ਦਰਸ਼ਨ ਸਿੰਘ ਗੋਰਾ ਪ੍ਰਧਾਨ ਬਣੇ

04/19/2019 9:29:47 AM

ਬਠਿੰਡਾ (ਰਜਨੀਸ਼)-ਕਾਂਗਰਸ ਸੇਵਾ ਦਲ ਦੀ ਇਕ ਵਿਸ਼ੇਸ਼ ਮੀਟਿੰਗ ਦਲ ਦੇ ਜ਼ਿਲਾ ਚੀਫ ਆਰਗੇਨਾਈਜ਼ਰ ਪੁਸ਼ਪਿੰਦਰ ਸਿੰਘ, ਐਡੀਸ਼ਨਲ ਚੀਫ ਆਰਗੇਨਾਈਜ਼ਰ ਸਰੂਪ ਸਿੰਘ ਭੱਠੀ ਤੇ ਜ਼ਿਲਾ ਸਕੱਤਰ ਜੱਗਾ ਸਿੰਘ ਦੀ ਪ੍ਰਧਾਨਗੀ ’ਚ ਹੋਈ, ਜਿਸ ’ਚ ਉਕਤ ਦਲ ਦੇ ਹੋਰ ਅਹੁਦੇਦਾਰਾਂ ਨੇ ਸ਼ਿਰਕਤ ਕਰਦਿਆਂ ਦਰਸ਼ਨ ਸਿੰਘ ਗੋਰਾ ਨੂੰ ਦਲ ਦੀ ਸਥਾਨਕ ਇਕਾਈ ਦਾ ਪ੍ਰਧਾਨ, ਜਦਕਿ ਰਾਜੇਸ਼ ਕੁਮਾਰ ਨੂੰ ਸਕੱਤਰ ਨਿਯੁਕਤ ਕੀਤਾ ਗਿਆ। ਇਸ ਮੌਕੇ ਉਕਤ ਦੋਵਾਂ ਅਹੁਦੇਦਾਰਾਂ ਨੇ ਦਲ ਦੀ ਭਲਾਈ ਲਈ ਤਨ-ਮਨ ਨਾਲ ਸੇਵਾ ਕਰਨ ਦਾ ਪ੍ਰਣ ਲਿਆ। ਦਲ ਦੇ ਮੈਂਬਰਾਂ ਵਲੋਂ ਨਵ-ਨਿਯੁਕਤ ਉਕਤ ਦੋਵਾਂ ਅਹੁਦੇਦਾਰਾਂ ਦਾ ਹਾਰ ਪਵਾ ਕੇ ਸਵਾਗਤ ਕੀਤਾ ਗਿਆ।