ਮਹਾਵੀਰ ਜਯੰਤੀ ਦੇ ਸਬੰਧ ’ਚ ਕਰਵਾਇਆ ਹਵਨ

04/18/2019 4:05:06 AM

ਬਠਿੰਡਾ (ਮਨਜੀਤ ਕੌਰ)-ਸਥਾਨਕ ਬੀ. ਐੱਮ. ਡੀ. ਸਕੂਲ ਵਿਖੇ ਮਹਾਵੀਰ ਜਯੰਤੀ ਦੇ ਸਬੰਧ ’ਚ ਹਵਨ ਕਰਵਾਇਆ ਗਿਆ। ਇਹ ਹਵਨ ਪੰਡਿਤ ਅਸ਼ੋਕ ਕੁਮਾਰ ਸ਼ਰਮਾ ਨੇ ਕੀਤਾ। ਜਿਸ ’ਚ ਸਕੂਲ ਦੇ ਪ੍ਰਧਾਨ ਈਸ਼ਵਰ ਚੰਦਰ, ਸੈਕਟਰੀ ਸੰਜੀਵ ਕੁਮਾਰ ਅਤੇ ਮੈਨੇਜਮੈਂਟ ਕਮੇਟੀ ਮੈਂਬਰਜ਼ ਰਵੀ ਕੁਮਾਰ, ਲੁੱਦਰ ਰਾਮ, ਰਾਮ ਕੁਮਾਰ ਆਦਿ ਸਾਰੇ ਮੈਂਬਰ ਸ਼ਾਮਲ ਹੋਏ। ਸਕੂਲ ਦੇ ਪ੍ਰਿੰਸੀਪਲ ਰਘਵਰ ਦਿਆਲ ਨੇ ਹਵਨ ਦੀ ਪ੍ਰਮੁੱਖ ਵਿਧੀ ਸ਼ੁਰੂ ਕਰਵਾਈ ਤੇ ਨਵੇਂ ਸੈਸ਼ਨ ਦੀ ਸ਼ੁਰੂਆਤ ਕੀਤੀ। ਇਸ ਹਵਨ ਵਿਚ ਬੱਚਿਆਂ, ਸਮੂਹ ਕਮੇਟੀ ਮੈਂਬਰਾਂ ਅਤੇ ਸਟਾਫ ਨੇ ਪੁੂਰਨ ਆਹੂਤੀ ਪਾਈ।