100 ਮੀਟਰ ਦੌੜ ’ਚੋਂ ਗਗਨਦੀਪ ਕੌਰ ਤੇ ਗੁਰਜੀਤ ਸਿੰਘ ਅੱਵਲ

04/13/2019 3:51:06 AM

ਬਠਿੰਡਾ (ਮਿੱਤਲ)-ਪੰਜਾਬੀ ਯੂਨੀਵਰਸਿਟੀ ਬਾਬਾ ਜੋਗੀਪੀਰ ਨੇਬਰਹੁੱਡ ਕੈਂਪਸ ਰੱਲਾ ਵਲੋਂ ਦੌਡ਼ਾਂ, ਕ੍ਰਿਕਟ, ਫੁੱਟਵਾਲ, ਖੋ-ਖੋ, ਲੰਬੀ ਛਾਲ ਤੇ ਵਾਲੀਬਾਲ ਮੁਕਾਬਲੇ ਕਰਵਾਏ ਗਏ, ਜਿਸ ਵਿਚ ਵਿਦਿਆਰਥੀਆਂ ਨੇ ਵੱਧ-ਚਡ਼੍ਹ ਕੇ ਹਿੱਸਾ ਲਿਆ। ਕੈਂਪਸ ਇੰਚਾਰਜ ਡਾ. ਮੁਨੀਸ਼ ਕੁਮਾਰ ਨੇ ਇਨ੍ਹਾਂ ਖੇਡਾਂ ਦਾ ਆਗਾਜ਼ ਕੀਤਾ ਅਤੇ ਪ੍ਰਤੀਯੋਗਤਾ ਵਿਚ ਹਿੱਸਾ ਲੈ ਰਹੇ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕੀਤੀ। ਇਹ ਖੇਡਾਂ ਡਾ. ਹਸਨ ਸਰਦਾਰ ਤੇ ਸ਼੍ਰੀਮਤੀ ਮਨਪ੍ਰੀਤ ਕੌਰ ਦੀ ਅਗਵਾਈ ’ਚ ਕਰਵਾਈਆਂ ਗਈਆਂ। ਇਸ ਮੌਕੇ 100 ਮੀਟਰ ਲਡ਼ਕੀਆਂ ਦੇ ਦੌਡ਼ ਮੁਕਾਬਲੇ ’ਚੋਂ ਗਗਨਦੀਪ ਕੌਰ, ਵੀਰਪਾਲ ਕੌਰ, ਉਰਮਿਲਾ ਤੇ ਲਡ਼ਕਿਆਂ ਦੇ ਦੌਡ਼ ਮੁਕਾਬਲੇ ’ਚੋਂ ਗੁਰਜੀਤ ਸਿੰਘ, ਕੁਲਵਿੰਦਰ ਸਿੰਘ, ਹਰਪ੍ਰੀਤ ਸਿੰਘ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ। ਲੰਬੀ ਛਾਲ ’ਚ ਲਡ਼ਕੀਆਂ ’ਚੋਂ ਸਰਨਜੀਤ ਕੌਰ, ਜਸਪ੍ਰੀਤ ਕੌਰ, ਕੁਲਵਿੰਦਰ ਕੌਰ ਤੇ ਲਡ਼ਕਿਆਂ ’ਚੋਂ ਮੈਂਗਲ ਸਿੰਘ, ਜਗਤਾਰ ਸਿੰਘ, ਹਰਦੀਪ ਸਿੰਘ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ। ਵਾਲੀਬਾਲ, ਕ੍ਰਿਕਟ ਤੇ ਫੁੱਟਬਾਲ ਖੇਡ ਮੁਕਾਬਲਿਆਂ ’ਚੋਂ ਸ਼ਹੀਦ ਭਗਤ ਸਿੰਘ ਗਰੁੱਪ ਜੇਤੂ ਰਿਹਾ। ਇਸ ਮੌਕੇ ਕੈਂਪਸ ਦੇ ਸਮੂਹ ਸਟਾਫ਼ ਨੇ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।

Related News