ਖੇਤੀਬਾਡ਼ੀ ਯੂਨੀਵਰਸਿਟੀ ਲੁਧਿਆਣਾ ਵਲੋਂ ਸ਼ਿਫਾਰਸ਼ ਕੀਤੇ ਬੀ.ਟੀ. ਨਰਮੇ ਦੇ ਬੀਜ ਦੀਆਂ ਕਿਸਮਾਂ ਵਰਤਣ ਦੀ ਸਲਾਹ

03/30/2019 4:05:30 AM

ਬਠਿੰਡਾ (ਵਰਮਾ)-ਸਾਉਣੀ 2019 ਦੌਰਾਨ ਨਰਮੇ ਦੀ ਕੀਤੀ ਜਾਣ ਵਾਲੀ ਕਾਸ਼ਤ ਸਬੰਧੀ ਖੇਤੀਬਾਡ਼ੀ ਡਾਇਰੈਕਟਰ ਅਤੇ ਕਿਸਾਨ ਭਲਾਈ ਵਿਭਾਗ ਡਾ. ਸੁਤੰਤਰ ਕੁਮਾਰ ਵਲੋਂ ਦਿੱਤੇ ਗਏ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮੁੱਖ ਖੇਤੀਬਾਡ਼ੀ ਅਫ਼ਸਰ ਡਾ. ਗੁਰਦਿੱਤਾ ਸਿੰਘ ਸਿੱਧੂ ਬਠਿੰਡਾ ਦੀ ਅਗਵਾਈ ਹੇਠ ਖੇਤੀ ਭਵਨ ਵਿਖੇ ਜ਼ਿਲੇ ਦੇ ਸਮੂਹ ਖਾਦ, ਪੈਸਟੀਸਾਇਡ ਅਤੇ ਬੀਜ ਡੀਲਰਾਂ ਨੂੰ 26 ਮਾਰਚ ਤੋਂ 27 ਮਾਰਚ ਤੱਕ 2 ਦਿਨ ਬਲਾਕ ਵਾਰ ਖੇਤੀ ਇਨਪੁੱਟਸ ਡੀਲਰਾਂ ਨੂੰ ਸਿਖਲਾਈ ਦਿੱਤੀ ਗਈ। ਡਾ. ਸਿੱਧੂ ਨੇ ਦੱਸਿਆ ਕਿ ਕਿਸਾਨਾਂ ਨੂੰ ਇਸ ਸਾਲ ਸਾਉਣੀ ਦੇ ਸੀਜਨ ’ਚ ਪੰਜਾਬ ਖੇਤੀਬਾਡ਼ੀ ਯੂਨੀਵਰਸਿਟੀ ਲੁਧਿਆਣਾ ਦੁਆਰਾ ਸਿਫਾਰਸ ਕੀਤੇ ਬੀ. ਟੀ. ਨਰਮੇ ਦੀਆਂ ਕਿਸਮਾਂ ਦੀ ਹੀ ਬਿਜਾਈ ਕਰਨ। ਉਨ੍ਹਾਂ ਦੱਸਿਆ ਕਿ ਇਸ ਤੋਂ ਬਿਨ੍ਹਾਂ ਹੋਰ ਗੈਰ-ਕਿਸਮਾਂ ਦੀ ਨਰਮੇ ਦੀ ਬਿਜਾਈ ਨਾ ਕਰਨ। ਸਿਫਾਰਸ ਕੀਤੀਆਂ ਕਿਸਮਾਂ ’ਤੇ ਕੀਡ਼ੇ-ਮਕੌਡ਼ੇ ਅਤੇ ਬੀਮਾਰੀਆਂ ਦਾ ਹਮਲਾ ਬਾਕੀ ਕਿਸਮਾਂ ਦੇ ਮੁਕਾਬਲੇ ਘੱਟ ਹੁੰਦਾ ਹੈ। ਕਿਉਂਕਿ ਗੈਰ-ਸਿਫ਼ਾਰਿਸ਼ਾਂ ਕਿਸਮਾਂ ’ਤੇ ਕੀਡ਼ੇ-ਮਕੌਡ਼ੇ ਅਤੇ ਬੀਮਾਰੀਆਂ ਦਾ ਹਮਲਾ ਜਿਆਦਾ ਹੋਵੇਗਾ, ਜਿਸ ਨਾਲ ਕਿਸਾਨਾਂ ਨੂੰ ਆਰਥਿਕ ਨੁਕਸਾਨ ਹੋਣ ਦਾ ਖਦਸਾ ਬਣਿਆ ਰਹਿਣ ਦਾ ਡਰ ਰਹੇਗਾ। ਇਸ ਸਬੰਧੀ ਵਿਭਾਗ ਵਲੋਂ ਪੈਫਲਟਾਂ, ਫਲੈਕਸਾਂ, ਕਿਸਾਨ ਸਿਖਲਾਈ ਕੈਂਪਾਂ, ਰੇਡੀਓ ਅਤੇ ਪ੍ਰਿੰਟ ਮੀਡੀਆ ਰਾਹੀਂ ਪੂਰਾ ਪ੍ਰਚਾਰ ਕੀਤਾ ਜਾ ਰਿਹਾ ਹੈ। ਡਾ. ਸਿੱਧੂ ਨੇ ਅੱਗੇ ਦੱਸਿਆ ਕਿ ਉਨ੍ਹਾਂ ਵਲੋਂ ਗੁਜਰਾਤੀ ਬੀਜ ਅਤੇ ਗੈਰ-ਸਿਫ਼ਾਰਿਸ਼ਾਂ ਕਿਸਮਾਂ ਦੇ ਬੀਜ ਨੂੰ ਕੰਟਰੋਲ ਕਰਨ ਸਬੰਧੀ ਬਲਾਕ ਵਾਰ ਟੀਮਾਂ ਵੀ ਗਠਿਤ ਕੀਤੀਆਂ ਗਈਆਂ ਹਨ, ਜਿੰਨ੍ਹਾਂ ਵਲੋਂ ਲਗਾਤਾਰ ਰੇਲਵੇ ਸਟੇਸ਼ਨ, ਬੱਸ ਅੱਡੇ ਅਤੇ ਹੋਰ ਥਾਵਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਮੀਟਿੰਗ ਦੌਰਾਨ ਡਾ. ਗੁਰਦਿੱਤਾ ਸਿੰਘ ਸਿੱਧੂ ਨੇ ਜ਼ਿਲੇ ਦੇ ਸਮੂਹ ਡੀਲਰਾਂ ਨੂੰ ਅਪੀਲ ਕੀਤੀ ਕਿ ਸਾਉਣੀ ਦੇ ਸੀਜਨ ਦੌਰਾਨ ਨਰਮੇ ਅਤੇ ਕਪਾਹ ਦੀ ਬਿਜਾਈ ਦਾ ਕੰਮ ਸ਼ੁਰੂ ਹੋਣ ਵਾਲਾ ਹੈ। ਪੰਜਾਬ ਸਰਕਾਰ ਵਲੋਂ ਨਰਮੇ ਦੀ ਫ਼ਸਲ ਨੂੰ ਪਿਛਲੇ ਸਾਲ ਦੀ ਤਰ੍ਹਾ ਕਾਮਯਾਬ ਕਰਨ ਲਈ ਅਤੇ ਕਿਸਾਨਾਂ ’ਚ ਆਤਮ-ਵਿਸ਼ਵਾਸ ਪੈਦਾ ਕਰਨ ਲਈ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦੇ ਅਧਾਰ ’ਤੇ ਹੀ ਪੰਜਾਬ ਖੇਤੀਬਾਡ਼ੀ ਯੂਨੀਵਰਸਿਟੀ ਅਤੇ ਖੇਤੀਬਾਡ਼ੀ ਵਿਭਾਗ ਪੰਜਾਬ ਦੇ ਮਾਹਿਰਾਂ ਵਲੋਂ ਕਿਸਾਨਾਂ ਨੂੰ ਜਾਗਰੂਕ ਕਰਨ ਅਤੇ ਚਿੱਟੇ-ਮੱਛਰ ਨੂੰ ਕੰਟਰੋਲ ਕਰਨ ਹਿੱਤ ਪਹਿਲਾਂ ਹੀ ਤਿਆਰ ਕੀਤੇ ਐਕਸਨ ਪਲਾਨ ਤਹਿਤ ਪੁਰਜ਼ੋਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਅਗਾਹ ਵਧੂ ਕਿਸਾਨਾਂ ਅਤੇ ਕਲੱਬਾਂ ਨੂੰ ਵੀ ਇਹ ਅਪੀਲ ਕੀਤੀ ਕਿ ਉਹ ਅਪਣੇ ਪਿੰਡ ਦੇ ਕਿਸਾਨਾਂ ਨੂੰ ਮਾਡ਼ੇ ਅਨਸਰਾਂ ਤੋਂ ਬਚਣ ਬਾਰੇ ਸੁਚੇਤ ਕਰਨ ਅਤੇ ਕਿਹਾ ਕਿ ਅਜੇ ਤੱਕ ਨਰਮੇ ਦੀ ਕੋਈ ਵੀ ਅਜਿਹੀ ਕਿਸਮ ਵਿਕਸਿਤ ਨਹੀਂ ਹੋਈ ਜਿਸ ’ਤੇ ਚਿੱਟੇ-ਮੱਛਰ ਦਾ ਹਮਲਾ ਨਾ ਹੁੰਦਾ ਹੋਵੇ।

Related News