ਡੇਂਗੂ ਤੇ ਮਲੇਰੀਆ ਤੋਂ ਬਚਾਅ ਸੰਬੰਧੀ ਕੀਤਾ ਜਾਗਰੂਕ

03/26/2019 4:33:59 AM

ਬਠਿੰਡਾ (ਸੁਖਵਿੰਦਰ)-ਰੈੱਡ ਕਰਾਸ ਸੁਸਾਇਟੀ ਵਲੋਂ ਨੋਜਵਾਨਾਂ ਨੂੰ ਡੇਂਗੂ ਤੇ ਮਲੇਰੀਆਂ ਤੋਂ ਬਚਾਅ ਦੀ ਜਾਣਕਾਰੀ ਦੇਣ ਲਈ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਪਿੰਡਾਂ ਤੋਂ ਪਹੁੰਚੇ 70 ਦੇ ਕਰੀਬ ਨੌਜਵਾਨਾਂ ਨੇ ਹਿੱਸਾ ਲਿਆ। ਕੈਂਪ ਦੌਰਾਨ ਰਿਟਾ. ਡਿਪਟੀ ਮੈਡੀਕਲ ਕਮਿਸ਼ਨਰ ਡਾ. ਆਰ. ਐੱਨ. ਮਹੇਸ਼ਵਰੀ ਤੇ ਫਸਟ ਏਡ ਟ੍ਰੇਨਰ ਨਰੇਸ਼ ਪਠਾਣੀਆ ਨੇ ਨੌਜਵਾਨਾਂ ਨੂੰ ਫਸਟ ਏਡ ਤੇ ਸਿਹਤ ਸੰਭਾਲ ਦੀ ਜਾਣਕਾਰੀ ਦਿੱਤੀ। ਡਾ. ਮਹੇਸ਼ਵਰੀ ਨੇ ਕਿਹਾ ਕਿ ਡੇਂਗੂ ਤੇ ਚਿਕਨਗੁਨੀਆ ਦੇ ਬੁਖਾਰ ਤੋਂ ਬਚਾਅ ਲਈ ਸਭ ਤੋਂ ਵਧੀਆ ਇਲਾਜ ਪ੍ਰਹੇਜ ਹੈ। ਮੱਛਰਾਂ ਦੇ ਹਮਲੇ ਤੋਂ ਬਚਣ ਲਈ ਪੂਰੀ ਬਾਂਹ ਦੇ ਕੱਪਡ਼ੇ, ਮੱਛਰਦਾਨੀ, ਮੱਛਰਾਂ ਨੂੰ ਭਜਾਉਣ ਵਾਲੀਆਂ ਕਰੀਮਾਂ ਤੇ ਤੇਲ ਆਦਿ ਦੀ ਵਰਤੋਂ ਕਰਨੀ ਚਾਹੀਦੀ ਹੈ। ਡੇਂਗੂ ਦਾ ਲਾਰਵਾ ਪੈਦਾ ਨਾ ਹੋਵੇ, ਇਸ ਲਈ ਘਰਾਂ ਵਿਚ ਪਏ ਫਾਲਤੂ ਬਰਤਨਾਂ, ਟਾਇਰਾਂ, ਮਨੀ ਪਲਾਂਟ ਦੀਆਂ ਬੋਤਲਾਂ, ਪੰਛੀਆਂ ਦੇ ਪਾਣੀ-ਪੀਣ ਵਾਲੇ ਕਟੋਰੇ ਆਦਿ ਵਿਚ ਪਾਣੀ ਜਿਆਦਾ ਦੇਰ ਨਾ ਖਡ਼੍ਹਾ ਰਹਿਣ ਦਿੱਤਾ ਜਾਵੇ। ਸ਼੍ਰੀ ਪਠਾਣੀਆ ਨੇ ਨੌਜਵਾਨਾਂ ਨੂੰ ਕਿਹਾ ਕਿ ਆਪਣੀ ਸਿਹਤ ਦਾ ਖਿਆਲ ਰੱਖਣਾ ਸਾਡਾ ਮੁੱਢਲਾ ਫਰਜ਼ ਹੈ।