ਜ਼ਰੂਰਤਮੰਦ ਮਰੀਜ਼ ਲਈ ਕੀਤਾ ਖੂਨ-ਦਾਨ

04/19/2019 9:29:12 AM

ਬਠਿੰਡਾ (ਮਿੱਤਲ)-ਨਿਰਵੈਰ ਕਲੱਬ ਮਾਨਸਾ ਵਲੋਂ ਇਕ ਡਿਲੀਵਰੀ ਕੇਸ ਮੌਕੇ ਐਮਰਜੈਂਸੀ ਬਲੱਡ ਦੀ ਲੋਡ਼ ਪੈਣ ’ਤੇ ਕਲੱਬ ਵਲੋਂ ਬੀ ਪਾਜ਼ੇਟਿਵ ਖੂਨ ਦੀਆਂ ਚਾਰ ਯੂਨਿਟਾਂ ਦਾ ਪ੍ਰਬੰਧ ਕੀਤਾ ਗਿਆ। ਜਿਸ ’ਚ ਨਿਰਵੈਰ ਕਲੱਬ ਦੇ ਚੇਅਰਮੈਨ ਗੁਰਵਿੰਦਰ ਸਿੰਘ ਮਾਨਸਾ, ਸਤਨਾਮ ਸਿੰਘ ਖਿਆਲਾ ਕਲਾਂ ਤੋਂ ਇਲਾਵਾ ਸਹਿਯੋਗ ਬਲੱਡ ਸੇਵਾ ਤੋਂ ਮੈਂਬਰ ਅਮਰ ਸਿੰਘ ਪਿੰਡ ਮੂਸਾ, ਗੁਰਦੀਪ ਸਿੰਘ ਪਿੰਡ ਗੁਡ਼ੱਦੀ, ਗੁਰਦੀਪ ਸਿੰਘ ਪਿੰਡ ਗੁਰਨੇ ਖੁਰਦ ਮੈਬਰਾਂ ਨੇ ਖੂਨ -ਦਾਨ ਕੀਤਾ। ਇਸ ਮੌਕੇ ਖੂਨ ਦਾਨ ਕਰਨ ਵਾਲੇ ਦਾਨੀਆਂ ਨੇ ਕਿਹਾ ਕਿ ਸਾਨੂੰ ਹਰ ਮਹੀਨੇ ਖੂਨ-ਦਾਨ ਕਰਨਾ ਚਾਹੀਦਾ ਹੈ ਤਾਂ ਜੋ ਕਿਸੇ ਲੋਡ਼ਵੰਦ ਨੂੰ ਖੂਨ ਦਿੱਤਾ ਜਾ ਸਕੇ।