ਡੀ. ਏ. ਵੀ. ਕਾਲਜ ਦੇ ਅੰਗਰੇਜ਼ੀ ਵਿਭਾਗ ਵਲੋਂ ਵਿਸਥਾਰ ਭਾਸ਼ਣ ਦਾ ਆਯੋਜਨ

04/01/2019 4:08:05 AM

ਬਠਿੰਡਾ (ਵਰਮਾ)-ਡੀ. ਏ. ਵੀ. ਕਾਲਜ, ਬਠਿੰਡਾ ਦੇ ਪੋਸਟ ਗ੍ਰੈਜੂਏਟ ਅੰਗਰੇਜ਼ੀ ਵਿਭਾਗ ਵਲੋਂ ਡਾ. ਸ਼ਾਂਤਨੂ ਘੋਸ਼, ਮੁਖੀ ਅੰਗਰੇਜ਼ੀ ਵਿਭਾਗ, ਅਕਾਲ ਯੂਨੀਵਰਸਿਟੀ ਤਲਵੰਡੀ ਸਾਬੋ ਦਾ ‘ਫਾਊਂਡੇਸ਼ਨ ਆਫ਼ ਲੈਂਗੂਏਜ਼ ਸਟਰਕਚਰ’ ਵਿਸ਼ੇ ’ਤੇ ਵਿਸਥਾਰ ਭਾਸ਼ਣ ਕਰਵਾਇਆ ਗਿਆ। ਮੁੱਖ ਮਹਿਮਾਨ ਦਾ ਸਵਾਗਤ ਕਾਲਜ ਦੇ ਵਾਈਸ ਪ੍ਰਿੰਸੀਪਲ ਪ੍ਰੋ. ਪਰਵੀਨ ਕੁਮਾਰ ਗਰਗ, ਅੰਗਰੇਜ਼ੀ ਵਿਭਾਗ ਦੇ ਮੁਖੀ ਡਾ. ਐੱਚ. ਐੱਸ. ਅਰੋਡ਼ਾ, ਸਟਾਫ਼ ਸੈਕਟਰੀ ਮਹੇਸ਼ਇੰਦਰ ਸਿੰਘ ਅਤੇ ਸਮੂਹ ਅੰਗਰੇਜ਼ੀ ਵਿਭਾਗ ਦੁਆਰਾ ਕੀਤਾ ਗਿਆ। ਡਾ. ਸ਼ਾਂਤਨੂ ਘੋਸ਼ ਨੇ ‘ਫਾਊਂਡੇਸ਼ਨ ਆਫ਼ ਲੈਂਗੂਏਜ਼ ਸਟਰਕਚਰ’ ਵਿਸ਼ੇ ’ਤੇ ਗਹਿਰਾਈ ਨਾਲ ਵਿਦਿਆਰਥੀਆਂ ਨੂੰ ਜਾਣਕਾਰੀ ਪ੍ਰਦਾਨ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਭਾਸ਼ਾ ਸੰਰਚਨਾ ਦੇ ਵਿਭਿੰਨ ਪਹਿਲੂਆਂ ਜਿਵੇਂ ਵਿਆਕਰਣ, ਸ਼ਬਦ ਭੰਡਾਰ ਅਤੇ ਭਾਸ਼ਾ ਦਾ ਆਰੰਭ ਆਦਿ ਬਾਰੇ ਡੂੰਘੀ ਜਾਣਕਾਰੀ ਦਿੱਤੀ। ਅੰਗਰੇਜ਼ੀ ਵਿਭਾਗ ਦੇ ਮੁਖੀ ਡਾ. ਐੱਚ. ਐੱਸ. ਅਰੋਡ਼ਾ ਨੇ ਡਾ. ਸ਼ਾਂਤਨੂ ਘੋਸ਼ ਦੇ ਇਸ ਸਾਰਥਕ ਅਤੇ ਗਿਆਨ ਭਰਪੂਰ ਵਿਸਥਾਰ ਭਾਸ਼ਣ ਲਈ ਧੰਨਵਾਦ ਕਰਦਿਆਂ ਉਨ੍ਹਾਂ ਦੇ ਗਿਆਨ ਦੇ ਭੰਡਾਰ ਤੇ ਪ੍ਰਭਾਵਸ਼ਾਲੀ ਭਾਸ਼ਣ ਸ਼ੈਲੀ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਸ ਭਾਸ਼ਣ ਨੂੰ ਸੁਣ ਕੇ ਕਾਲਜ ਦੇ ਵਿਦਿਆਰਥੀਆਂ ਨੂੰ ਬਹੁਤ ਕੁੱਝ ਸਿੱਖਣ ਨੂੰ ਮਿਲਿਆ ਹੈ। ਕਾਲਜ ਪ੍ਰਿੰਸੀਪਲ ਡਾ. ਸੰਜੀਵ ਸ਼ਰਮਾ ਨੇ ਡਾ. ਸ਼ਾਂਤਨੂ ਘੋਸ਼ ਜਿਹੇ ਬੁੱਧੀਜੀਵੀ ਦੇ ਵਿਸਥਾਰ ਭਾਸ਼ਣ ਲਈ ਸਮੁੱਚੇ ਵਿਭਾਗ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਵਾਈਸ ਪ੍ਰਿੰਸੀਪਲ ਪ੍ਰੋ. ਪਰਵੀਨ ਕੁਮਾਰ ਗਰਗ ਨੇ ਸੰਬੋਧਨ ਹੁੰਦਿਆਂ ਕਿਹਾ ਕਿ ਅਜਿਹੇ ਜਾਣਕਾਰੀ ਭਰਪੂਰ ਲੈਕਚਰ ਨਿਸ਼ਚਿਤ ਰੂਪ ਵਿਚ ਵਿਦਿਆਰਥੀਆਂ ਦੇ ਬਹੁਪੱਖੀ ਵਿਅਕਤੀਤਵ ਦੇ ਨਿਰਮਾਣ ’ਚ ਅਹਿਮ ਭੂਮਿਕਾ ਨਿਭਾਉਂਦੇ ਹਨ ਅਤੇ ਅਜਿਹੇ ਭਾਸ਼ਣਾਂ ਦਾ ਪ੍ਰਭਾਵ ਆਉਣ ਵਾਲੇ ਸਮੇਂ ਤੱਕ ਵਿਦਿਆਰਥੀਆਂ ਨੂੰ ਪ੍ਰਭਾਵਿਤ ਕਰਦਾ ਰਹਿੰਦਾ ਹੈ। ਪ੍ਰੋ. ਸਤੀਸ਼ ਗਰੋਵਰ ਨੇ ਮੰਚ ਸੰਚਾਲਨ ਦੀ ਭੂਮਿਕਾ ਬਾਖੂਬੀ ਨਿਭਾਈ। ਡਾ. ਨੀਤੂ ਪੁਰੋਹਿਤ ਨੇ ਡਾ. ਸ਼ਾਂਤਨੂ ਘੋਸ਼ ਦੇ ਬਹੁਮੁੱਲੇ ਵਿਚਾਰਾਂ ਲਈ ਅਤੇ ਸਭ ਦੇ ਸਹਿਯੋਗ ਲਈ ਧੰਨਵਾਦ ਕੀਤਾ।ਇਸ ਮੌਕੇ ਪ੍ਰੋ. ਕਰਮਪਾਲ ਕੌਰ, ਪ੍ਰੋ. ਨੇਹਾ ਸ਼ਰਮਾ, ਪ੍ਰੋ. ਅਨੀਤਾ, ਪ੍ਰੋ. ਸੁਮੀਤ, ਪ੍ਰੋ. ਰਣਦੀਪ ਸਿੰਘ, ਪ੍ਰੋ. ਨਿਸ਼ਾ, ਪ੍ਰੋ. ਸ਼ਮਿੰਦਰ ਕੌਰ ਅਤੇ ਡਾ. ਪ੍ਰਭਜੋਤ ਕੌਰ ਹਾਜ਼ਰ ਰਹੇ।

Related News