਹਾਜ਼ਰ ਹੋਏ। ਚੋਣ ਅਧਿਕਾਰੀ 11 ਵਜੇ ਦੇ ਕਰੀਬ ਪਹੁੰਚੇ। ਭਾਰੀ ਸੁਰੱਖਿਆ ਦੀ ਹਾਜ਼ਰੀ 'ਚ ਤਣਾਅਪੂਰਨ ਮਾਹੌਲ 'ਚ ਹੋਈ ਚੋਣ 'ਚ ਮੰਜੂ ਅਗਰਵਾਲ ਪ੍ਰਧਾਨ ਚੁਣੀ ਗਈ।

PunjabKesari

ਇਸ ਮੌਕੇ ਹਲਕਾ ਵਿਧਾਇਕ ਪਵਨ ਕੁਮਾਰ ਟੀਨੂੰ ਵੀ ਹਾਜ਼ਰ ਸਨ। ਉਨ੍ਹਾਂ ਨੇ ਪੱਤਰਕਾਰਾਂ ਨੂੰ ਸੰਬੋਘਨ ਕਰਦਿਆਂ ਕਿਹਾ ਕਿ ਅਕਾਲੀ ਦਲ ਵੱਲੋਂ ਪਹਿਲਾਂ ਵੀ ਨਗਰ ਕੌਂਸਲ ਦੀ ਸੇਵਾ ਕੀਤੀ ਗਈ ਅਤੇ ਹੁਣ ਵੀ ਅਕਾਲੀ ਦਲ ਨਗਰ ਕੌਂਸਲ 'ਤੇ ਕਾਬਜ਼ ਹੋ ਕੇ ਸ਼ਹਿਰਵਾਸੀਆਂ ਦੀ ਸੇਵਾ ਕਰੇਗਾ। ਇਸ ਚੋਣ 'ਚ ਬੀਬੀ ਵਿਧਵੰਤ ਕੌਰ ਸੀਨੀਅਰ ਵਾਈਸ ਪ੍ਰਧਾਨ ਅਤੇ ਉਰਮਿਲਾ ਭੱਟੀ ਵਾਈਸ ਪ੍ਰਧਾਨ ਚੁਣੀ ਗਈ। ਇਸ ਤਰ੍ਹਾਂ ਨਗਰ ਕੌਂਸਲ ਦੇ ਤਿੰਨੋਂ ਮੁੱਖ ਅਹੁਦਿਆਂ 'ਤੇ ਇਸਤਰੀ ਕੌਂਸਲਰ ਦਾ ਦਬਦਬਾ ਰਿਹਾ।  


Related News