ਸੱਭਿਆਚਾਰਕ ਮੇਲੇ ਦੌਰਾਨ ਗਾਇਕਾਂ ਨੇ ਦਰਸ਼ਕਾਂ ਨੂੰ ਲਾਇਆ ਝੂੰਮਣ

04/11/2019 4:22:47 AM

ਬਠਿੰਡਾ (ਮਨਜੀਤ ਕੌਰ)-ਪਿੰਡ ਖੋਖਰ ਕਲਾਂ ਵਿਖੇ ਮਰਹੂਮ ਗਾਇਕ ਦੇਵ ਝੁਨੀਰ ਦੀ ਯਾਦ ਨੂੰ ਸਮਰਪਤ ਅਭੈ ਪ੍ਰੋਡਕਸ਼ਨ ਤੇ ਸਮੂਹ ਪਿੰਡ ਵਾਸੀਆਂ ਵਲੋਂ ਸੱਭਿਆਚਾਰਕ ਮੇਲਾ ਕਰਵਾਇਆ ਗਿਆ ਜਿਸ ’ਚ ਗਾਇਕਾ ਹਰਮੀਤ ਜੱਸੀ, ਹਾਕਮ ਬਖਤਡ਼ੀਵਾਲਾ ਤੇ ਦਲਜੀਤ ਕੌਰ, ਲਵਪ੍ਰੀਤ ਲਵੀ, ਜਸਪਾਲ ਮਾਨ ਤੇ ਖੁਸ਼ਦੀਪ ਖੁਸ਼ੀ, ਸ਼ਮਸ਼ੇਰ ਚੀਨਾ ਤੇ ਮਨੀ ਗਿੱਲ, ਸਤਪਾਲ ਧੀਰ, ਗੁਰਤੇਜ ਸਿੱਧੂ, ਗੁਰਮੀਤ ਗੈਰੀ, ਸੋਨਮ ਸਿੱਧੂ, ਰਮਨਦੀਪ ਮੰਗਾ, ਰਾਣਾ ਮਾਨ, ਜੱਗਾ ਸੂਰਤੀਆ, ਗੁਰਪ੍ਰੀਤ ਧਾਲੀਵਾਲ, ਜਸਪ੍ਰੀਤ ਜੱਸੀ, ਲਖਵੀਰ ਲੱਖਾ, ਦਿਲਬਰ ਟੀਨਾ ਤੇ ਜੋਤੀ ਮਾਨ, ਤਾਰਾ ਬਰਾਡ਼, ਸਿਮਰਨ ਗਿੱਲ, ਗਗਨਜੋਤ ਗੁੱਗੂ ਆਦਿ ਗਾਇਕਾਂ ਨੇ ਆਪਣੀ ਹਾਜ਼ਰੀ ਲਵਾਈ। ਇਸ ਮੌਕੇ ਗਾਇਕਾਂ ਨੇ ਦਰਸ਼ਕਾਂ ਨੂੰ ਝੂੰਮਣ ਲਾ ਦਿੱਤਾ। ਮੇਲੇ ਦਾ ਆਯੋਜਨ ਕਰਨ ਵਾਲੇ ਪ੍ਰਬੰਧਕ ਸੋਨੂੰ ਖੋਖਰ, ਮਾਸਟਰ ਪਰਮਜੀਤ ਸਿੰਘ, ਜੱਗਾ ਖੋਖਰ, ਮਲਕੀਤ ਖੋਖਰ, ਦਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬੀ ਮਾਂ ਬੋਲੀ ਨੂੰ ਸਮਰਪਤ ਸੱਭਿਆਚਾਰਕ ਗੀਤ ਪੇਸ਼ ਕਰਨ ਵਾਲੇ ਬਹੁਤ ਥੋਡ਼੍ਹੇ ਗਾਇਕ ਹਨ ਪਰ ਪੱਛਮੀ ਸਭਿਆਚਾਰ ਜ਼ਿਆਦਾ ਪ੍ਰਫੁੱਲਿਤ ਹੋ ਰਿਹਾ ਹੈ ਜਿਸ ਨਾਲ ਨੌਜਵਾਨ ਪੀਡ਼੍ਹੀ ’ਤੇ ਬੁਰਾ ਅਸਰ ਪੈ ਰਿਹਾ ਹੈ। ਇਸ ਸਮੇਂ ਜਗਦੀਪ ਜੋਗਾ ਨੇ ਕਿਹਾ ਕਿ ਸਰੋਤਿਆਂ ਨੂੰ ਹਮੇਸ਼ਾ ਉਹ ਗੀਤ ਸੁਣਨੇ ਚਾਹੀਦੇ ਹਨ ਜੋ ਅਸੀਂ ਆਪਣੇ ਪਰਿਵਾਰ ਵਿਚ ਬੈਠ ਕੇ ਸੁਣ ਸਕੀਏ। ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਵਾਲੇ ਮਰਹੂਮ ਗਾਇਕ ਦੇਵ ਝੁਨੀਰ ਦੀ ਯਾਦ ’ਚ ਮੇਲੇ ਕਰਵਾਉਣਾ ਵੀ ਇਕ ਸ਼ਲਾਘਾਯੋਗ ਕਦਮ ਹੈ। ਇਸ ਮੌਕੇ ਮਾਸਟਰ ਪਰਮਜੀਤ ਸਿੰਘ, ਰਮਨ ਸੇਖੋਂ, ਦਵਿੰਦਰ ਬਰਨਾਲਾ, ਸਿਮਰਨ, ਸਹਿਜਪਾਲ, ਸਮਾਜ ਸੇਵੀ ਬੀਰਬਲ ਧਾਲੀਵਾਲ, ਗੀਤਕਾਰ ਮੇਜਰ ਖੋਖਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਹੋਰ ਵੀ ਪੰਜਾਬੀ ਕਲਾਕਾਰਾਂ ਨੇ ਹਾਜ਼ਰੀ ਲਵਾਈ।

Related News