ਪਿਤਾ ਦੇ ਕਰਜ਼ੇ ਦਾ ਭਾਰ ਨਹੀਂ ਸਹਾਰ ਸਕਿਆ ਪੁੱਤ, ਚੁੱਕਿਆ ਖ਼ੌਫ਼ਨਾਕ ਕਦਮ

06/01/2020 11:28:51 AM

ਭਵਾਨੀਗੜ੍ਹ (ਕਾਂਸਲ) : ਪਿੰਡ ਪੰਨਵਾ 'ਚ ਅੱਜ ਕਰਜ਼ੇ ਤੋਂ ਦੁਖੀ ਕਿਸਾਨ ਦੇ ਨੌਜਵਾਨ ਪੁੱਤ ਵਲੋਂ  ਖੁਦਕੁਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਸੂਚਨਾ ਮਿਲਦਿਆਂ ਮੌਕੇ 'ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਗੁਰੂ ਘਰ ਲਈ ਵੱਡੀ ਗਿਣਤੀਆਂ ਪੁੱਜੀਆਂ ਸੰਗਤਾਂ ਪਰ ਨਹੀਂ ਕਰ ਸਕੀਆਂ ਦਰਸ਼ਨ

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਥਾਨਕ ਬਲਾਕ ਸੰਮਤੀ ਦੇ ਚੇਅਰਮੈਨ ਵਰਿੰਦਰ ਪੰਨਵਾਂ ਨੇ ਦੱਸਿਆ ਕਿ ਸੁਰਿੰਦਰ ਸਿੰਘ ਪੁੱਤਰ ਹਰੀ ਚੰਦ ਦੇ ਪਰਿਵਾਰ 'ਤੇ ਕਾਫ਼ੀ ਕਰਜ਼ਾ ਸੀ, ਜਿਸ ਕਾਰਨ ਉਹ ਮਾਨਸਿਕ ਤੌਰ 'ਤੇ ਪਰੇਸ਼ਾਨ ਰਹਿੰਦਾ ਸੀ। ਇਸੇ ਪਰੇਸ਼ਾਨੀ ਦੇ ਚੱਲਦਿਆਂ ਅੱਜ ਸਵੇਰੇ ਆਪਣੇ ਖੇਤਾਂ 'ਚ ਹੀ ਸੁਰਿੰਦਰ ਸਿੰਘ ਨੇ ਫਾਹਾ ਲੈ ਲਿਆ। ਉਨ੍ਹਾਂ ਦੱਸਿਆ ਕਿ ਅੱਜ ਸਵੇਰ ਜਦੋਂ ਉਹ ਘਰ ਵਾਪਸ ਨਹੀਂ ਆਇਆਂ ਤਾਂ ਉਸ ਦੇ ਪਿਤਾ ਨੇ ਖੇਤ ਜਾ ਕੇ ਵੇਖਿਆਂ ਤਾਂ ਉਸ ਦੀ ਲਾਸ਼ ਖੇਤ ਵਿਚ ਮੋਟਰ ਵਾਲੇ ਕੋਠੇ ਨੇੜੇ ਲਟਕ ਰਹੀ ਸੀ। ਘਟਨਾ ਸਬੰਧੀ ਸੂਚਨਾ ਮਿਲਦਿਆਂ ਮੌਕੇ 'ਤੇ ਪੁੱਜੇ ਪੁਲਸ ਅਧਿਕਾਰੀ ਨੇ ਦੱਸਿਆ ਕਿ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਕੇ 174 ਦੀ ਕਾਰਵਾਈ ਕਰਦਿਆਂ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਭਿਖਾਰੀ ਦੇ ਹੋਏ ਮੁਰੀਦ , 'ਮਨ ਕੀ ਬਾਤ' 'ਚ ਕੀਤੀ ਤਾਰੀਫ਼




 

Baljeet Kaur

This news is Content Editor Baljeet Kaur