ਕਾਰ ਸਵਾਰ ਲੁਟੇਰੇ ਪਿਸਤੋਲ ਦੇ ਜ਼ੋਰ ’ਤੇ ਪਿੰਡ ਲੱਖੇਵਾਲ ਦੇ ਪੈਟਰੋਲਪੰਪ ਨੂੰ ਨਿਸ਼ਾਨਾ ਬਣਾ ਹੋਏ ਰਫੂ ਚੱਕਰ

03/24/2021 11:58:55 AM

ਭਵਾਨੀਗੜ੍ਹ (ਕਾਂਸਲ) - ਸਥਾਨਕ ਸ਼ਹਿਰ ਤੋਂ ਪਟਿਆਲਾ ਨੂੰ ਜਾਂਦੀ ਨੈਸ਼ਨਲ ਹਾਈਵੇ ’ਤੇ ਪਿੰਡ ਲੱਖੇਵਾਲ ਵਿਖੇ ਸਥਿਤ ਇਕ ਪੈਟਰੋਲ ਪੰਪ ’ਤੇ ਇਕ ਕਾਰ ’ਚ ਸਵਾਰ ਹੋ ਕੇ ਆਏ 4/5 ਅਣਪਛਾਤਿਆਂ ਵਲੋਂ ਪਿਸਤੋਲ ਦੀ ਨੌਕ ’ਤੇ ਲੁੱਟ ਦੀ ਘਟਨਾ ਨੂੰ ਅੰਜ਼ਾਮ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਲੁੱਟ ਦੀ ਘਟਨਾ ਨੂੰ ਅੰਜ਼ਾਮ ਦਿੰਦਿਆਂ ਅਣਪਛਾਤੇ ਵਿਅਕਤੀ ਨਗਦੀ, ਮੋਬਾਇਲ ਫੋਨ, ਮੋਬੋਲਾਇਲ ਦੀਆਂ ਪੀਪੀਆਂ ਅਤੇ ਸੀ.ਸੀ.ਟੀ.ਵੀ ਕੈਮਰਿਆਂ ਵਾਲਾ ਡੀ.ਵੀ.ਆਰ ਅਤੇ ਐੱਲ.ਸੀ.ਡੀ ਲੈ ਕੇ ਰਫੂ ਚੱਕਰ ਹੋ ਗਏ। ਇਸ ਮਾਮਲੇ ਦੀ ਸੂਚਨਾ ਮਿਲਣ ’ਤੇ ਮੌਕੇ ’ਤੇ ਪੁਲਸ ਪਹੁੰਚ ਗਈ, ਜਿਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੁਰਿੰਦਰ ਫਿਊਲ ਪੰਪ ਲੱਖੇਵਾਲ ਦੇ ਮਾਲਕ ਸ਼ੀਤਲ ਸਿੰਘ ਨੰਬਰਦਾਰ ਨੇ ਦੱਸਿਆ ਕਿ ਲੰਘੀ 22 ਮਾਰਚ ਦੀ ਰਾਤ ਕਰੀਬ 11:30 ਵਜੇ ਉਨ੍ਹਾਂ ਦੇ ਪੈਟਰੋਲਪੰਪ ’ਤੇ ਇਕ ਕਾਰ ’ਚ ਸਵਾਰ ਹੋ ਕੇ ਆਏ 4/5 ਅਣਪਛਾਤਿਆਂ ਨੇ ਆਪਣੀ ਕਾਰ ’ਚ ਤੇਲ ਪਵਾਇਆ। ਤੇਲ ਪਵਾਉਣ ਤੋਂ ਬਾਅਦ ਉਨ੍ਹਾਂ ਨੇ ਇਕ ਸੇਲਜ਼ਮੈਨ ਤੋਂ ਪਿਸਤੋਲ ਦੀ ਨੌਕ ’ਤੇ ਸਾਰੀ ਨਗਦੀ ਖੋਹ ਲਈ ਅਤੇ ਫਿਰ ਪੈਟਰੋਲ ਪੰਪ ’ਤੇ ਮੌਜਦ ਦੋ ਹੋਰ ਮੁਲਾਜ਼ਮਾਂ ਨੂੰ ਉਨ੍ਹਾਂ ਨੇ ਕਾਬੂ ਕਰ ਲਿਆ। ਉਨ੍ਹਾਂ ਦੱਸਿਆ ਕਿ ਫਿਰ ਉਕਤ ਲੁਟੇਰਿਆਂ ਨੇ ਤਿੰਨੋਂ ਕਰਮਚਾਰੀਆਂ ਦੇ ਮੋਬਾਇਲ ਫੋਨ ਖੋਹ ਲਏ ਅਤੇ ਪੰਪ ਤੋਂ 5/5 ਲੀਟਰ ਮੋਬੋਲਾਇਲ ਦੀਆਂ 3 ਪੀਪੀਆਂ, 1/1 ਲੀਟਰ ਵਾਲੀਆਂ 10/12 ਪਾਊਚ ਅਤੇ ਪੰਪ ਉਪਰ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਵਾਲਾ ਡੀ.ਵੀ.ਆਰ ਅਤੇ ਐਲ.ਸੀ.ਡੀ ਵੀ ਖੋਹ ਕਰਕੇ ਆਪਣੇ ਨਾਲ ਕਰਕੇ ਲੈ ਗਏ।

ਉਨ੍ਹਾਂ ਦੱÎਸਿਆ ਕਿ ਉਕਤ ਲਟੇਰੇ ਪੰਪ ’ਤੇ ਇਕ ਪਰੇਟੰਰ ਅਤੇ ਕੈਸ਼ ਦੀ ਗਿਣਤੀ ਕਰਨ ਵਾਲੀ ਮਸ਼ੀਨ ਨੂੰ ਵੀ ਤੋੜ ਗਏ। ਸੇਲਜ਼ਮੈਨਾਂ ਦੀ ਬੂਰੀ ਤਰ੍ਹਾਂ ਨਾਲ ਕੁੱਟ ਮਾਰ ਕਰ ਗਏ। ਉਨ੍ਹਾਂ ਇਸ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ ਅਤੇ ਪੁਲਸ ਨੇ ਪੈਟਰੋਲ ਪੰਪ ਉਪਰ ਬਤੌਰ ਸੇਲਜ਼ ਮੈਨ ਕੰਮ ਕਰਦੇ ਪ੍ਰੇਮ ਸਿੰਘ ਪੁੱਤਰ ਗਿਆਨ ਸਿੰਘ ਵਾਸੀ ਸਦਰਪੁਰਾ ਜ਼ਿਲ੍ਹਾ ਪਟਿਆਲਾ ਦੇ ਬਿਆਨਾਂ ’ਤੇ 4/5 ਨਾ ਮਲੂਮ ਵਿਅਕਤੀਆਂ ਵਿਰੁੱਧ ਲੁੱਟ ਖੋਹ ਦਾ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ। ਪੈਟਰੋਲਪੰਪ ਦੇ ਮਾਲਕ ਨੇ ਦੱਸਿਆ ਕਿ ਸਾਡੇ ’ਤੇ ਲੁੱਟ ਦੀ ਘਟਨਾ ਨੂੰ ਅੰਜ਼ਾਮ ਦੇਣ ਤੋਂ ਬਾਅਦ ਇਨ੍ਹਾਂ ਲੁੱਟੇਰਿਆਂ ਨੇ ਫਿਰ ਭੁੱਚੋਂ ਅਤੇ ਬਠਿੰਡਾ ਵਿਖੇ ਵੀ ਲੁੱਟ ਦੀਆਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ, ਜਿਥੇ ਇਹ ਪੁਲਸ ਦੇ ਅੜੀਕੇ ਆ ਗਏ।

rajwinder kaur

This news is Content Editor rajwinder kaur