ਭੋਗਪੁਰ ਦੇ ਦਵਿੰਦਰ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ਲਈ ਭਾਰਤੀ ਟੀਮ ''ਚ ਸ਼ਾਮਲ

07/29/2017 12:40:43 PM

ਭੋਗਪੁਰ— ਪਿੰਡ ਚੱਕਸ਼ਕੂਰ ਦੇ ਜੈਵਲਿਨ ਥ੍ਰੋਅਰ ਨਾਇਬ ਸੂਬੇਦਾਰ ਦਵਿੰਦਰ ਸਿੰਘ ਕੰਗ ਲੰਡਨ 'ਚ ਹੋਣ ਵਾਲੀ ਵਰਲਡ ਐਥਲੈਟਿਕਸ ਚੈਂਪੀਅਨਸ਼ਿਪ 'ਚ ਭਾਰਤੀ ਟੀਮ ਦਾ ਹਿੱਸਾ ਹੋਣਗੇ। ਭਾਰਤੀ ਟੀਮ 'ਚ ਚੁਣੇ ਜਾਣ 'ਤੇ ਪਰਿਵਾਰ ਅਤੇ ਪਿੰਡ 'ਚ ਖੁਸ਼ੀ ਦੀ ਮਾਹੌਲ ਹੈ। ਦਵਿੰਦਰ ਸਿੰਘ ਦਾ ਕਹਿਣਾ ਹੈ ਕਿ ਆਪਣੇ ਦੇਸ਼ ਦੀ ਜਰਸੀ ਪਾ ਕੇ ਆਪਣੇ ਦੇਸ਼ ਨੂੰ ਰੀਪ੍ਰੈਜ਼ਟ ਕਰਨਾ ਕੁਝ ਅਲੱਗ ਹੀ ਅਹਿਸਾਸ ਹੋਵੇਗਾ। ਸੁਪਨਾ ਹੈ ਦੇਸ਼ ਲਈ ਓਲੰਪਿਕ ਸੋਨ ਤਮਗਾ ਲਿਆਉਣ ਦਾ ਹੈ। ਦਵਿੰਦਰ ਸਿੰਘ ਦੱਸਦੇ ਹਨ ਕਿ ਉਹ ਸਕੂਲ ਸਮੇਂ 'ਚ 9ਵੀਂ ਅਤੇ 10ਵੀਂ 'ਚ ਨੈਸ਼ਨਲ ਸਟਾਈਲ ਕਬੱਡੀ ਖੇਡਿਆ ਕਰਦੇ ਸਨ। ਇਕ ਦਿਨ ਅਭਿਆਸ ਕਰਦੇ ਹੋਏ ਖਿਡਾਰੀਆਂ ਨੂੰ ਜੈਵਲਿਨ ਥ੍ਰੋਅ ਕਰਦੇ ਹੋਏ ਦੇਖਿਆ ਅਤੇ ਪ੍ਰਿੰਸੀਪਲ ਹਰਵਿੰਦਰ ਕੌਰ ਨੂੰ ਜੈਵਲਿਨ ਥ੍ਰੋਅ 'ਚ ਆਉਣ ਲਈ ਅਪੀਲ ਕੀਤੀ। ਥੋੜ੍ਹੀ ਜ਼ਿੱਦ ਕਰਨ ਤੋਂ ਬਾਅਦ ਉਹ ਮੰਨ ਗਈ। ਟਾਰਗੇਟ 42 ਮੀਟਰ ਦਾ ਸੀ ਤਾਂ ਮੈਂ ਪਹਿਲੇ ਹੀ ਥ੍ਰੋਅ 'ਚ 52 ਮੀਟਰ ਪਾਰ ਕਰ ਦਿੱਤੀ। ਸਾਰਿਆਂ ਨਾਲ ਮੈਂ ਵੀ ਹੈਰਾਨ ਸੀ। ਇਕ ਵਾਰ ਫਿਰ ਮੈਨੂੰ ਥ੍ਰੋਅ ਕਰਨ ਲਈ ਕਿਹਾ ਗਿਆ ਤੋ ਨਤੀਜਾ ਫਿਰ ਉਹੀ। ਉਸਦੇ ਬਾਅਦ ਪਹਿਲੀ ਵਾਰ ਜ਼ੋਨਲ ਪੱਧਰ 'ਚ ਹਿੱਸਾ ਲਿਆ ਅਤੇ ਸੋਨ ਜਿੱਤਿਆ। ਫਿਰ ਜ਼ਿਲਾ ਪੱਧਰ 'ਤੇ ਸੋਨ, ਸਟੇਟ 'ਚ ਸਿਲਵਰ ਤਮਗਾ ਜਿੱਤਿਆ। ਹੌਲੀ-ਹੌਲੀ ਵੱਧਦਾ ਗਿਆ ਤੇ ਅੱਜ ਇਸ ਮੁਕਾਮ 'ਤੇ ਹਾਂ।