ਜੱਗਾ ਸਿੰਘ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਪ੍ਰਧਾਨ ਨਿਯੁਕਤ

04/22/2019 4:18:55 AM

ਬਠਿੰਡਾ (ਮਿੱਤਲ)-ਅੱਜ ਪਿੰਡ ਹੀਰੇਵਾਲਾ ਵਿਖੇ ਪਿੰਡ ਦੇ ਕਿਸਾਨਾਂ ਦੀ ਇਕੱਤਰਤਾ ਕ੍ਰਾਂਤੀਕਾਰੀ ਕਿਸਾਨ ਯੂਨੀਅਨ (ਪੰਜਾਬ) ਮਾਨਸਾ ਦੇ ਆਗੂ ਕੇਵਲ ਸਿੰਘ ਅਕਲੀਆ ਦੀ ਅਗਵਾਈ ਹੇਠ ਹੋਈ। ਇਸ ਮੌਕੇ ਕੇਵਲ ਸਿੰਘ ਅਕਲੀਆ, ਭਜਨ ਸਿੰਘ ਘੁੰਮਣ ਕਲਾਂ ਨੇ ਕਿਸਾਨਾਂ ਨੂੰ ਕਣਕ ਦੀ ਫਸਲ ਵੇਚਣ ਲਈ ਆਉਂਦੀਆਂ ਮੁਸ਼ਕਿਲਾਂ ਤੋਂ ਜਾਣੂ ਕਰਵਾਉਂਦਿਆਂ ਕਿਸਾਨਾਂ ਨੂੰ ਉਨ੍ਹਾਂ ਦੀ ਹਰ ਮੁਸ਼ਕਿਲ ਜਥੇਬੰਦੀ ਦੀ ਏਕਤਾ ਅਤੇ ਦਬਾਅ ਨਾਲ ਹੱਲ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਕਿਸਾਨਾਂ ਦੀ ਜਿਣਸ ਨੂੰ ਕਿਸੇ ਵੀ ਹਾਲਤ ''ਚ ਮੰਡੀਆਂ ''ਚ ਰੁਲਣ ਨਹੀਂ ਦਿੱਤਾ ਜਾਵੇਗਾ। ਇਸ ਮੀਟਿੰਗ ''ਚ ਕ੍ਰਾਂਤੀਕਾਰੀ ਕਿਸਾਨ ਯੂਨੀਅਨ (ਪੰਜਾਬ) ਦੀ ਪੇਂਡੂ ਇਕਾਈ ਹੀਰੇਵਾਲਾ ਦੀ ਚੋਣ ਵੀ ਕੀਤੀ ਗਈ ਜਿਸ ''ਚ ਸਰਬਸੰਮਤੀ ਨਾਲ ਜੱਗਾ ਸਿੰਘ ਪ੍ਰਧਾਨ, ਸੂਰਜ ਸਿੰਘ ਮੀਤ ਪ੍ਰਧਾਨ, ਨਾਜ਼ਰ ਸਿੰਘ ਜਨਰਲ ਸਕੱਤਰ, ਬਲਦੇਵ ਸਿੰਘ ਖਜ਼ਾਨਚੀ ਤੋਂ ਇਲਾਵਾ ਲੀਲਾ ਸਿੰਘ, ਦਲ ਸਿੰਘ, ਬਾਬੂ ਸਿੰਘ, ਡਾ. ਸਾਧੂ ਸਿੰਘ ਅਤੇ ਮਹਿੰਦਰ ਸਿੰਘ ਕਮੇਟੀ ਮੈਂਬਰ ਚੁਣੇ ਗਏ। ਮੀਟਿੰਗ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਮਾਨਸਾ ਦੇ ਸ਼ਹਿਰੀ ਪ੍ਰਧਾਨ ਉîਗਰ ਸਿੰਘ ਮੀਰਪੁਰੀਆ ਤੇ ਗੁਰਚਰਨ ਸਿੰਘ ਸਾਰੋਂ ਨੇ ਆਪਣੇ ਸਾਥੀਆਂ ਸਮੇਤ ਕ੍ਰਾਂਤੀਕਾਰੀ ਕਿਸਾਨ ਯੂਨੀਅਨ (ਪੰਜਾਬ) ''ਚ ਸ਼ਾਮਲ ਹੋਣ ਦਾ ਐਲਾਨ ਕੀਤਾ।