ਵਿਦਿਆਰਥੀਆਂ ਲਾਇਆ ਵਿਦਿਅਕ ਟੂਰ

03/26/2019 4:34:09 AM

ਬਠਿੰਡਾ (ਬਾਂਸਲ)-ਪੰਜਾਬ ਦੇ ਪੁਰਾਤਨ ਵਿਰਸੇ ਅਤੇ ਧਾਰਮਕ ਅਸਥਾਨਾਂ ਸਬੰਧੀ ਜਾਣਕਾਰੀ ਹਿੱਤ ਅਰਹਿੰਤ ਕਾਲਜ ਆਫ ਐਜੂਕੇਸ਼ਨ ਵੱਲੋਂ ਵਿਦਿਆਰਥੀਆਂ ਦਾ ਵਿਦਿਅਕ ਟੂਰ ਲਾਇਆ ਗਿਆ। ਇਸ ਸੰਬੰਧੀ ਪ੍ਰਬੰਧਕ ਕਮੇਟੀ ਦੇ ਆਗੂ ਡਾ. ਮਨੋਜ ਬਾਲਾ ਬਾਂਸਲ ਨੇ ਦੱਸਿਆ ਕਿ ਕਾਲਜ ਵੱਲੋਂ ਹਰ ਸਾਲ ਵਿਦਿਆਰਥੀਆਂ ਨੂੰ ਪੰਜਾਬੀ ਵਿਰਸੇ ਨਾਲ ਜੋਡ਼ਨ ਲਈ ਵਿਦਿਅਕ ਅਤੇ ਧਾਰਮਕ ਟੂਰ ਲਾਏ ਜਾਂਦੇ ਹਨ। ਜਿਥੇ ਵਿਦਿਆਰਥੀਆਂ ਨੂੰ ਵਿਸਥਾਰ ਸਹਿਤ ਜਾਣਕਾਰੀ ਮੁਹੱਈਆ ਕਰਵਾਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ ਕਾਲਜ ਦੇ ਵਿਦਿਆਰਥੀਆਂ ਨੂੰ ਸ੍ਰੀ ਮੈਹਤੇਆਣਾ ਸਾਹਿਬ, ਸ੍ਰੀ ਨਾਨਕਸਰ ਸਾਹਿਬ, ਵਾਹਗਾ ਬਾਰਡਰ, ਸ੍ਰੀ ਅੰਮ੍ਰਿਤਸਰ ਸਾਹਿਬ, ਕਿਲਾ ਗੋਬਿੰਦਗਡ਼੍ਹ, ਜਲਿਆਂਵਾਲਾ ਬਾਗ ਆਦਿ ਇਤਿਹਾਸਕ ਅਤੇ ਪਵਿੱਤਰ ਥਾਵਾਂ ਦੇ ਦਰਸ਼ਨ ਕਰਵਾਏ ਗਏ। ਵਿਦਿਆਰਥੀਆਂ ਨੂੰ ਇਨ੍ਹਾਂ ਪਵਿੱਤਰ ਥਾਵਾਂ ਦੀ ਪਵਿੱਤਰਤਾ ਅਤੇ ਇਤਿਹਾਸ ਬਾਰੇ ਦੱਸਿਆ ਗਿਆ। ਟੂਰ ਦੀ ਅਗਵਾਈ ਕਾਲਜ ਦੇ ਸਟਾਫ ਪ੍ਰੋ. ਦੀਪਕ ਸ਼ਰਮਾ, ਪ੍ਰੋ. ਰਿੰਪੀ, ਪ੍ਰੋ. ਰੇਨੂੰ, ਪ੍ਰੋ. ਬਲਵਿੰਦਰ ਸਿੰਘ, ਮੈਡਮ ਅਮਨਦੀਪ ਕੌਰ ਵੱਲੋਂ ਕੀਤੀ ਗਈ। ਵਿਦਿਆਰਥੀਆਂ ਨੇ ਵਿਦਿਅਕ ਟੂਰ ਦਾ ਆਨੰਦ ਮਾਣਿਆ।